ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ-ਐਸ. ਡੀ. ਐਮ. ਬੈਂਸ
ਸ੍ਰੀ ਚਮਕੌਰ ਸਾਹਿਬ, 6 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬੱਸੀ ਗੁੱਜਰਾਂ ਦੀਆਂ ਡਰੀਮ ਲੈਂਡ ਪਬਲਿਕ ਸਕੂਲ ਤੇ ਕੰਗ ਯਾਦਗਾਰੀ ਵਿੱਦਿਅਕ ਸੰਸਥਾਂ ਵਿਖੇ ਕਰਵਾਈਆਂ ਜਾ ਰਹੀਆਂ ਸਾਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿਚ ਓਵਰ ਆਲ ਟਰਾਫੀ ਸਾਇੰਸ ਹਾਊਸ ਤੇ ਵਿਲੀਅਮ ਸੈਕਸਪੀਅਰ ਹਾਊਸ ਨੇ ਹਾਸਿਲ ਕੀਤੀ ਜਦਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਅਮਨਦੀਪ ਸਿੰਘ, ਅਮਨਦੀਪ ਕੌਰ, ਖੁਸ਼ਲੀਨ ਕੌਰ ਕੰਗ ਮੈਮੋਰੀਅਲ ਵਿੱਦਿਅਕ ਸੰਸਥਾਂ ਤੇ ਖੁਸ਼ਪ੍ਰੀਤ ਕੌਰ (ਦੱਸਵੀਂ ਜਮਾਤ), ਸਿਮਰਨਜੀਤ ਕੌਰ (ਦਸਵੀਂ ਜਮਾਤ) ਅਤੇ ਸੁਖਵੀਰ ਸਿੰਘ (ਅੱਠਵੀਂ ਜਮਾਤ) ਡਰੀਮਲੈਂਡ ਪਬਲਿਕ ਸਕੂਲ ਦੇ ਖਿਡਾਰੀ ਬੈਸਟ ਪਲੇਅਰ ਐਲਾਨੇ ਗਏ।
ਬ
ਬਸੀ ਗੁੱਜਰਾਂ ਦੀਆਂ ਵਿੱਦਿਅਕ ਸੰਸਥਾਵਾਂ ਦੇ ਖੇਡ ਮੇਲੇ ਦੇ ਅੰਤਿਮ ਦਿਨ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਐਸ. ਡੀ. ਐਮ. ਪ੍ਰਦੀਪ ਸਿੰਘ ਬੈਂਸ ਤੇ ਪ੍ਰਬੰਧਕ। ਤਸਵੀਰ: ਜਗਮੋਹਣ ਸਿੰਘ ਨਾਰੰਗ
07-11-2026
ਸ੍ਰੀ ਚਮਕੌਰ ਸਾਹਿਬ, 6 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬੱਸੀ ਗੁੱਜਰਾਂ ਦੀਆਂ ਡਰੀਮ ਲੈਂਡ ਪਬਲਿਕ ਸਕੂਲ ਤੇ ਕੰਗ ਯਾਦਗਾਰੀ ਵਿੱਦਿਅਕ ਸੰਸਥਾਂ ਵਿਖੇ ਕਰਵਾਈਆਂ ਜਾ ਰਹੀਆਂ ਸਾਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿਚ ਓਵਰ ਆਲ ਟਰਾਫੀ ਸਾਇੰਸ ਹਾਊਸ ਤੇ ਵਿਲੀਅਮ ਸੈਕਸਪੀਅਰ ਹਾਊਸ ਨੇ ਹਾਸਿਲ ਕੀਤੀ ਜਦਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਅਮਨਦੀਪ ਸਿੰਘ, ਅਮਨਦੀਪ ਕੌਰ, ਖੁਸ਼ਲੀਨ ਕੌਰ ਕੰਗ ਮੈਮੋਰੀਅਲ ਵਿੱਦਿਅਕ ਸੰਸਥਾਂ ਤੇ ਖੁਸ਼ਪ੍ਰੀਤ ਕੌਰ (ਦੱਸਵੀਂ ਜਮਾਤ), ਸਿਮਰਨਜੀਤ ਕੌਰ (ਦਸਵੀਂ ਜਮਾਤ) ਅਤੇ ਸੁਖਵੀਰ ਸਿੰਘ (ਅੱਠਵੀਂ ਜਮਾਤ) ਡਰੀਮਲੈਂਡ ਪਬਲਿਕ ਸਕੂਲ ਦੇ ਖਿਡਾਰੀ ਬੈਸਟ ਪਲੇਅਰ ਐਲਾਨੇ ਗਏ। ਦੂਜੇ ਦਿਨ ਖੇਡਾਂ ਦਾ ਉਦਘਾਟਨ ਸ੍ਰੀ ਚਮਕੌਰ ਸਾਹਿਬ ਦੇ ਐੱਸ. ਡੀ. ਐੱਮ. ਪ੍ਰਦੀਪ ਸਿੰਘ ਬੈਂਸ ਵਲੋਂ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੜ੍ਹਾਈ ਤੇ ਖੇਡਾਂ ਦੋਵੇਂ ਹੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਦੂਜੇ ਦਿਨ ਦੇ ਮੁਕਾਬਲਿਆਂ ਸੰਬੰਧੀ ਪ੍ਰਬੰਧਕ ਅਮਰਬੀਰ ਸਿੰਘ ਬਾਗੀ ਭੰਗੂ ਨੇ ਦੱਸਿਆ ਕਿ ਦੂਜੇ ਦਿਨ ਡਿਸਕਸ ਥਰੋਅ, 200, 400, 800 ਤੇ 1500 ਮੀਟਰ ਦੌੜਾਂ ਤੋਂ ਇਲਾਵਾ ਹਾਈ ਜੰਪ, ਰਿਲੇਅ ਦੋੜ, ਫੱਟਾ ਦੌੜ ਤੇ ਤਿੰਨ ਟੰਗੀ ਦੋੜ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ’ਚ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਜਗਜੀਵਨ ਸਿੰਘ ਵਲੋਂ ਅਦਾ ਕੀਤੀ ਗਈ। ਇਸ ਮੌਕੇ ਜਗਜੀਵਨ ਸਿੰਘ ਨੇ ਖੇਡਾਂ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਸੰਸਥਾ ਦੇ ਪੁਰਾਣੇ ਵਿਦਿਆਰਥੀ ਸੁਖਜੀਤ ਸਿੰਘ ਤੇ ਮਨਪ੍ਰੀਤ ਕੌਰ, ਜੋ ਹੁਣ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹਨ, ਨੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ। ਸਮਾਗਮ ਦੇ ਅੰਤ ਵਿਚ ਸੰਸਥਾਵਾਂ ਦੀ ਚੇਅਰਪਰਸਨ ਅਤੇ ਉੱਘੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਖੇਡਾਂ ਰਾਹੀਂ ਤੇ ਸੂਝਵਾਨ ਸਮਾਜ ਦੀ ਸਿਰਜਣਾ ਸਿੱਖਿਆ ਰਾਹੀਂ ਹੀ ਸੰਭਵ ਹੈ। ਇਸ ਮੌਕੇ ਸਿੱਖਿਆ ਮਾਹਰ ਡਾ. ਕੁਲਦੀਪ ਸਿੰਘ (ਪਟਿਆਲਾ ਯੂਨੀਵਰਸਿਟੀ), ਨਰੇਸ਼ ਕੁਮਾਰ ਕੋਚ, ਜਸਵੀਰ ਗਿੱਲ, ਹਰਵਿੰਦਰ ਔਜਲਾ, ਅਮਰਵੀਰ ਬਾਗੀ, ਜਗਰੂਪ ਸਿੰਘ, ਮਲਕੀਤ ਰੌਣੀ, ਕਰਮਜੀਤ ਸਿੰਘ, ਅਮਨਦੀਪ ਕੌਰ, ਕਰਨਜੋਤ ਕੌਰ, ਬੇਅੰਤ ਕੌਰ ਤੋਂ ਇਲਾਵਾ ਸੰਸਥਾਵਾਂ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।