06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਿੱਟੀ ਦੀਵੇ ਘਰ-ਘਰ ਪਹੁੰਚਾ ਕੇ ਰੌਸ਼ਨ ਕਰਨ ਵਾਲੇ ਕਿਰਤੀਆਂ ਨੂੰ ਆਧੁਨਿਕਤਾ ਬਿਜਲਈ ਦੀਵਿਆਂ ਦੀ ਪਈ ਵੱਡੀ ਮਾਰ

ਨੂਰਪੁਰ ਬੇਦੀ, 6 ਨਵੰਬਰ (ਵਿੰਦਰਪਾਲ ਝਾਂਡੀਆਂ)-ਦੀਵਾਲੀ ਦੇ ਪਵਿੱਤਰ ਤਿਉਹਾਰ ਮਨਾਉਣ ਨੂੰ ਲੈ ਕੇ ਹਰ ਵਰਗ ਦੇ ਲੋਕਾਂ ’ਚ ਭਾਰੀ ਉਤਸ਼ਾਹ ਹੁੰਦਾ ਹੈ, ਉਥੇ ਪੁਰਾਤਨ ਸਮੇਂ ਵਿਚ ਇਸ ਤਿਉਹਾਰ ਮੌਕੇ ’ਤੇ ਮਿੱਟੀ ਦੇ ਦੀਵੇ ਘਰ-ਘਰ ਵੇਚਣ ਵਾਲੇ ਕਿਰਤੀਆਂ ਨੂੰ ਅੱਜ ਤੇਜ਼ ਰਫ਼ਤਾਰੀ ਆਧੁਨਿਕ ਯੁੱਗ, ’ਚ ਰੰਗ ਬਿਰੰਗੇ ਬਿਜਲਈ ਦੀਵਿਆਂ ਦੀ ਵੱਡੀ ਮਾਰ ਪਈ ਹੈ, ਜੋ ਦਿਨੋਂ ਦਿਨ ਚੌਪਟ ਹੁੰਦਾ ਜਾ ਰਿਹਾ ਹੈ। ਘਰ ਘਰ ਦੀਵੇ ਪਹੁੰਚ ਕੇ ਹੋਰਨਾਂ ਦੇ ਘਰਾਂ ਨੂੰ ਰੌਸ਼ਨ ਕਰਨ ਵਾਲੇ ਇਹ ਕਿਰਤੀ ਖ਼ੁਦ ਦੇ ਘਰ ਦੀ ਰੌਸ਼ਨੀ ਤੋਂ ਵਾਂਝੇ ਹੁੰਦੇ ਜਾ ਰਹੇ ਹੈ।

Ad Position 21
No active advertisement
ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਮਿੱਟੀ ਦੇ ਦੀਵੇ ਪਿੰਡ ਪਿੰਡ ਘਰ-ਘਰ ਵੇਚਣ ਤੇ ਘੱਟ ਰਹੇ ਧੰਦੇ ਸੰਬੰਧੀ ਦੱਸਦਾ ਹੋਇਆ ਕਿਰਤੀ ਰਾਮ ਕੁਮਾਰ ਧਮਾਣਾਂ। ਤਸਵੀਰ : ਵਿੰਦਰਪਾਲ ਝਾਂਡੀਆਂ 07-11-2026
ਨੂਰਪੁਰ ਬੇਦੀ, 6 ਨਵੰਬਰ (ਵਿੰਦਰਪਾਲ ਝਾਂਡੀਆਂ)-ਦੀਵਾਲੀ ਦੇ ਪਵਿੱਤਰ ਤਿਉਹਾਰ ਮਨਾਉਣ ਨੂੰ ਲੈ ਕੇ ਹਰ ਵਰਗ ਦੇ ਲੋਕਾਂ ’ਚ ਭਾਰੀ ਉਤਸ਼ਾਹ ਹੁੰਦਾ ਹੈ, ਉਥੇ ਪੁਰਾਤਨ ਸਮੇਂ ਵਿਚ ਇਸ ਤਿਉਹਾਰ ਮੌਕੇ ’ਤੇ ਮਿੱਟੀ ਦੇ ਦੀਵੇ ਘਰ-ਘਰ ਵੇਚਣ ਵਾਲੇ ਕਿਰਤੀਆਂ ਨੂੰ ਅੱਜ ਤੇਜ਼ ਰਫ਼ਤਾਰੀ ਆਧੁਨਿਕ ਯੁੱਗ, ’ਚ ਰੰਗ ਬਿਰੰਗੇ ਬਿਜਲਈ ਦੀਵਿਆਂ ਦੀ ਵੱਡੀ ਮਾਰ ਪਈ ਹੈ, ਜੋ ਦਿਨੋਂ ਦਿਨ ਚੌਪਟ ਹੁੰਦਾ ਜਾ ਰਿਹਾ ਹੈ। ਘਰ ਘਰ ਦੀਵੇ ਪਹੁੰਚ ਕੇ ਹੋਰਨਾਂ ਦੇ ਘਰਾਂ ਨੂੰ ਰੌਸ਼ਨ ਕਰਨ ਵਾਲੇ ਇਹ ਕਿਰਤੀ ਖ਼ੁਦ ਦੇ ਘਰ ਦੀ ਰੌਸ਼ਨੀ ਤੋਂ ਵਾਂਝੇ ਹੁੰਦੇ ਜਾ ਰਹੇ ਹੈ। ਇਸ ਕਿੱਤੇ ’ਚ ਲੱਗੇ ਕਿਰਤੀਆਂ ਦੀ ਅਗਲੀ ਪੀੜੀ ਆਧੁਨਿਕਤਾ ਦੀ ਮਾਰ ਕਾਰਨ ਆਪਣੇ ਪੁਸ਼ਤੈਨੀ ਕਲਾਂ ਤੇ ਕਾਰੋਬਾਰ ਤੋਂ ਮੂੰਹ ਮੋੜ ਲਿਆ ਹੈ, ਜਿਸ ਕਾਰਨ ਇਹ ਪੁਰਾਤਨ ਕਿੱਤਾ ਅਲੋਪ ਹੁੰਦਾ ਜਾ ਰਿਹਾ ਹੈ। ਇਸ ਕਿੱਤੇ ਨਾਲ ਜੁੜੇ ਕਿਰਤੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਇਸ ਵਿਰਾਸਤੀ ਕਿੱਤੇ ਨੂੰ ਸੁਰਜੀਤ ਰੱਖਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ’ਤੇ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਕਿਉਂ ਕਿ ਇਸ ਕਿੱਤੇ ਨਾਲ ਜੁੜੇ ਮਿਹਨਤੀ ਕਿਰਤੀਆਂ ਦੇ ਘਰ ਦੇ ਚੁਲੇ ਇਸ ਸਮੇਂ ਮੁਸ਼ਕਿਲ ਨਾਲ ਚੱਲਦੇ ਹਨ, ਜਿਸ ’ਤੇ ਬਿਜਲਈ ਆਧੁਨਿਕ ਲਾਈਟਾਂ ਦੀ ਵੱਡੀ ਮਾਰ ਪੈ ਰਹੀ ਹੈ। ਦੀਵਾਲੀ ਦੇ ਤਿਉਹਾਰ ਮੱਦੇਨਜ਼ਰ ਪਿੰਡ ਪਿੰਡ ਸਾਈਕਲ ਤੇ ਰੱਖ ਘਰ-ਘਰ ਜਾ ਕੇ ਮਿੱਟੀ ਦੇ ਦੀਵੇ ਵੇਚ ਰਿਹਾ ਤੇ ਆਪਣੇ ਪੁਸ਼ਤੈਨੀ ਕਿੱਤੇ ਨਾਲ ਜੁੜੇ ਕਿਰਤੀ ਰਾਮ ਕੁਮਾਰ ਧਮਾਣਾਂ, ਮੋਨੂੰ ਨੂਰਪੁਰ ਬੇਦੀ ਨੇ ਇਸ ਸੰਬੰਧੀ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿੱਟੀ ਦੇ ਬਰਤਨ ਤੇ ਦੀਵੇ ਬਣਾਉਣ ਲਈ ਕਾਫ਼ੀ ਮਿਹਨਤ ਲੱਗਦੀ ਹੈ, ਪਰ ਮਿਹਨਤ ਦਾ ਵਾਜਬ ਮੁੱਲ ਨਹੀਂ ਮਿਲਦਾ, ਜਿਸ ਕਰਕੇ ਉਨ੍ਹਾਂ ਦੀ ਅਗਲੀ ਨੌਜਵਾਨ ਪੀੜੀ ਇਹ ਕਿੱਤਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਦੀਵਾਲੀ ਸਿਰਫ਼ ਤਿਉਹਾਰ ਹੀ ਨਹੀਂ ਸਗੋਂ ਰੋਜ਼ੀ ਰੋਟੀ ਦਾ ਸਾਧਨ ਹੈ ਪਰ ਆਧੁਨਿਕਤਾ ਦੇ ਦੌਰ ਵਿਚ ਦੀਵਿਆਂ ਦੀ ਜਗਾ ਰੰਗ ਬਿਰੰਗੀ ਲੜੀਆਂ ਨੇ ਲੈ ਲਈ ਹੈ, ਜਿਸ ਨੂੰ ਖ਼ਰੀਦਣ ਲਈ ਇਸ ਸਮੇਂ ਲੋਕ ਖ਼ਰੀਦਣ ਵਧੇਰੇ ਤਰਜੀਹ ਦੇ ਰਹੇ ਹਨ, ਜਿਸ ਦੇ ਚੱਲਦੇ ਉਨ੍ਹਾਂ ਨੂੰ ਆਪਣੇ ਘਰ ਚਲਾਉਣਾ ਵੀ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਇਸ ਕਿੱਤੇ ਨਾਲ ਜੁੜੇ ਕਿਰਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਇਸ ਧੰਦੇ ਤੇ ਕਲਾਂ ਨੂੰ ਸੁਰਜੀਤ ਰੱਖਣ ਲਈ ਇਸ ਵਰਗ ਦੀ ਮਾਲੀ ਹਾਲਤ ਸੁਧਾਰਨ ਵੱਲ ਧਿਆਨ ਦੇਵੇ। ਦੂਜੇ ਪਾਸੇ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਤੇ ਪੰਜਾਬ ਕਾਂਗਰਸ ਬੀ. ਸੀ. ਵਿੰਗ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਨੇ ਕਿਹਾ ਪੰਜਾਬ ਸਰਕਾਰ ਨੂੰ ਅਜਿਹੇ ਕਿਰਤੀਆਂ ਦੀ ਮਾਲੀ ਹਾਲਤ ਸੁਧਾਰਨ ਲਈ ਬਾਂਹ ਫੜਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ-ਐਸ. ਡੀ. ਐਮ. ਬੈਂਸ ਅਗਲੀ ਖ਼ਬਰ ਮੀਆਂਪੁਰ ਹੰਡੂਰ ਵਿਚ ਤਿਆਰ ਕਮਿਊਨਿਟੀ ਸੈਂਟਰ ਦਾ ਕੈਬਨਿਟ ਮੰਤਰੀ ਬੈਂਸ ਨੇ ਕੀਤਾ ਉਦਘਾਟਨ
Ad Position 24