06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੇਵਾ ਮੁਕਤ ਸੰਮਤੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਅੰਦਰ ਐਲਾਨਿਆ 8 ਫ਼ੀਸਦੀ ਮਹਿੰਗਾਈ ਭੱਤਾ ਦੇਣ ਦੀ ਮੰਗ

ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਕਰਨੈਲ ਸਿੰਘ)-ਪੰਜਾਬ ਦੇ ਸਰਕਾਰ ਦੇ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਵਿਚ ਕੰਮ ਕਰਕੇ ਸੇਵਾ ਮੁਕਤ ਹੋਏ ਸੈਂਕੜੇ ਸੰਮਤੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਦੌਰਾਨ 8 ਫ਼ੀਸਦੀ ਮਹਿੰਗਾਈ ਭੱਤਾ ਲਾਗੂ ਕਰਨ ਦੀ ਮੰਗ ਕੀਤੀ ਹੈ। ਸੇਵਾ ਮੁਕਤ ਸੰਮਤੀ ਮੁਲਾਜ਼ਮਾਂ ਵਿਚ ਰਾਜਪਾਲ ਆਂਗਰਾ, ਜੈ ਦੇਵ ਸਿੰਘ ਪ੍ਰਧਾਨ, ਗੁਰਦੀਪ ਕੁਮਾਰ, ਚਮਨ ਲਾਲ ਜੋਸੀ, ਠਾਕੁਰ ਦਾਸ, ਓਮ ਪ੍ਰਕਾਸ਼, ਚਮਨ ਲਾਲ ਦਬਖੇੜਾ, ਨਿਰਮਲ ਸਿੰਘ ਆਦਿ ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੰਮਤੀ ਮੁਲਾਜ਼ਮਾਂ ਵਲੋਂ ਆਪਣੇ ਕਾਰਜਕਾਲ ਦੌਰਾਨ ਪੰਚਾਇਤ ਵਿਭਾਗ ਦੇ ਹਰੇਕ ਕੰਮ ਨੂੰ ਮੋਹਰੀ ਹੋ ਕੇ ਕੀਤਾ ਹੈ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਨੂੰ ਹਰੇਕ ਸਮੇਂ ਪਹਿਲ ਦੇ ਆਧਾਰ ’ਤੇ ਲਾਗੂ ਕਰਨ ਵਿਚ ਕੋਈ ਕਸਰ ਨਹੀਂ ਛੱਡੀ।

Ad Position 21
No active advertisement
ਅਜੀਤ ਡੈਸਕ 07-11-2026
ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਕਰਨੈਲ ਸਿੰਘ)-ਪੰਜਾਬ ਦੇ ਸਰਕਾਰ ਦੇ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਵਿਚ ਕੰਮ ਕਰਕੇ ਸੇਵਾ ਮੁਕਤ ਹੋਏ ਸੈਂਕੜੇ ਸੰਮਤੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਦੌਰਾਨ 8 ਫ਼ੀਸਦੀ ਮਹਿੰਗਾਈ ਭੱਤਾ ਲਾਗੂ ਕਰਨ ਦੀ ਮੰਗ ਕੀਤੀ ਹੈ। ਸੇਵਾ ਮੁਕਤ ਸੰਮਤੀ ਮੁਲਾਜ਼ਮਾਂ ਵਿਚ ਰਾਜਪਾਲ ਆਂਗਰਾ, ਜੈ ਦੇਵ ਸਿੰਘ ਪ੍ਰਧਾਨ, ਗੁਰਦੀਪ ਕੁਮਾਰ, ਚਮਨ ਲਾਲ ਜੋਸੀ, ਠਾਕੁਰ ਦਾਸ, ਓਮ ਪ੍ਰਕਾਸ਼, ਚਮਨ ਲਾਲ ਦਬਖੇੜਾ, ਨਿਰਮਲ ਸਿੰਘ ਆਦਿ ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੰਮਤੀ ਮੁਲਾਜ਼ਮਾਂ ਵਲੋਂ ਆਪਣੇ ਕਾਰਜਕਾਲ ਦੌਰਾਨ ਪੰਚਾਇਤ ਵਿਭਾਗ ਦੇ ਹਰੇਕ ਕੰਮ ਨੂੰ ਮੋਹਰੀ ਹੋ ਕੇ ਕੀਤਾ ਹੈ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਨੂੰ ਹਰੇਕ ਸਮੇਂ ਪਹਿਲ ਦੇ ਆਧਾਰ ’ਤੇ ਲਾਗੂ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ, ਸੇਵਾ ਮੁਕਤ ਮੁਲਾਜ਼ਮਾਂ ਨੂੰ ਬੀਤੇ ਮਹੀਨਿਆਂ ਦੌਰਾਨ ਐਲਾਨਿਆ ਮਹਿੰਗਾਈ ਭੱਤਾ ਨਹੀਂ ਦਿੱਤਾ। ਇਸ ਤੋਂ ਇਲਾਵਾ ਨਵਾਂ ਐਲਾਨਿਆ 3 ਫ਼ੀਸਦੀ ਮਹਿੰਗਾਈ ਭੱਤਾ ਵੀ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਸੰਮਤੀ ਮੁਲਾਜ਼ਮਾਂ ਨੂੰ ਪੈਨਸ਼ਨ ਵੀ ਅਕਸਰ ਸਮੇਂ ਸਿਰ ਨਹੀਂ ਮਿਲਦੀ। ਇਸ ਪ੍ਰਕ੍ਰਿਆ ਦੀ ਵੀ ਸਮਾਂ ਸੀਮਾ ਲਾਗੂ ਕੀਤੀ ਜਾਵੇ। 06 ਆਰਪੀਆਰ11 ਰਾਜਪਾਲ ਆਂਗਰਾ
Ad Position 22
No active advertisement
ਪਿਛਲੀ ਖ਼ਬਰ ਪੀ. ਐਮ. ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਦੀਵਾਲੀ ਮੇਲਾ ਕਰਵਾਇਆ ਅਗਲੀ ਖ਼ਬਰ ਮਕੜੌਨਾ ਕਲਾਂ ਸਕੂਲ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਦਿਖਾਈ ਵਿਗਿਆਨਕ ਪ੍ਰਤਿਭਾ
Ad Position 24