06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਕੜੌਨਾ ਕਲਾਂ ਸਕੂਲ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਦਿਖਾਈ ਵਿਗਿਆਨਕ ਪ੍ਰਤਿਭਾ

ਸ੍ਰੀ ਚਮਕੌਰ ਸਾਹਿਬ, 6 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਵਿਖੇ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮਿਡਲ ਤੇ ਸੈਕੰਡਰੀ ਵਿੰਗ ਦੀ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਨੋਡਲ ਅਫ਼ਸਰ ਪ੍ਰਿੰਸੀਪਲ ਬਲਵੰਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਵਿਚ ਬਲਾਕ ਦੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਛੇ ਵੱਖ-ਵੱਖ ਥੀਮਾਂ ਅਧੀਨ ਆਪਣੇ ਵਿਗਿਆਨਕ ਮਾਡਲ ਤੇ ਪ੍ਰਾਜੈਕਟ ਪੇਸ਼ ਕੀਤੇ।

Ad Position 21
No active advertisement
ਅਜੀਤ ਡੈਸਕ 07-11-2026
ਸ੍ਰੀ ਚਮਕੌਰ ਸਾਹਿਬ, 6 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਵਿਖੇ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮਿਡਲ ਤੇ ਸੈਕੰਡਰੀ ਵਿੰਗ ਦੀ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਨੋਡਲ ਅਫ਼ਸਰ ਪ੍ਰਿੰਸੀਪਲ ਬਲਵੰਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਵਿਚ ਬਲਾਕ ਦੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਛੇ ਵੱਖ-ਵੱਖ ਥੀਮਾਂ ਅਧੀਨ ਆਪਣੇ ਵਿਗਿਆਨਕ ਮਾਡਲ ਤੇ ਪ੍ਰਾਜੈਕਟ ਪੇਸ਼ ਕੀਤੇ। ਜਾਣਕਾਰੀ ਦਿੰਦਿਆਂ ਬੀਆਰਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ, ਗਰੀਨ ਐਨਰਜੀ ਐਂਡ ਇਨਵਾਇਰਨਮੈਂਟ, ਹੈਲਥ ਐਂਡ ਹਾਈਜੀਨ, ਇੰਡੀਜੀਨੀਅਸ ਐਗਰੀਕਲਚਰ ਪ੍ਰੈਕਟਿਸ, ਸਾਇੰਸ ਫ਼ਾਰ ਰੂਰਲ ਟਰਾਂਸਫਾਰਮੇਸ਼ਨ ਅਤੇ ਡਿਜਾਸਟਰ ਮੈਨੇਜਮੈਂਟ ਵਿਸ਼ਿਆਂ ’ਤੇ ਵਿਦਿਆਰਥੀਆਂ ਨੇ ਦਿਲਚਸਪ ਮਾਡਲ ਪੇਸ਼ ਕੀਤੇ। ਪ੍ਰਦਰਸ਼ਨੀ ਵਿਚ ਲੈਕਚਰਾਰ ਸਰਬਜੀਤ ਸਿੰਘ, ਲੈਕਚਰਾਰ ਅਵਨੀਤ ਕੌਰ, ਵਿਵੇਕ ਸ਼ਰਮਾ ਤੇ ਕੁਲਵੰਤ ਸਿੰਘ ਕੋਟਲਾ ਨਿਹੰਗ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੈਕੰਡਰੀ ਵਿੰਗ ਵਿਚ ਜਸ਼ਨਪ੍ਰੀਤ ਕੌਰ ਡੱਲਾ, ਸੁਖਜੀਤ ਕੌਰ ਸ੍ਰੀ ਚਮਕੌਰ ਸਾਹਿਬ ਤੇ ਹਰਮਨਜੋਤ ਕੌਰ ਮਕੜੌਨਾ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਿੰਗ ਵਿਚ ਗਗਨਦੀਪ ਕੌਰ ਬੇਲਾ, ਸਹਿਜਪ੍ਰੀਤ ਕੌਰ ਹਾਫਿਜ਼ਾਬਾਦ ਤੇ ਇਮਾਨਜੋਤ ਸਿੰਘ ਮਹਿਤੋਤ ਨੇ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ। ਗਰੀਨ ਐਨਰਜੀ ਐਂਡ ਇਨਵਾਇਰਨਮੈਂਟ ਦੇ ਸੈਕੰਡਰੀ ਵਿੰਗ ਵਿਚ ਜਸ਼ਨਪ੍ਰੀਤ ਸਿੰਘ ਬਰਸਾਲਪੁਰ, ਬਲਜੀਤ ਕੌਰ ਚਮਕੌਰ ਸਾਹਿਬ ਅਤੇ ਅਮਨਦੀਪ ਸਿੰਘ ਹਾਫਿਜ਼ਾਬਾਦ ਜੇਤੂ ਰਹੇ, ਜਦਕਿ ਮਿਡਲ ਵਿੰਗ ਵਿਚ ਪ੍ਰਭਜੋਤ ਕੌਰ ਡੱਲਾ, ਏਕਮ ਸਿੰਘ ਵਜੀਦਪੁਰ ਅਤੇ ਪ੍ਰਭਜੋਤ ਕੌਰ ਭੂਰੜੇ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਹੈਲਥ ਐਂਡ ਹਾਈਜੀਨ ਦੇ ਸੈਕੰਡਰੀ ਵਿੰਗ ਵਿਚ ਜਸਮੀਨ ਕੌਰ ਚਮਕੌਰ ਸਾਹਿਬ, ਗੁਰਸਰਨ ਸਿੰਘ ਲੁਠੇੜੀ ਅਤੇ ਅਰਸ਼ਦੀਪ ਸਿੰਘ ਡੱਲਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਇੰਡੀਜੀਨੀਅਸ ਐਗਰੀਕਲਚਰ ਪ੍ਰੈਕਟਿਸ ਦੇ ਸੈਕੰਡਰੀ ਵਿੰਗ ਵਿਚ ਸੰਦੀਪ ਕੌਰ ਬੇਲਾ, ਸੁਖਮਨਪ੍ਰੀਤ ਸਿੰਘ ਸੰਧੂਆਂ ਤੇ ਜਸਵਿੰਦਰ ਸਿੰਘ ਬਰਸਾਲਪੁਰ ਨੇ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ। ਸਾਇੰਸ ਫ਼ਾਰ ਰੂਰਲ ਟਰਾਂਸਫਾਰਮੇਸ਼ਨ ਦੇ ਸੈਕੰਡਰੀ ਵਿੰਗ ਵਿਚ ਸਹਿਜਪ੍ਰੀਤ ਕੌਰ ਫਸੇ ਨੇ ਪਹਿਲਾ ਤੇ ਪ੍ਰਦੀਪ ਕੌਰ ਡੱਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਿੰਗ ਵਿਚ ਤਰਨਜੋਤ ਕੌਰ ਲੁਠੇੜੀ, ਪਰਵਿੰਦਰ ਸਿੰਘ ਭੂਰੜੇ ਅਤੇ ਹਰਸਦੀਪ ਸਿੰਘ ਡੱਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ, ਅਨੁਪਮ ਵਰਮਾ, ਦਲਵਿੰਦਰ ਕੌਰ ਬੇਲਾ, ਅਜੇ ਕੁਮਾਰ ਸੱਲ੍ਹੋਮਾਜਰਾ, ਪਾਰੁਲ ਨੰਦਾ, ਅਮਨਪ੍ਰੀਤ ਕੌਰ, ਲੀਨਾ ਸਿੰਘ ਅਧਿਕਾਰੀ, ਹਰਦੀਪ ਕੌਰ ਡੱਲਾਂ, ਪ੍ਰੀਆ, ਤੇਜਿੰਦਰ ਸਿੰਘ ਬਾਜ਼, ਸਤਵਿੰਦਰਜੀਤ ਕੌਰ ਫੱਸੇ, ਜਸਮੀਨ ਕੌਰ, ਸਮ੍ਰਿਤੀ ਸ਼ਰਮਾ, ਸੋਨੀਆ, ਰਵਿੰਦਰ ਕੌਰ, ਹਰਮਨਦੀਪ ਸਿੰਘ, ਅੰਜੂ ਬਾਲਾ, ਮਨਿੰਦਰ ਕੌਰ, ਅਰਵਿੰਦਰ ਠਾਕੁਰ, ਸੁਮਨ ਲਤਾ ਅਤੇ ਸੁਖਦੀਪ ਕੌਰ ਸਮੇਤ ਹੋਰ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਸੰਮਤੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਅੰਦਰ ਐਲਾਨਿਆ 8 ਫ਼ੀਸਦੀ ਮਹਿੰਗਾਈ ਭੱਤਾ ਦੇਣ ਦੀ ਮੰਗ ਅਗਲੀ ਖ਼ਬਰ ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਵਲੋਂ ਮਿਲੇ ਪਿਆਰ ਲਈ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਸਮੁੱਚੀ ਸੰਗਤ ਦਾ ਧੰਨਵਾਦ
Ad Position 24