ਟ੍ਰੈਫ਼ਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਟਾਂ ਨਾਲ ਲੱਦੀਆਂ ਜਾ ਰਹੀਆਂ ਓਵਰਲੋਡ ਟਰਾਲੀਆਂ ਕਿਸੇ ਵੀ ਸਮੇਂ ਹਾਦਸਿਆਂ ਦਾ ਬਣ ਸਕਦੀਆਂ ਹਨ ਸਬੱਬ
ਪੁਰਖਾਲੀ, 15 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਇਲਾਕੇ ਅੰਦਰ ਟ੍ਰੈਫ਼ਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਟਾਂ ਦੀਆਂ ਲੱਦੀਆਂ ਜਾ ਰਹੀਆਂ ਓਵਰਲੋਡ ਟਰਾਲੀਆਂ ਕਿਸੇ ਵੀ ਸਮੇਂ ਹਾਦਸਿਆਂ ਦਾ ਸਬੱਬ ਬਣ ਸਕਦੀਆਂ ਹਨ। ਇਲਾਕੇ ਅੰਦਰ ਹਾਦਸਿਆਂ ਨੂੰ ਸੱਦਾ ਦੇ ਰਹੇ ਅਜਿਹੇ ਟਰੈਕਟਰ ਟਰਾਲੀਆਂ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਤੋਂ ਮੰਗ ਕੀਤੀ ਕਿ ਅਜਿਹੇ ਵਾਹਨਾਂ ਨੂੰ ਨੱਥ ਪਾਈ ਜਾਵੇ, ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਟ
ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦੀ ਸੜਕ ਤੇ ਇੱਟਾਂ ਨਾਲ ਲੱਦੀ ਜਾ ਰਹੀ ਇਕ ਟਰਾਲੀ ਦੀ ਤਸਵੀਰ। ਤਸਵੀਰ : ਬੰਟੀ
16-11-2026
ਪੁਰਖਾਲੀ, 15 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਇਲਾਕੇ ਅੰਦਰ ਟ੍ਰੈਫ਼ਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਟਾਂ ਦੀਆਂ ਲੱਦੀਆਂ ਜਾ ਰਹੀਆਂ ਓਵਰਲੋਡ ਟਰਾਲੀਆਂ ਕਿਸੇ ਵੀ ਸਮੇਂ ਹਾਦਸਿਆਂ ਦਾ ਸਬੱਬ ਬਣ ਸਕਦੀਆਂ ਹਨ। ਇਲਾਕੇ ਅੰਦਰ ਹਾਦਸਿਆਂ ਨੂੰ ਸੱਦਾ ਦੇ ਰਹੇ ਅਜਿਹੇ ਟਰੈਕਟਰ ਟਰਾਲੀਆਂ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਤੋਂ ਮੰਗ ਕੀਤੀ ਕਿ ਅਜਿਹੇ ਵਾਹਨਾਂ ਨੂੰ ਨੱਥ ਪਾਈ ਜਾਵੇ, ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਇਸ ਸੰਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਦੇ ਅਕਬਰਪੁਰ, ਸਨਾਣਾ, ਬਾਗਵਾਲੀ, ਭੱਦਲ ਖੇਤਰ ’ਚ ਅਨੇਕਾਂ ਭੱਠੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਭੱਠਿਆਂ ’ਤੇ ਇੱਟਾਂ ਖ਼ਰੀਦਣ ਲਈ ਟਰੈਕਟਰ-ਟਰਾਲੀਆਂ ਤੇ ਹਿਮਾਚਲ ਪ੍ਰਦੇਸ਼ ਤੋਂ ਗੱਡੀਆਂ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਲੀਆਂ ਤੇ ਗੱਡੀਆਂ ’ਚ ਸਮਰੱਥਾ ਤੋਂ ਵੱਧ ਇੱਟਾਂ ਲੱਦੀਆਂ ਜਾਂਦੀਆਂ ਹਨ। ਲੋਕਾਂ ਅਨੁਸਾਰ ਇੱਟਾਂ ਦੀਆਂ ਟਰਾਲੀਆਂ ਨੂੰ ਉੱਪਰ ਤੱਕ ਲੱਦ ਕੇ ਰੱਸਿਆਂ ਨਾਲ ਬੰਨਿ੍ਆ ਜਾਂਦਾ ਹੈ, ਜੋ ਕਿ ਸਫ਼ਰ ਦੌਰਾਨ ਕਿਸੇ ਵੀ ਸਮੇਂ ਟੁੱਟ ਸਕਦੇ ਹਨ। ਇਸ ਨਾਲ ਪਿੱਛੇ ਚੱਲ ਰਹੇ ਹੋਰ ਵਾਹਨਾਂ ਤੇ ਰਾਹਗੀਰਾਂ ਦੀ ਜਾਨ ਨੂੰ ਭਾਰੀ ਖ਼ਤਰਾ ਪੈਦਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟਰਾਲੀਆਂ ਪਿੱਛੇ ਨਾ ਤਾਂ ਕੋਈ ਰਿਫ਼ਲੈਕਟਰ ਲੱਗਿਆ ਹੁੰਦਾ ਹੈ ਤੇ ਨਾ ਹੀ ਰਾਤ ਜਾਂ ਧੁੰਦ ਦੇ ਸਮੇਂ ਲਈ ਸੁਰੱਖਿਆ ਦਾ ਕੋਈ ਹੋਰ ਪ੍ਰਬੰਧ ਹੁੰਦਾ ਹੈ, ਲੋਕਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਇਸ ਖੁੱਲ੍ਹੇਆਮ ਹੋ ਰਹੀ ਉਲੰਘਣਾ ਕਾਰਨ ਆਮ ਲੋਕਾਂ ਵਿਚ ਭਾਰੀ ਸਹਿਮ ਅਤੇ ਰੋਹ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਸਮਾਜ ਸੇਵੀ ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ ਤੇ ਕੁਲਵੰਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਾਹਨਾਂ ਦੀ ਜਾਂਚ ਕੀਤੀ ਜਾਵੇ।