06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਉਪ ਮੁੱਖ ਮੰਤਰੀ ਧਾਰਮਿਕ ਸਮਾਗਮ ’ ਚ ਹੋਏ ਹਾਜ਼ਰ ਜਨਤਕ ਸੇਵਾ ਤੇ ਲੋਕ ਭਲਾਈ ਸਾਡਾ ਹੈ ਟੀਚਾ - ਮੁਕੇਸ਼ ਅਗਨੀਹੋਤਰੀ

ਸੰਤੋਖਗੜ੍ਹ, 6 ਨਵੰਬਰ (ਧਰਮ ਪਾਲ)-ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਮੁਕੇਸ਼ ਅਗਨੀਹੋਤਰੀ ਨੇ ਬੀਟਨ ਸਥਿਤ ‘ਸ੍ਰੀ ਲਾਲਪੁਰੀ ਵਿਸ਼ਨੂੰ ਧਾਮ’ ਵਿਖੇ ਆਯੋਜਿਤ ‘ਸ੍ਰੀ ਸਤਿਗੁਰੂ ਭੂਰੀਵਾਲੇ ਗੁਰੂ ਗੱਦੀ’ ਪਰੰਪਰਾ ਦੇ ਦੂਜੇ ਉੱਤਰਾਧਿਕਾਰੀ ਸਵਰਗੀ ਪਰਮ ਪੂਜਨੀਯ ਸ੍ਰੀ ਸਤਿਗੁਰੂ ਲਾਲ ਦਾਸ ਦੇ ਆਗਮਨ ਦਿਵਸ ਮੌਕੇ ਕਰਵਾਏ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਸ ਪਰੰਪਰਾ ਦੇ ਮੌਜੂਦਾ ਮੁਖੀ ਵੇਦਾਂਤਾਚਾਰੀਆ ਸ੍ਰੀ ਸਤਿਗੁਰੂ ਚੇਤਨਾਨੰਦ ਭੂਰੀਵਾਲੇ ਜੀ ਦਾ ਆਸ਼ੀਰਵਾਦ ਤੇ ਮਾਰਗ-ਦਰਸ਼ਨ ਪ੍ਰਾਪਤ ਕੀਤਾ।

Ad Position 21
No active advertisement
ਬੀਟਨ ਸਥਿਤ ‘ਸ੍ਰੀ ਲਾਲਪੁਰੀ ਵਿਸ਼ਨੂੰ ਧਾਮ’ ਵਿਖੇ ਆਯੋਜਿਤ ਸਮਾਗਮ ਮੌਕੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲੇ ਤੋਂ ਅਸ਼ੀਰਵਾਦ ਲੈਂਦੇ ਹੋਏ ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਮੁਕੇਸ਼ ਅਗਨੀਹੋਤਰੀ। ਤਸਵੀਰ : ਚੌਧਰੀ ਧਰਮ ਪਾਲ 07-11-2026
ਸੰਤੋਖਗੜ੍ਹ, 6 ਨਵੰਬਰ (ਧਰਮ ਪਾਲ)-ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਮੁਕੇਸ਼ ਅਗਨੀਹੋਤਰੀ ਨੇ ਬੀਟਨ ਸਥਿਤ ‘ਸ੍ਰੀ ਲਾਲਪੁਰੀ ਵਿਸ਼ਨੂੰ ਧਾਮ’ ਵਿਖੇ ਆਯੋਜਿਤ ‘ਸ੍ਰੀ ਸਤਿਗੁਰੂ ਭੂਰੀਵਾਲੇ ਗੁਰੂ ਗੱਦੀ’ ਪਰੰਪਰਾ ਦੇ ਦੂਜੇ ਉੱਤਰਾਧਿਕਾਰੀ ਸਵਰਗੀ ਪਰਮ ਪੂਜਨੀਯ ਸ੍ਰੀ ਸਤਿਗੁਰੂ ਲਾਲ ਦਾਸ ਦੇ ਆਗਮਨ ਦਿਵਸ ਮੌਕੇ ਕਰਵਾਏ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਸ ਪਰੰਪਰਾ ਦੇ ਮੌਜੂਦਾ ਮੁਖੀ ਵੇਦਾਂਤਾਚਾਰੀਆ ਸ੍ਰੀ ਸਤਿਗੁਰੂ ਚੇਤਨਾਨੰਦ ਭੂਰੀਵਾਲੇ ਜੀ ਦਾ ਆਸ਼ੀਰਵਾਦ ਤੇ ਮਾਰਗ-ਦਰਸ਼ਨ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਚੇਤਨਾਨੰਦ ਮਹਾਰਾਜ ਦਾ ਆਸ਼ੀਰਵਾਦ ਹਮੇਸ਼ਾ ਸਾਰਿਆਂ ’ਤੇ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਬੀਟਨ ਵਿਚ ਸਥਿਤ ‘ਸ੍ਰੀ ਲਾਲਪੁਰੀ ਵਿਸ਼ਨੂੰ ਧਾਮ’ ਦੇ ਨਵੀਨੀਕਰਨ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ 3.69 ਕਰੋੜ ਰੁਪਏ ਦੀ ਲਾਗਤ ਨਾਲ ‘ਸ੍ਰੀ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀਆ ਕਮਿਊਨਿਟੀ ਹੈਲਥ ਸੈਂਟਰ’ ਉਸਾਰਿਆ ਗਿਆ ਹੈ, 10 ਬਿਸਤਰਿਆਂ ਵਾਲੀ ਇਸ ਸਹੂਲਤ ਵਿਚ ਡਾਕਟਰਾਂ ਤੇ ਹੋਰ ਸਟਾਫ਼ ਲਈ ਰਿਹਾਇਸ਼ੀ ਕੁਆਰਟਰ ਵੀ ਸ਼ਾਮਿਲ ਹਨ। ਖੇਡ ਢਾਂਚੇ ਦੇ ਵਿਸਤਾਰ ਬਾਰੇ ਮੁਕੇਸ਼ ਅਗਨੀਹੋਤਰੀ ਨੇ ਦੱਸਿਆ ਕਿ ਬੀਟਨ ਵਿਚ ਖੇਡ ਮੈਦਾਨ ਦੇ ਵਿਕਾਸ ਲਈ 2 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਮੈਦਾਨ ਦੇ ਸੁਧਾਰ ਤੇ ਵਿਕਾਸ ’ਤੇ 1.5 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਜਦਕਿ ਦਿਨ - ਰਾਤ ਦੇ ਮੈਚਾਂ ਦੀ ਸਹੂਲਤ ਲਈ ਉੱਚੇ ਖੰਭਿਆਂ ਵਾਲੀਆਂ ਹਾਈ ਮਾਸਟ ਲਾਈਟਾਂ ਲਗਾਉਣ ’ਤੇ 50 ਲੱਖ ਰੁਪਏ ਨਿਵੇਸ਼ ਕੀਤੇ ਜਾ ਰਹੇ ਹਨ। ਇਸ ਦੇ ਮੁਕੰਮਲ ਹੋਣ ’ਤੇ ਇਥੇ ਰਾਤ ਦੇ ਸਮੇਂ ਖੇਡ ਮੁਕਾਬਲੇ ਕਰਵਾਉਣੇ ਸੰਭਵ ਹੋ ਸਕਣਗੇ। ਉਨ੍ਹਾਂ ਕਿਹਾ ਕਿ ਬੀਟਨ ਵਿਚ ਤਲਾਬ ਦੇ ਨਵੀਨੀਕਰਨ ਲਈ 2 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਇਸ ’ਤੇ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬੀਟਨ ਵਿਚ ‘ਪੰਚਾਇਤ ਘਰ’ ਦੀ ਉਸਾਰੀ ਲਈ 1.14 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਮਰਾਲੀ ਵਿਚ 31 ਮੀਟਰ ਦੀ ਉਚਾਈ ’ਤੇ 25 ਲੱਖ ਲੀਟਰ ਸਮਰੱਥਾ ਵਾਲਾ ਪਾਣੀ ਦਾ ਟੈਂਕ ਤਿਆਰ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਪੋਲੀਆਂ ਤੇ ਦੁਲੈਹੜ ਵਿਚ ਕ੍ਰਮਵਾਰ 50 ਲੱਖ ਲੀਟਰ ਅਤੇ 25 ਲੱਖ ਲੀਟਰ ਸਮਰੱਥਾ ਵਾਲੇ ਟੈਂਕ ਬਣਾਏ ਗਏ ਹਨ। ਇਸ ਮੌਕੇ ਯੋਗਰਾਜ ਗ੍ਰਾਮ ਪੰਚਾਇਤ ਬੀਟਨ ਦੇ ਪ੍ਰਧਾਨ, ਬਾਲੂ ਰਾਮ, ਹਰੀ ਓਮ, ਜਗਦੀਸ਼, ਰਮਨ ਕੁਮਾਰ ਕਾਲਾ, ਵਿੱਕੀ ਪ੍ਰਧਾਨ ਤੇ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਪਬਲਿਕ ਹੈਲਥ ਨੇ ਹਰੀ ਦੀਵਾਲੀ ਮਨਾਈ ਅਗਲੀ ਖ਼ਬਰ ਭਾਈ ਨੰਦ ਲਾਲ ਸਕੂਲ ਮੋਰਿੰਡਾ ਵਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸੰਬੰਧੀ ਕੱਢੀ ਰੈਲੀ
Ad Position 24