10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਕੜੋਨਾ ਖੁਰਦ ਵਿਖੇ ਇਕੱਠੀ ਕੀਤੀ 90 ਟਰਾਲੀਆਂ ਦੀ ਪਰਾਲੀ ਸੜ ਕੇ ਹੋਈ ਸੁਆਹ

ਸ੍ਰੀ ਚਮਕੌਰ ਸਾਹਿਬ, 9 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜਦੀਕੀ ਪਿੰਡ ਮਕੜੋਨਾ ਖੁਰਦ ਵਿਖੇ ਕਿਸਾਨ ਵਲੋਂ ਗੱਠਾਂ ਬਣਾ ਕੇ ਰੱਖੀ 90 ਟਰਾਲੀਆਂ ਦੀ ਪਰਾਲੀ ਸੜ ਕੇ ਸਵਾਹ ਹੋ ਗਈ। ਪੀੜਤ ਕਿਸਾਨ ਨੇ ਸ਼ੱਕ ਜਾਹਰ ਕੀਤਾ ਕਿ ਇੱਹ ਅੱਗ ਜਾਣ ਬੁੱਝ ਕੇ ਕਿਸੇ ਸਰਾਰਤੀ ਅਨਸਰ ਵਲੋਂ ਲਗਾਈ ਗਈ ਹੈ।

Ad Position 21
No active advertisement
ਮਕੜੋਨਾ ਖੁਰਦ ਵਿਖੇ ਇਕੱਠੀ ਕੀਤੀ 90 ਟਰਾਲੀਆਂ ਦੀ ਪਰਾਲੀ ਸੜ ਕੇ ਹੋਈ ਸੁਆਹ 10-11-2026
ਸ੍ਰੀ ਚਮਕੌਰ ਸਾਹਿਬ, 9 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜਦੀਕੀ ਪਿੰਡ ਮਕੜੋਨਾ ਖੁਰਦ ਵਿਖੇ ਕਿਸਾਨ ਵਲੋਂ ਗੱਠਾਂ ਬਣਾ ਕੇ ਰੱਖੀ 90 ਟਰਾਲੀਆਂ ਦੀ ਪਰਾਲੀ ਸੜ ਕੇ ਸਵਾਹ ਹੋ ਗਈ। ਪੀੜਤ ਕਿਸਾਨ ਨੇ ਸ਼ੱਕ ਜਾਹਰ ਕੀਤਾ ਕਿ ਇੱਹ ਅੱਗ ਜਾਣ ਬੁੱਝ ਕੇ ਕਿਸੇ ਸਰਾਰਤੀ ਅਨਸਰ ਵਲੋਂ ਲਗਾਈ ਗਈ ਹੈ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਭਰ ਕਰਨਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਲੋਂ ਇਹ ਪਰਾਲੀ ਗੱਠਾਂ ਬਣਾ ਕੇ ਕੇ ਇਕੱਠੀ ਕੀਤੀ ਸੀ, ਜਿਸ ਨੂੰ ਕਿਸੇ ਸਰਾਰਤੀ ਅਨਸਰਾਂ ਵਲੋਂ ਕੋਲ ਹੀ ਪਟਾਕੇ ਵਗੈਰਾ ਚਲਾ ਕੇ ਲਗਾਈ ਲੱਗ ਰਹੀ ਹੈ, ਕਿਉਂਕਿ ਨੇੜੇ ਸ਼ਰਾਬ ਦੀ ਖਾਲੀ ਬੋਤਲ ਤੇ ਹੋਰ ਸਾਮਾਨ ਵੀ ਪਿਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਅੱਗ ਨੂੰ ਬੁਝਾਉਣ ਲਈ 3 ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟੇ ਦੀ ਕੋਸ਼ਿਸਾਂ ਸਦਕਾ ਅੱਗ ਤੇ ਕਾਬੂ ਪਾਇਆ ਪਰ ਅਜੇ ਵੀ ਪਰਾਲੀ ’ਚੋਂ ਧੂੰਆਂ ਨਿਕਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਪੁਨਰ ਸੁਰਜੀਤ ਅਕਾਲੀ ਦਲ ਵਲੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ ’ ਚ ਤਿੰਨ ਦਿਨਾਂ ਸਾਲਾਨਾ ਬਰਸੀ ਸਮਾਗਮ ਸ਼ੁਰੂ ਕੁਸ਼ਤੀ ਦੰਗਲ ਦੀ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਮੰਦਰਾਂ ’ ਚ ਲੱਗੀਆਂ ਰੌਣਕਾਂ
Ad Position 24