08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਚੰਦੂਮਾਜਰਾ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਵਾਪਸੀ ਦਾ ਅਕਾਲੀ ਆਗੂਆਂ ਨੇ ਕੀਤਾ ਸਵਾਗਤ

ਨੂਰਪੁਰ ਬੇਦੀ, 7 ਨਵੰਬਰ (ਹਰਦੀਪ ਸਿੰਘ ਢੀਂਡਸਾ)-ਪ੍ਰੇਮ ਸਿੰਘ ਚੰਦੂ ਮਾਜਰਾ ਵਲੋਂ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਬਾਦਲ ਵਿਚ ਮੁੜ ਵਾਪਸੀ ਦਾ ਅਕਾਲੀ ਆਗੂਆਂ ਨੇ ਸਵਾਗਤ ਕੀਤਾ ਹੈ। ਚੰਦੂਮਾਜਰਾ ਦੇ ਇਸ ਫ਼ੈਸਲੇ ਦੀ ਤਾਈਦ ਕਰਦਿਆਂ ਹਲਕਾ ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਮੂਹ ਅਹੁਦੇਦਾਰ ਤੇ ਵਰਕਰ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 08-11-2026
ਨੂਰਪੁਰ ਬੇਦੀ, 7 ਨਵੰਬਰ (ਹਰਦੀਪ ਸਿੰਘ ਢੀਂਡਸਾ)-ਪ੍ਰੇਮ ਸਿੰਘ ਚੰਦੂ ਮਾਜਰਾ ਵਲੋਂ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਬਾਦਲ ਵਿਚ ਮੁੜ ਵਾਪਸੀ ਦਾ ਅਕਾਲੀ ਆਗੂਆਂ ਨੇ ਸਵਾਗਤ ਕੀਤਾ ਹੈ। ਚੰਦੂਮਾਜਰਾ ਦੇ ਇਸ ਫ਼ੈਸਲੇ ਦੀ ਤਾਈਦ ਕਰਦਿਆਂ ਹਲਕਾ ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਮੂਹ ਅਹੁਦੇਦਾਰ ਤੇ ਵਰਕਰ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਚੰਦੂਮਾਜਰਾ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਹੈ। ਰਾਜਨੀਤਿਕ ਜੀਵਨ ਦੌਰਾਨ ਚੰਦੂਮਾਜਰਾ ਨੇ ਹਮੇਸ਼ਾ ਪੰਥ ਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਪਰ ਮੌਜੂਦਾ ਹਾਲਾਤਾਂ ਵਿਚ ਪੁਨਰ ਸੁਰਜੀਤ ਅਕਾਲੀ ਦਲ, ਪੰਜਾਬ ਦੇ ਹੱਕਾਂ ਅਤੇ ਹਿਤਾਂ ਲਈ ਕੋਈ ਸਾਰਥਿਕ ਭੂਮਿਕਾ ਨਹੀਂ ਨਿਭਾ ਸਕੇ ਪਿਛਲੇ ਦਿਨਾਂ ਵਿਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਥਕ ਏਕਤਾ ਦਾ ਹੌਕਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇਕ ਪੰਜਾਬ ਅਤੇ ਪੰਥ ਪ੍ਰਸਤ ਬੰਦੇ ਹਨ ਤੇ ਅਸੀਂ ਆਸ ਕਰਦੇ ਹਾਂ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਹੀ ਸਮੇਂ ਤੇ ਢੁਕਵਾਂ ਫ਼ੈਸਲਾ ਲੈ ਕੇ ਪੰਥ ਤੇ ਪੰਜਾਬ ਦੀ ਆਵਾਜ਼ ਬਣਨਗੇ। ਇਸ ਮੌਕੇ ਰਣਜੀਤ ਸਿੰਘ ਗੁਡਵਿਲ ਡੈਲੀਗੇਟ, ਕਰਨੈਲ ਸਿੰਘ ਆਜਮਪੁਰ ਡੈਲੀਗੇਟ, ਕੇਸਰ ਸਿੰਘ ਮੂਸਾਪੁਰ, ਡੈਲੀਗੇਟ, ਮਿਹਰ ਸਿੰਘ ਲੌਂਗੀਆ ਸਾਬਕਾ ਬਲਾਕ ਸੰਮਤੀ ਮੈਂਬਰ, ਜਗਮੋਣ ਬਿੱਲੂ ਡੈਲੀਗੇਟ, ਜਸਪਾਲ ਸਿੰਘ ਥਲੀ ਡੈਲੀਗੇਟ, ਸੁਰਿੰਦਰ ਸਿੰਘ ਮਾਰਕਫੈੱਡ ਡੈਲੀਗੇਟ, ਬਲਵਿੰਦਰ ਸਿੰਘ ਬਾਘਾ ਡੈਲੀਗੇਟ, ਦਲਜੀਤ ਸਿੰਘ, ਜਸਬੀਰ ਸਿੰਘ, ਪੁਨੀਤ ਕੁਮਾਰ, ਧਰਮਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਨਿਸ਼ਾਨ ਸਿੰਘ, ਹਰਜਿੰਦਰ ਸਿੰਘ, ਬੱਬੂ ਕੁਲਤਾਰ ਸਿੰਘ, ਕਰਮਜੀਤ ਸਿੰਘ, ਪਰਮਿੰਦਰ ਸਿੰਘ, ਜੋਨੀ ਹਵੇਲੀ ਆਦੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਹਲਕਾ ਵਾਸੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਦਿੱਤੀ ਵਧਾਈ ਅਗਲੀ ਖ਼ਬਰ ਕਤਲਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ ਢਿੱਲੋਂ ਨੇ ਦਿੱਤੀ ਸਫ਼ਾਈ
Ad Position 24