15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਖੇਤਰ ’ ਚ ਬਾਹਰੋਂ ਆਇਆ ਮਾਈਨਿੰਗ ਮਾਫ਼ੀਆ ਤੇ ਗੁੰਡਾ ਟੈਕਸ ਵਸੂਲਣ ਵਾਲੇ ਹੁਣ ਗ਼ਾਇਬ

ਕਾਹਨਪੁਰ ਖੂਹੀ, 15 ਨਵੰਬਰ (ਗੁਰਬੀਰ ਸਿੰਘ ਵਾਲੀਆ)-ਜ਼ਿਲ੍ਹੇ ’ਚ ਪਿਛਲੇ ਲੰਮੇ ਸਮੇਂ ਤੋਂ ਮਾਈਨਿੰਗ ਦੇ ਕਾਰੋਬਾਰ ’ਤੇ ਕਥਿਤ ਤੌਰ ’ਤੇ ਬਾਹਰੋਂ ਆਏ ਠੇਕੇਦਾਰਾਂ ਤੇ ਮਾਈਨਿੰਗ ਮਾਫ਼ੀਆ ਦਾ ਦਬਦਬਾ ਰਿਹਾ ਹੈ। ਹਾਲਾਤ ਇਹ ਸਨ ਕਿ ਖੱਡਾਂ ਵਿਚੋਂ ਰੇਤ ਤੇ ਬਜਰੀ ਲੈ ਕੇ ਜਾਣ ਵਾਲੀ ਕਿਸੇ ਵੀ ਟਰਾਲੀ ਨੂੰ ਕਥਿਤ ਗੁੰਡਾ ਟੈਕਸ ਦਿੱਤੇ ਬਿਨਾਂ ਲੰਘਣਾ ਆਸਾਨ ਨਹੀਂ ਸੀ।

Ad Position 21
No active advertisement
ਅਜੀਤ ਡੈਸਕ 16-11-2026
ਕਾਹਨਪੁਰ ਖੂਹੀ, 15 ਨਵੰਬਰ (ਗੁਰਬੀਰ ਸਿੰਘ ਵਾਲੀਆ)-ਜ਼ਿਲ੍ਹੇ ’ਚ ਪਿਛਲੇ ਲੰਮੇ ਸਮੇਂ ਤੋਂ ਮਾਈਨਿੰਗ ਦੇ ਕਾਰੋਬਾਰ ’ਤੇ ਕਥਿਤ ਤੌਰ ’ਤੇ ਬਾਹਰੋਂ ਆਏ ਠੇਕੇਦਾਰਾਂ ਤੇ ਮਾਈਨਿੰਗ ਮਾਫ਼ੀਆ ਦਾ ਦਬਦਬਾ ਰਿਹਾ ਹੈ। ਹਾਲਾਤ ਇਹ ਸਨ ਕਿ ਖੱਡਾਂ ਵਿਚੋਂ ਰੇਤ ਤੇ ਬਜਰੀ ਲੈ ਕੇ ਜਾਣ ਵਾਲੀ ਕਿਸੇ ਵੀ ਟਰਾਲੀ ਨੂੰ ਕਥਿਤ ਗੁੰਡਾ ਟੈਕਸ ਦਿੱਤੇ ਬਿਨਾਂ ਲੰਘਣਾ ਆਸਾਨ ਨਹੀਂ ਸੀ। ਇਸ ਕਾਰੋਬਾਰ ਵਿਚ ਸਥਾਨਕ ਲੋਕਾਂ ਦੀ ਬਜਾਏ ਬਾਹਰੀ ਲੋਕਾਂ ਦਾ ਦਬਦਬਾ ਹੋਣ ਕਾਰਨ ਇਲਾਕੇ ਦੇ ਲੋਕਾਂ ਵਿਚ ਮੁਸ਼ਕਿਲ ਪਾਈ ਜਾ ਰਹੀ ਸੀ ਪਰ ਹੁਣ ਹਾਲਾਤ ਬਦਲਦੇ ਦਿਖਾਈ ਦੇ ਰਹੇ ਹਨ ਅਤੇ ਗੁੰਡਾ ਟੈਕਸ ਵਸੂਲਣ ਵਾਲੇ ਕਥਿਤ ਠੇਕੇਦਾਰਾਂ ਦਾ ਦਬਦਬਾ ਪਹਿਲਾਂ ਵਰਗਾ ਨਹੀਂ ਰਿਹਾ। ਇਸ ਤਬਦੀਲੀ ਪਿੱਛੇ ਸਭ ਤੋਂ ਅਹਿਮ ਪਹਿਲੂ ਮਾਈਨਿੰਗ ਨਾਲ ਜੁੜੇ ਮਾਮਲਿਆਂ ਵਿਚ ਹੋਈ ਕਾਨੂੰਨੀ ਕਾਰਵਾਈ ਨੂੰ ਮੰਨਿਆ ਜਾ ਰਿਹਾ ਹੈ। ਇਸ ਮਾਫ਼ੀਏ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਲੰਬੀ ਲੜਾਈ ਲੜ ਕੇ ਪੁਆਈ 154.77 ਕਰੋੜ ਦੀ ਭਾਰੀ ਪੈਨਲਟੀ ਨੇ ਬਿਲਕੁਲ ਹੀ ਤਹਿਸ ਨਹਿਸ਼ ਕਰ ਦਿੱਤਾ ਹੈ। ਪਹਿਲੇ ਸਮੇਂ ਦੌਰਾਨ ਇਹ ਮਾਫ਼ੀਆ ਆਲ਼ੇ ਦੁਆਲੇ ਦੇ ਪਿੰਡਾਂ ਦੇ ਲੋਕ ਜੋ ਕਿ ਰੇਤਾ ਬਜਰੀ ਲੈ ਕੇ ਜਾਂਦੇ ਸੀ ਉਨ੍ਹਾਂ ਦੀਆਂ ਟਰਾਲੀਆਂ ਦੀ ਮਿਣਤੀ ਕਰਕੇ ਉਨ੍ਹਾਂ ਤੋਂ ਗੁੰਡਾ ਟੈਕਸ ਧੱਕੇ ਨਾਲ ਵਸੂਲ ਕਰਦਾ ਸੀ ਤੇ ਇਸ ਤਹਿਤ ਇਨ੍ਹਾਂ ਚਾਰ ਸਾਲਾਂ ਦੇ ਦੌਰਾਨ ਕਾਹਨਪੁਰ ਖੂਹੀ ਤੇ ਹੋਰ ਆਸ ਪਾਸ ਦੇ ਖੇਤਰਾਂ ’ਚ ਇਨ੍ਹਾਂ ਮਾਫ਼ੀਆ ਵਲੋਂ ਗੁੰਡਾ ਪਰਚੀ ਵਸੂਲਣ ਲਈ ਲਗਾਏ ਪੱਕੇ ਨਾਕਿਆਂ ’ਤੇ ਸਥਾਪਿਤ ਕੀਤੇ ਗਏ ਕੰਡੇ ਹੁਣ ਸੁੰਨਸਾਨ ਹੋ ਗਏ ਹਨ ਅਤੇ ਸਥਾਨਕ ਲੋਕਾਂ ਤੋਂ ਗੁੰਡਾ ਪਰਚੀ ਵਸੂਲਣ ਵਾਲੇ ਮਾਫ਼ੀਆ ਦੇ ਸਿਰ ’ਤੇ ਆਪਣੀ ਖ਼ੁਦ ਦੀ ਜ਼ਮੀਨ ਇਸ ਕੇਸ ਅਧੀਨ ਅਟੈਚ ਹੋਣ ਦੀ ਤਲਵਾਰ ਲਟਕ ਗਈ ਹੈ। ਇਸ ਕਾਰਵਾਈ ਨੇ ਮਾਈਨਿੰਗ ਦੇ ਕਾਰੋਬਾਰ ਵਿਚ ਕਥਿਤ ਤੌਰ ’ਤੇ ਮਨਮਰਜ਼ੀਆਂ ਕਰਨ ਵਾਲੇ ਠੇਕੇਦਾਰਾਂ ਨੂੰ ਵੱਡਾ ਸੰਦੇਸ਼ ਦਿੱਤਾ ਹੈ ਕਿ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਤੇ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਕਾਰੋਬਾਰ ਕਰਨਾ ਹੁਣ ਇੰਨਾ ਆਸਾਨ ਨਹੀਂ ਰਹੇਗਾ। ਕਰੋੜਾਂ ਰੁਪਏ ਦੇ ਜੁਰਮਾਨਿਆਂ ਦੀ ਕਾਰਵਾਈ ਤੋਂ ਬਾਅਦ ਕਥਿਤ ਗੁੰਡਾ ਟੈਕਸ ਵਸੂਲੀ ਨਾਲ ਜੁੜੇ ਲੋਕਾਂ ਦਾ ਦਬਦਬਾ ਵੀ ਘਟਦਾ ਨਜ਼ਰ ਆ ਰਿਹਾ ਹੈ। ਇਸ ਤਬਦੀਲੀ ਦਾ ਇਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਹੁਣ ਸਥਾਨਕ ਲੋਕ ਵੀ ਮਾਈਨਿੰਗ ਨਾਲ ਸੰਬੰਧਿਤ ਕੰਮਾਂ ਵਿਚ ਆਪਣੀ ਭਾਗੀਦਾਰੀ ਵਧਾਉਣ ਲੱਗੇ ਹਨ। ਜਿਹੜੇ ਲੋਕ ਪਹਿਲਾਂ ਬਾਹਰੋਂ ਆਏ ਠੇਕੇਦਾਰਾਂ ਦੇ ਦਬਦਬੇ ਕਾਰਨ ਇਸ ਕਾਰੋਬਾਰ ਤੋਂ ਦੂਰ ਰਹਿੰਦੇ ਸਨ, ਉਨ੍ਹਾਂ ਨੂੰ ਹੁਣ ਕੰਮ ਕਰਨ ਦੇ ਮੌਕੇ ਮਿਲਣ ਦੀ ਉਮੀਦ ਜਾਗੀ ਹੈ। ਇਸ ਨਾਲ ਇਲਾਕੇ ’ਚ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣ ਦੀ ਸੰਭਾਵਨਾ ਵੀ ਬਣੀ ਹੈ। ਸਿਆਸੀ ਬਿਆਨਾਂ ਤੋਂ ਵੱਖਰਾ ਜੇਕਰ ਇਸ ਪੂਰੇ ਘਟਨਾਕ੍ਰਮ ਨੂੰ ਦੇਖਿਆ ਜਾਵੇ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਕਿਸੇ ਵੀ ਗੈਰ-ਕਾਨੂੰਨੀ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਸਿਰਫ਼ ਬਿਆਨਬਾਜ਼ੀ ਨਹੀਂ, ਸਗੋਂ ਲਗਾਤਾਰ ਸੰਘਰਸ਼ ਅਤੇ ਕਾਨੂੰਨੀ ਕਾਰਵਾਈ ਦੀ ਲੋੜ ਹੁੰਦੀ ਹੈ। ਖੇਤਰਾਂ ’ਚ ਮਾਈਨਿੰਗ ਮਾਮਲਿਆਂ ਨੂੰ ਲੈ ਕੇ ਹੋਈਆਂ ਕਾਰਵਾਈਆਂ ਇਸੇ ਦਿਸ਼ਾ ਵਿਚ ਇਕ ਅਹਿਮ ਕਦਮ ਹਨ। ਹੁਣ ਇਸ ਕਾਰਵਾਈ ਨਾਲ ਸਥਾਨਕ ਲੋਕਾਂ ਨੂੰ ਵਾਕਈ ਮਾਈਨਿੰਗ ਦੇ ਕੰਮ ਵਿਚ ਪਹਿਲਾਂ ਨਾਲੋਂ ਵੱਧ ਹੱਕ ਅਤੇ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਟਾਂ ਨਾਲ ਲੱਦੀਆਂ ਜਾ ਰਹੀਆਂ ਓਵਰਲੋਡ ਟਰਾਲੀਆਂ ਕਿਸੇ ਵੀ ਸਮੇਂ ਹਾਦਸਿਆਂ ਦਾ ਬਣ... ਅਗਲੀ ਖ਼ਬਰ ‘ ਆਪ’ ਵਲੋਂ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਐਲਾਨੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਕਤਲਗੜ...
Ad Position 24