05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਇੰਨਰਵੀਲ੍ਹ ਕਲੱਬ ਨੇ ਬਜ਼ੁਰਗਾਂ ਤੇ ਸੀਨੀਅਰ ਸਿਟੀਜ਼ਨਜ਼ ਨਾਲ ਦੀਵਾਲੀ ਮਨਾਈ

ਰੂਪਨਗਰ, 5 ਨਵੰਬਰ (ਯਸ਼ਵੰਤ ਬੱਸੀ)-ਇੰਨਰਵੀਲ੍ਹ ਕਲੱਬ ਰੂਪਨਗਰ ਵਲੋਂ ਬਜ਼ੁਰਗਾਂ ਦੇ ਆਪਣਾ ਘਰ ਹਵੇਲੀ ਕਲਾਂ ਵਿਖੇ ਬਜ਼ੁਰਗਾ ਤੇ ਸੀਨੀਅਰ ਸਿਟੀਜ਼ਨਜ਼ ਨਾਲ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਇਆ ਗਿਆ। ਇਸ ਮੌਕੇ ਕਲੱਬ ਦੀ ਪ੍ਰਧਾਨ ਕੁਸ਼ਮ ਸ਼ਰਮਾ, ਕੈਸੀਸ਼ਰ ਮੀਨਲ ਵਾਸੁਦੇਵਾ ਤੇ ਸਰਗਰਮ ਮੈਂਬਰ ਪਰਵਿੰਦਰ ਕੌਰ ਪੰਦੋਹਲ ਵਲੋਂ ਇਸ ਘਰ ਦੇ ਬਜ਼ੁਰਗਾ ਤੇ ਕੇਅਰ ਟੇਕਰਜ਼ ਦਾ ਤੋਹਫੇ ਭੇਟ ਕਰਕੇ ਸਨਮਾਨ ਕੀਤਾ ਅਤੇ ਸਭ ਲਈ ਖਾਣੇ ਦਾ ਪ੍ਰਬੰਧ ਕੀਤਾ।

Ad Position 21
No active advertisement
ਅਜੀਤ ਡੈਸਕ 06-11-2026
ਰੂਪਨਗਰ, 5 ਨਵੰਬਰ (ਯਸ਼ਵੰਤ ਬੱਸੀ)-ਇੰਨਰਵੀਲ੍ਹ ਕਲੱਬ ਰੂਪਨਗਰ ਵਲੋਂ ਬਜ਼ੁਰਗਾਂ ਦੇ ਆਪਣਾ ਘਰ ਹਵੇਲੀ ਕਲਾਂ ਵਿਖੇ ਬਜ਼ੁਰਗਾ ਤੇ ਸੀਨੀਅਰ ਸਿਟੀਜ਼ਨਜ਼ ਨਾਲ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਇਆ ਗਿਆ। ਇਸ ਮੌਕੇ ਕਲੱਬ ਦੀ ਪ੍ਰਧਾਨ ਕੁਸ਼ਮ ਸ਼ਰਮਾ, ਕੈਸੀਸ਼ਰ ਮੀਨਲ ਵਾਸੁਦੇਵਾ ਤੇ ਸਰਗਰਮ ਮੈਂਬਰ ਪਰਵਿੰਦਰ ਕੌਰ ਪੰਦੋਹਲ ਵਲੋਂ ਇਸ ਘਰ ਦੇ ਬਜ਼ੁਰਗਾ ਤੇ ਕੇਅਰ ਟੇਕਰਜ਼ ਦਾ ਤੋਹਫੇ ਭੇਟ ਕਰਕੇ ਸਨਮਾਨ ਕੀਤਾ ਅਤੇ ਸਭ ਲਈ ਖਾਣੇ ਦਾ ਪ੍ਰਬੰਧ ਕੀਤਾ। ਉਨ੍ਹਾ ਕਿਹਾ ਕਿ ਸਾਨੂੰ ਇਸ ਆਸਰਮ ਵਿਚ ਆਕੇ ਆਪਣੇ ਪੇਕਿਆਂ ਵਰਗਾ ਅਹਿਸਾਸ ਹੁੰਦਾ ਹੈ। ਉਨ੍ਹਾਂ ਸਭ ਨੂੰ ਦੀਵਾਲੀ ਦੀ ਵਧਾਈ ਦਿੱਤੀ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਹਾਜ਼ਰ ਸਭ ਨੇ ਆਪਣੀ ਛੋਟੀ ਉਮਰ ਸਮੇਂ ਦੀਵਾਲੀ ਮਨਾਉਣ ਦੇ ਦਿਨਾਂ ਬਾਰੇ ਯਾਦਾ ਸਾਂਝੀਆ ਕੀਤੀਆ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਕਲੱਬ ਮੈਂਬਰਾਂ ਵਲੋਂ ਬਜ਼ੁਰਗਾਂ ਨਾਲ ਰੋਸ਼ਨੀ ਦੇ ਤਿਉਹਾਰ ਦੀਵਾਲੀ ਮਨਾਉਣ ਦੀ ਸੋਚ ਦਾ ਧੰਨਵਾਦ ਕੀਤੀ ਤੇ ਕਿਹਾ ਕਲੱਬ ਦਾ ਇਹ ਉਪਰਾਲਾ ਸਮਾਜ ਦੇ ਲੋਕਾਂ ਨੂੰ ਆਪਣੇ ਬਜ਼ੁਰਗਾ ਨੂੰ ਮਾਣ ਸਤਿਕਾਰ ਦੇਣ ਦਾ ਬਹੁਤ ਵਧਿਆ ਸੰਦੇਸ਼ ਵੀ ਦਿੰਦਾ ਹੈ। ਇਸ ਮੌਕੇ ਸੰਸਥਾ ਦੇ ਟਰੱਸਟੀ ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਜਗਦੇਵ ਸਿੰਘ ਤੋਂ ਇਲਾਵਾ ਸੀਨੀਅਰ ਸਿਟੀਜ਼ਨਜ਼ ਕੇ. ਐਲ. ਕਪੂਰ, ਤਰਸੇਮ ਸਿੰਘ, ਤਾਰਾ ਸਿੰਘ, ਹਰਮੇਸ ਲਾਲ, ਅਸ਼ਵਨੀ ਸਹਿਗਲ, ਸੁਖਦੇਵ ਸ਼ਰਮਾ, ਭਗਤ ਰਾਮ, ਸ਼ਾਮ ਲਾਲ ਗੋਇਲ, ਮੈਨੇਜਰ ਕੇ. ਐਸ. ਭੋਗਲ ਤੇ ਬਜ਼ੁਰਗ ਭੁਪਿੰਦਰ ਸਿੰਘ, ਜਸਵੰਤ ਸਿੰਘ, ਇੰਟਰਟੇਨਰ ਜਸਵੰਤ ਸਿੰਘ ਸਮੇਤ ਆਪਣੀ ਧਰਮਪਤਨੀ ਨਾਲ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ ਇਲਾਕੇ ਦੇ ਸਿਹਤ ਕੇਂਦਰਾਂ ਵਿਚ ਲਗਾਏ ਟੀਕਾਕਰਨ ਕੈਂਪ ਅਗਲੀ ਖ਼ਬਰ ਮੁਬਾਰਿਕਪੁਰ ਦੇ ਰਾਧਾ ਕ੍ਰਿਸ਼ਨ ਮੰਦਰ ‘ਚ ਮੂਰਤੀਆਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਤਿੰਨ ਮੁਲਜ਼ਮ ਗ੍ਰਿਫ਼ਤਾਰ ਤੇ...
Ad Position 24