ਕਾਮਨੀ ਦੇਵੀ ਨੇ ਕਾਰਡੀਏਕ ਕੇਅਰ ਟੈਕਨੋਲੋਜੀ ਵਿਚ ਜਿੱਤਿਆ ਸੋਨ ਤਗਮਾ
ਢੇਰ, 2 ਨਵੰਬਰ (ਸ਼ਿਵ ਕੁਮਾਰ ਕਾਲੀਆ)-ਨਜਦੀਕੀ ਪਿੰਡ ਸੂਰੇਵਾਲ ਦੇ ਵਾਸੀ ਸ੍ਰੀ ਰਾਮ ਪ੍ਰਸ਼ਾਦ ਦੀ ਹੋਣਹਾਰ ਸਪੁੱਤਰੀ ਕਾਮਨੀ ਦੇਵੀ ਨੇ ਬੀ. ਐਸ.
ਢੇਰ, 2 ਨਵੰਬਰ (ਸ਼ਿਵ ਕੁਮਾਰ ਕਾਲੀਆ)-ਨਜਦੀਕੀ ਪਿੰਡ ਸੂਰੇਵਾਲ ਦੇ ਵਾਸੀ ਸ੍ਰੀ ਰਾਮ ਪ੍ਰਸ਼ਾਦ ਦੀ ਹੋਣਹਾਰ ਸਪੁੱਤਰੀ ਕਾਮਨੀ ਦੇਵੀ ਨੇ ਬੀ. ਐਸ. ਸੀ. ਕਾਰਡੀਏਕ ਕੇਅਰ ਟੈਕਨੋਲੋਜੀ ਯੂਨੀਵਰਸਟੀ ਆਈ. ਕੇ. ਗੁਜਰਾਲ ਕਪੂਰਥਲਾ ਵਿਖੇ ਸੋਨ ਤਗਮਾ ਜਿੱਤ ਕੇ ਪਿੰਡ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਸੰਬੰਧੀ ਕਾਮਨੀ ਦੇਵੀ ਦੇ ਪਿਤਾ ਰਾਮ ਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਦੀ ਸਪੁੱਤਰੀ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਆਪਣੀ ਸਿੱਖਿਆ ਪੂਰੀ ਕਰ ਰਹੀ ਹੈ ਅਤੇ ਉਸ ਵਲੋਂ ਆਪਣੀ ਸਖਤ ਮਿਹਨਤ ਦੇ ਨਾਲ ਬੀ. ਐਸ. ਸੀ. ਕਾਰਡੀਏਕ ਕੇਅਰ ਟੈਕਨੋਲਜੀ ਵਿਚ ਸੋਨ ਤਗਮਾ ਪ੍ਰਾਪਤ ਕੀਤਾ ਗਿਆ ਹੈ। ਕਾਮਨੀ ਦੇਵੀ ਦੀ ਇਸ ਪ੍ਰਾਪਤੀ ਦੇ ਨਾਲ ਪਿੰਡ ਅਤੇ ਇਲਾਕੇ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।