10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ ’ ਚ ਤਿੰਨ ਦਿਨਾਂ ਸਾਲਾਨਾ ਬਰਸੀ ਸਮਾਗਮ ਸ਼ੁਰੂ ਕੁਸ਼ਤੀ ਦੰਗਲ ਦੀ ਤਿਆਰੀਆਂ ਮੁਕੰਮਲ

ਨੂਰਪੁਰ ਬੇਦੀ, 9 ਨਵੰਬਰ (ਵਿੰਦਰਪਾਲ ਝਾਂਡੀਆਂ)-ਸ਼ਿਵਾਲਿਕ ਦੀਆਂ ਘੋਰ ਰਮਣੀਕ ਖੂਬਸੂਰਤ ਪਹਾੜੀਆਂ ਦੀ ਗੋਦ ਵਿਚ ਸਥਿਤ ਡੇਰਾ ਮੋਇਆ ਦੀ ਮੰਡੀ-3 ਕੁਰਾਲੀ ਵਾਲਾ ਚੋਆ ਪਿੰਡ ਜਟਵਾਹੜ (ਜੰਗਲ) ਵਿਖੇ ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਗੁਰਦੁਆਰਾ ਜੋਤੀ ਸਰੂਪ, ਫਤਹਿਗੜ੍ਹ ਸਾਹਿਬ ਵਾਲਿਆਂ ਦੀ ਯਾਦ ’ਚ 11 ਨਵੰਬਰ ਨੂੰ ਕਰਵਾਇਆ ਜਾ ਰਿਹਾ ਤਿੰਨ ਦਿਨਾਂ ਸਾਲਾਨਾ ਬਰਸੀ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾਂ ਨਾਲ ਸ਼ੁਰੂ ਹੋ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਜਾ ਰਹੇ ਵਿਸ਼ਾਲ ਕੁਸ਼ਤੀ ਦੰਗਲ ਦੀ ਵੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ।

Ad Position 21
No active advertisement
ਸਮਾਗਮ ਤੇ ਕੁਸ਼ਤੀ ਦੰਗਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫੱਕਰ ਤੇ ਹੋਰ ਸੇਵਾਦਾਰ। ਤਸਵੀਰ : ਵਿੰਦਰਪਾਲ ਝਾਂਡੀਆਂ 10-11-2026
ਨੂਰਪੁਰ ਬੇਦੀ, 9 ਨਵੰਬਰ (ਵਿੰਦਰਪਾਲ ਝਾਂਡੀਆਂ)-ਸ਼ਿਵਾਲਿਕ ਦੀਆਂ ਘੋਰ ਰਮਣੀਕ ਖੂਬਸੂਰਤ ਪਹਾੜੀਆਂ ਦੀ ਗੋਦ ਵਿਚ ਸਥਿਤ ਡੇਰਾ ਮੋਇਆ ਦੀ ਮੰਡੀ-3 ਕੁਰਾਲੀ ਵਾਲਾ ਚੋਆ ਪਿੰਡ ਜਟਵਾਹੜ (ਜੰਗਲ) ਵਿਖੇ ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਗੁਰਦੁਆਰਾ ਜੋਤੀ ਸਰੂਪ, ਫਤਹਿਗੜ੍ਹ ਸਾਹਿਬ ਵਾਲਿਆਂ ਦੀ ਯਾਦ ’ਚ 11 ਨਵੰਬਰ ਨੂੰ ਕਰਵਾਇਆ ਜਾ ਰਿਹਾ ਤਿੰਨ ਦਿਨਾਂ ਸਾਲਾਨਾ ਬਰਸੀ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾਂ ਨਾਲ ਸ਼ੁਰੂ ਹੋ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਜਾ ਰਹੇ ਵਿਸ਼ਾਲ ਕੁਸ਼ਤੀ ਦੰਗਲ ਦੀ ਵੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ। ਇਸ ਸੰਬੰਧੀ ਸੇਵਾਦਾਰ ਰਜਿੰਦਰ ਸਿੰਘ ਕੰਗ ਘੜੀਸਪੁਰ, ਗੁਰਵਿੰਦਰ ਸਿੰਘ ਗੱਗੂ, ਗਿੱਲ ਲੈਹੜੀਆਂ ਨੇ ਦੱਸਿਆ ਕਿ ਉਕਤ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫੱਕਰ ਦੀ ਅਗਵਾਈ ਹੇਠ ਹੋ ਰਹੇ ਤਿੰਨ ਦਿਨਾਂ ਸਮਾਗਮ ਦੀ ਸ਼ੁਰੂਆਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ਰਧਾ ਨਾਲ ਹੋ ਗਈ ਹੈ, ਜਿਸ ਦਾ 11 ਨਵੰਬਰ ਨੂੰ ਸਵੇਰੇ 10 ਵਜੇ ਭੋਗ ਪਾਇਆ ਜਾਵੇਗਾ। ਜਿਸ ਤੋਂ ਬਾਅਦ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਥਾ ਵਾਚਕ ਗਿਆਨੀ ਤੇਜਵੀਰ ਸਿੰਘ ਖਾਲਸਾ (ਦਮਦਮੀ ਟਕਸਾਲ) ਅਤੇ ਕੀਰਤਨੀ ਜਥਾ ਭਾਈ ਮਨਜਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ ਮਨੋਹਰ ਕੀਰਤਨ ਕਰਨਗੇ ਅਤੇ ਪੰਥਕ ਢਾਡੀ ਜਥਾ ਬੀਬੀ ਕਿਰਨਜੀਤ ਕੌਰ ਖਾਲਸਾ ਦਾ ਜਥਾ ਢਾਡੀ ਵਾਰਾਂ ਤੇ ਗੁਰਮੀਤ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਬਾਅਦ 1 ਵਜੇ ਸ਼ਾਮ 5 ਵਜੇ ਤੱਕ ਵਿਸ਼ਾਲ ਕੁਸ਼ਤੀ ਦੰਗਲ ਹੋਵੇਗਾ।ਉਨ੍ਹਾਂ ਨੇ ਦੱਸਿਆ ਕਿ 10 ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਦੇ ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਕ੍ਰਮਵਾਰ 15 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਨਿਵਾਜਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ ਤੇ ਆਸ - ਪਾਸ ਦੇ ਇਲਾਕਿਆਂ ਵਿਚ ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਮਕੜੋਨਾ ਖੁਰਦ ਵਿਖੇ ਇਕੱਠੀ ਕੀਤੀ 90 ਟਰਾਲੀਆਂ ਦੀ ਪਰਾਲੀ ਸੜ ਕੇ ਹੋਈ ਸੁਆਹ
Ad Position 24