06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵਿਆਹ ਦੀ ਰਿਸੈਪਸ਼ਨ ਪਾਰਟੀ ’ਚੋਂ 30 ਤੋਲੇ ਸੋਨਾ, ਨਕਦੀ ਤੇ ਮੋਬਾਈਲ ਚੋਰੀ

ਡੇਰਾਬੱਸੀ, 6 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਕਕਰਾਲੀ ਸਥਿਤ ਗਰੈਂਡ ਓਰੀਐਂਟਲ ਰਿਜ਼ੋਰਟ ਵਿਚ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਲੱਖਾਂ ਰੁ. ਦੇ ਸੋਨੇ ਦੇ ਗਹਿਣਿਆਂ, ਨਕਦੀ ਤੇ ਮੋਬਾਈਲ ਫ਼ੋਨ ਦੀ ਚੋਰੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

Ad Position 21
No active advertisement
ਡੇਰਾਬੱਸੀ ਰਾਮਗੜ੍ਹ ਰੋਡ ’ਤੇ ਗਰੈਂਡ ਓਰੀਐਂਟਲ ਰਿਜ਼ੋਰਟ ਵਿਚੋਂ ਚੋਰੀ ਕਰਕੇ ਲਿਜਾਣ ਵਾਲੇ ਬੱਚਿਆਂ ਦੀ ਸੀ. ਸੀ. ਟੀ. ਵੀ. ਕੈਮਰੇ ’ਚੋਂ ਦੀ ਤਸਵੀਰ। ਤਸਵੀਰ : ਰਣਬੀਰ ਸਿੰਘ ਪੜ੍ਹੀ 07-11-2026
ਡੇਰਾਬੱਸੀ, 6 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਕਕਰਾਲੀ ਸਥਿਤ ਗਰੈਂਡ ਓਰੀਐਂਟਲ ਰਿਜ਼ੋਰਟ ਵਿਚ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਲੱਖਾਂ ਰੁ. ਦੇ ਸੋਨੇ ਦੇ ਗਹਿਣਿਆਂ, ਨਕਦੀ ਤੇ ਮੋਬਾਈਲ ਫ਼ੋਨ ਦੀ ਚੋਰੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮੁਹਾਲੀ ਦੇ ਸੈਕਟਰ-68 ਵਾਸੀ ਸੁਖਜੀਤ ਸਿੰਘ ਪੁੱਤਰ ਸਵ. ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜਗਪ੍ਰੀਤ ਸਿੰਘ ਦਾ ਵਿਆਹ ਪਹਿਲੀ ਨਵੰਬਰ ਨੂੰ ਮੁਹਾਲੀ ਵਿਖੇ ਹੋਇਆ ਸੀ, ਜਦਕਿ ਉਸੇ ਰਾਤ ਡੇਰਾਬੱਸੀ ਦੇ ਰਾਮਗੜ੍ਹ ਰੋਡ ’ਤੇ ਗਰੈਂਡ ਓਰੀਐਂਟਲ ਰਿਜ਼ੋਰਟ ਵਿਚ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ। ਸਮਾਗਮ ਦੌਰਾਨ ਪਰਿਵਾਰ ਵਲੋਂ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਾਮਾਨ ਇਕ ਬੈਗ ਵਿਚ ਰੱਖਿਆ ਗਿਆ ਸੀ। ਪੀੜਤ ਅਨੁਸਾਰ ਬੈਗ ਵਿਚ ਕਰੀਬ 30 ਤੋਲੇ ਸੋਨੇ ਦੇ ਗਹਿਣੇ, 40 ਤੋਂ 50 ਹਜ਼ਾਰ ਰੁ. ਦੀ ਨਕਦੀ, ਸ਼ਗਨ ਵਾਲੇ ਲਿਫ਼ਾਫ਼ੇ ਤੇ ਇਕ ਮੋਬਾਈਲ ਫ਼ੋਨ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 10:50 ਤੋਂ 11 ਵਜੇ ਦੇ ਦਰਮਿਆਨ ਸ਼ੱਕੀ ਵਿਅਕਤੀਆਂ ਨੇ ਬੈਗ ਚੋਰੀ ਕਰ ਲਿਆ। ਸੁਖਜੀਤ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਦੋ ਸ਼ੱਕੀ ਵਿਅਕਤੀ ਉਨ੍ਹਾਂ ਦੇ ਪਿੱਛੇ ਬੈਠੇ ਦਿਖਾਈ ਦਿੰਦੇ ਹਨ, ਜਦਕਿ ਦੋ ਹੋਰ ਵਿਅਕਤੀ ਬਾਹਰੋਂ ਆ ਕੇ ਉਨ੍ਹਾਂ ਨਾਲ ਮਿਲਦੇ ਹਨ। ਉਨ੍ਹਾਂ ਮੁਤਾਬਿਕ ਇਕ ਸ਼ੱਕੀ ਨੇ ਕਰੀਬ 13 ਤੋਂ 15 ਸਾਲ ਦੀ ਉਮਰ ਦੇ ਲੜਕੇ ਤੋਂ ਬੈਗ ਚੁਕਵਾਇਆ। ਇਸ ਮਗਰੋਂ ਸਾਰੇ ਉੱਥੋਂ ਨਿਕਲ ਗਏ। ਪੀੜਤ ਨੇ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਦੀ ਫੁਟੇਜ ਮੁਹੱਈਆ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਈ ਦਿਨ ਪੁਲਿਸ ਕੋਲ ਜਾਣ ਮਗਰੋਂ 5 ਨਵੰਬਰ ਨੂੰ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਇਆ ਜਾਵੇ। ਇਸ ਸੰਬੰਧੀ ਤਫਤੀਸ਼ੀ ਅਫ਼ਸਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਜਦੋਂ ਕਿ ਪੀੜਤ ਵਲੋਂ ਚੋਰੀ ਹੋਏ ਮਾਲ ਦੀ ਸੂਚੀ ਨਹੀਂ ਦਿੱਤੀ ਗਈ ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਕਾਰਵਾਈ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਐਨ. ਸੀ. ਸੀ. ਕੈਡਿਟ ਇੰਦਰਪ੍ਰੀਤ ਸਿੰਘ ਦੀ ਦੇਹਰਾਦੂਨ ਸਥਿਤ ਭਾਰਤੀ ਮਿਲਟਰੀ ਅਕੈਡਮੀ ਦੇ ਵੱਕਾਰੀ ਕੈਂਪ ਲ... ਅਗਲੀ ਖ਼ਬਰ ਪੀ. ਐਮ. ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਦੀਵਾਲੀ ਮੇਲਾ ਕਰਵਾਇਆ
Ad Position 24