10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ 29 ਨੂੰ ਕਰਵਾਈ ਜਾਵੇਗੀ ਮੈਰਾਥਨ

ਸ੍ਰੀ ਅਨੰਦਪੁਰ ਸਾਹਿਬ, 9 ਨਵੰਬਰ (ਕਰਨੈਲ ਸਿੰਘ)-ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੀ ਵਿਸ਼ੇਸ ਇਕੱਤਰਤਾ ਇਥੇ ਕਲੱਬ ਦੇ ਪ੍ਰਧਾਨ ਸੀ. ਏ.

Ad Position 21
No active advertisement
ਅਜੀਤ ਡੈਸਕ 10-11-2026
ਸ੍ਰੀ ਅਨੰਦਪੁਰ ਸਾਹਿਬ, 9 ਨਵੰਬਰ (ਕਰਨੈਲ ਸਿੰਘ)-ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੀ ਵਿਸ਼ੇਸ ਇਕੱਤਰਤਾ ਇਥੇ ਕਲੱਬ ਦੇ ਪ੍ਰਧਾਨ ਸੀ. ਏ. ਗੁਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸਮੂਹ ਮੈਂਬਰਾਂ ਵਲੋਂ ਫੈਸਲਾ ਕੀਤਾ ਗਿਆ ਕਿ 29 ਨਵੰਬਰ ਨੂੰ ਕਲੱਬ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੈਂਰਾਥਨ ਦੌੜ ਕਰਵਾਈ ਜਾਵੇਗੀ । ਇਸ ਸੰਬੰਧੀ ਕਲੱਬ ਦੇ ਪ੍ਰਧਾਨ ਸੀ. ਏ. ਗੁਰਜਿੰਦਰ ਸਿੰਘ ਨੇ ਦੱਸਿਆ ਕਿ 29 ਤਰੀਕ ਸਵੇਰੇ ਸਥਾਨਕ ਪੰਜ ਪਿਆਰਾ ਪਾਰਕ ਤੋਂ ਮੈਰਾਥਨ ਸ਼ੁਰੂ ਕੀਤੀ ਜਾਵੇਗੀ, ਜਿਸ ’ਚ 3 ਕਿੱਲੋਮੀਟਰ, 5 ਕਿੱਲੋਮੀਟਰ, 10 ਕਿੱਲੋਮੀਟਰ ਤੇ 21 ਕਿੱਲੋਮੀਟਰ ਦੌੜ ’ਚ ਦੌੜਾਕ ਭਾਗ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਵਰਗ ਦੀਆਂ ਮੈਰਾਥਨ ਦੌੜਾਂ ’ਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਦੌੜਾਕਾਂ ਨੂੰ ਇਨਾਮ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਰਾਥਨ ਦੋੜ ਸੰਬੰਧੀ ਰਜਿਸਟਰੇਸ਼ਨ ਕਲੱਬ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਵੀ ਕਿਸੇ ਨੇ ਭਾਗ ਲੈਣਾ ਹੋਵੇ ਉਹ ਆਪਣੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਦੌੜ ’ਚ ਭਾਗ ਲੈਣ ਵਾਲੇ ਖਿਡਾਰੀ ਨੂੰ ਟੀ ਸ਼ਰਟ, ਬਰੇਕਫਾਸਟ ਕਿੱਟ ਤੇ ਹੋਰ ਲੋੜੀਦਾ ਸਾਮਾਨ ਦਿੱਤਾ ਜਾਵੇਗਾ। ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਡਾ. ਪੀ. ਜੇ. ਐਸ. ਕੰਗ, ਰਤਨ ਕੁਮਾਰ ਧਨੇੜਾ, ਸੁਖਵਿੰਦਰ ਪਾਲ ਸਿੰਘ ਸੁੱਖੂ, ਬਬਲੂ ਰਾਣਾ, ਮਹਿੰਦਰ ਸਿੰਘ ਰਾਣਾ, ਅਭੀਜੀਤ ਸਿੰਘ ਅਲੈਕਸੀ, ਨਵਜੀਤ ਸਿੰਘ ਕਥੂਰੀਆ, ਹਰਸ਼ਿਤ ਜੋਸ਼ੀ ਕੀਰਤਪੁਰ, ਜਸਪ੍ਰੀਤ ਸਿੰਘ ਅਰੋੜਾ, ਕੈਮੀ ਅਰੋੜਾ, ਜਸਵਿੰਦਰ ਸਿੰਘ ਸੋਨੂ, ਰਘੂਕੁਲ ਭੂਸ਼ਣ ਬਾਂਟੀ, ਅੰਕੁਸ਼ ਕਪਲਾ, ਗੁਰਪ੍ਰੀਤ ਸਿੰਘ ਗੋਲਡੀ, ਸੁਖਦੀਪ ਸਿੰਘ ਗੋਲਡੀ ਸਮੇਤ ਕਲੱਬ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੰਗਲ ਵਿਚ ਭਾਜਪਾ ਦੀ ਸਿਆਸਤ ਦਾ ਅਨੋਖਾ ਨਜ਼ਾਰਾ : ਮੁੱਦਾ ਇਕ , ਦਾਅਵੇਦਾਰ ਦੋ , ਪ੍ਰੈੱਸ ਕਾਨਫ਼ਰੰਸਾਂ ਵੱਖੋ - ਵੱਖ ! ਕਦੰਬ... ਅਗਲੀ ਖ਼ਬਰ ਮੋਰਿੰਡਾ ਤੇ ਆਸ - ਪਾਸ ਦੇ ਇਲਾਕਿਆਂ ਵਿਚ ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ
Ad Position 24