ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿਚ ਪੀ. ਐਮ. ਸ੍ਰੀ ਸਕੂਲ ਕਾਹਨਪੁਰ ਖੂਹੀ ਦੇ ਬੱਚੇ ਛਾਏ
ਕਾਹਨਪੁਰ ਖੂਹੀ, 4 ਨਵੰਬਰ (ਗੁਰਬੀਰ ਸਿੰਘ ਵਾਲੀਆ)-ਸਥਾਨਕ ਪੀ. ਐਮ.
ਕਾਹਨਪੁਰ ਖੂਹੀ, 4 ਨਵੰਬਰ (ਗੁਰਬੀਰ ਸਿੰਘ ਵਾਲੀਆ)-ਸਥਾਨਕ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿਚ ਭਾਗ ਲੈਂਦਿਆਂ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਵਿਖੇ ਕਰਵਾਏ ਗਏ ਸਾਇੰਸ ਮੇਲੇ ਵਿਚ ਸਾਡੀ ਵਿਦਿਆਰਥਣ ਸਹਿਰਪ੍ਰੀਤ ਕੌਰ ਨੇ ਥੀਮ ਸਾਇੰਸ ਫਾਰ ਰੂਰਲ ਟਰਾਂਸਮਿਸ਼ਨ ਵਿਚ ਪਹਿਲਾ, ਕਿਰਨਦੀਪ ਕੌਰ ਨੇ ਥੀਮ ਡਿਜ਼ਾਸਟਰ ਮੈਨੇਜਮੈਂਟ ਵਿਚ ਪਹਿਲਾ, ਪਰਮਿੰਦਰ ਸਿੰਘ ਨੇ ਥੀਮ ਏ ਆਈ ਵਿਚ ਪਹਿਲਾ, ਸੁਨੈਨਾ ਧਵਨ ਨੇ ਥੀਮ ਗ੍ਰੀਨ ਐਨਰਜੀ ਪਹਿਲਾ, ਥੀਮ ਹੈਲਥ, ਹਾਈਜੀਂਨ ਐਂਡ ਸੈਨੀਟੇਸ਼ਨ ਵਿਚ ਮੰਨਤ ਕੁਮਾਰੀ ਨੇ ਪਹਿਲਾ, ਲੋਈ ਸ਼ਾਰਧਾ ਨੇ ਥੀਮ ਐਗਰੀਕਲਚਰ ਤੇ ਪ੍ਰੈਕਟਿਸਜ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਕੁੱਲ 12 ਵੱਖ-ਵੱਖ ਵਰਗਾਂ ਵਿੱਚੋਂ 6 ਵਿਚ ਪਹਿਲਾ ਸਥਾਨ ਹਾਸਲ ਕਰਕੇ ਬੱਚਿਆਂ ਨੇ ਆਪਣੇ ਸਕੂਲ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ। ਜਿਸਦਾ ਸਿਹਰਾ ਗਾਈਡ ਅਧਿਆਪਕ ਗੋਪਾਲ ਕ੍ਰਿਸ਼ਨ, ਮੈਡਮ ਸ਼ਬਨਮ ਅਤੇ ਅੰਜਨਾ ਨੂੰ ਜਾਂਦਾ ਹੈ। ਇਹਨਾਂ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਲੈਕਚਰਾਰ ਜਗਵੀਰ ਕੌਰ ਝੱਜ, ਜਸ਼ਕਿਰਨ ਰਾਣਾ ਨੂਰਪੁਰ ਬੇਦੀ, ਸੁਖਵਿੰਦਰ ਕੌਰ ਝੱਜ ਅਤੇ ਅੰਜਨਾ ਕਾਹਨਪੁਰ ਖੂਹੀ ਨੇ ਬਾਖੂਬੀ ਨਿਭਾਈ। ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪੁੱਜਣ ’ਤੇ ਸਨਮਾਨਿਤ ਕੀਤਾ ਗਿਆ।