16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗੋਪਾਲ ਗਊਸ਼ਾਲਾ ਵਿਖੇ 28ਵਾਂ ਸਾਲਾਨਾ ਗਊਪਾਸ਼ਟਮੀ ਮਹਾਂਉਤਸਵ ਅੱਜ

ਰੂਪਨਗਰ, 16 ਨਵੰਬਰ (ਸਤਨਾਮ ਸਿੰਘ ਸੱਤੀ)-ਗੋਪਾਲ ਗਊਸ਼ਾਲਾ ਗਊ ਸੇਵਾ ਸਮਿਤੀ, ਰੂਪਨਗਰ ਵਲੋਂ 28ਵਾਂ ਸਾਲਾਨਾ ਗਊਪਾਸ਼ਟਮੀ ਮਹਾਂਉਤਸਵ 17 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਇੰਜ.

Ad Position 21
No active advertisement
ਅਜੀਤ ਡੈਸਕ 17-11-2026
ਰੂਪਨਗਰ, 16 ਨਵੰਬਰ (ਸਤਨਾਮ ਸਿੰਘ ਸੱਤੀ)-ਗੋਪਾਲ ਗਊਸ਼ਾਲਾ ਗਊ ਸੇਵਾ ਸਮਿਤੀ, ਰੂਪਨਗਰ ਵਲੋਂ 28ਵਾਂ ਸਾਲਾਨਾ ਗਊਪਾਸ਼ਟਮੀ ਮਹਾਂਉਤਸਵ 17 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਇੰਜ. ਭਾਰਤ ਭੂਸ਼ਣ ਸ਼ਰਮਾ ਨੇ ਸ਼ਹਿਰ ਵਾਸੀਆਂ ਅਤੇ ਗਊ ਭਗਤਾਂ ਨੂੰ ਪਰਿਵਾਰਾਂ ਸਮੇਤ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਹਰਜਿੰਦਰ ਸਿੰਘ ਚੀਮਾ, ਚੇਅਰਮੈਨ ਚੀਮਾ ਬਾਇਲਰਜ਼ ਲਿਮਟਿਡ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗਊਸ਼ਾਲਾ ਦੇ ਸਰਪ੍ਰਸਤ ਡਾ. ਆਰ.ਐਸ. ਪਰਮਾਰ ਸ਼ਿਰਕਤ ਕਰਨਗੇ। ਇਸ ਮੌਕੇ ਇੰਜ. ਕੁਲਵੰਤ ਰਾਏ ਸਿੰਗਲਾ ਵਲੋਂ ਆਪਣੇ ਪੁਰਖਿਆਂ ਦੀ ਯਾਦ ਵਿਚ ਅਤੇ ਸੈਣੀ ਪਰਿਵਾਰ (ਨਿਰੰਜਨ ਦੀ ਹੱਟੀ) ਵਲੋਂ ਬਣਵਾਈ ਗਈ ਯਾਦਗਾਰੀ ਗਵਾਲਿਆਂ ਦੀ ਰਿਹਾਇਸ਼, ਕੁਲਦੀਪ ਗਰਗ ਦੇ ਪਰਿਵਾਰ ਵਲੋਂ ਬਣਵਾਈ ਇਮਾਰਤ ਵੀ ਲੋਕ ਅਰਪਣ ਕੀਤੀ ਜਾਵੇਗੀ। ਇੰਜ. ਸ਼ਰਮਾ ਨੇ ਦੱਸਿਆ ਕਿ ਸਵੇਰੇ 9.30 ਤੋਂ ਦੁਪਹਿਰ 1 ਵਜੇ ਤੱਕ ਸੁੰਦਰ ਕਾਂਡ ਪਾਠ, ਧਾਰਮਿਕ ਪ੍ਰਵਚਨ ਅਤੇ ਹਰੇ ਕ੍ਰਿਸ਼ਨਾ ਸੰਕੀਰਤਨ ਮੰਡਲ ਤੇ ਇੰਜ. ਰਾਜ ਕੁਮਾਰ ਸ਼ਰਮਾ ਵਲੋਂ ਸੰਕੀਰਤਨ ਕੀਤਾ ਜਾਵੇਗਾ। ਉਪਰੰਤ ਦੁਪਹਿਰ 1 ਵਜੇ ਤੋਂ ਵਿਸ਼ਾਲ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਗਊਪਾਸ਼ਟਮੀ ਦਾ ਸਬੰਧ ਭਗਵਾਨ ਸ੍ਰੀ ਕ੍ਰਿਸ਼ਨ ਜੀ ਵਲੋਂ ਪਹਿਲੀ ਵਾਰ ਗਊਆਂ ਚਰਾਉਣ ਦੀ ਪਰੰਪਰਾ ਨਾਲ ਜੁੜਿਆ ਹੋਇਆ ਹੈ। ਇਸ ਦਿਨ ਗਊ ਮਾਤਾ ਦੀ ਪੂਜਾ, ਗਊ ਦਾਨ ਅਤੇ ਗੁੜ ਤੇ ਹਰਾ ਚਾਰਾ ਭੇਟ ਕਰਨ ਦੀ ਵਿਸ਼ੇਸ਼ ਮਹੱਤਤਾ ਹੈ। ਇੰਜ. ਭਾਰਤ ਭੂਸ਼ਣ ਸ਼ਰਮਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਧਾਰਮਿਕ ਮਹਾਂਉਤਸਵ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਗਊ ਸੇਵਾ ਅਤੇ ਸਮਾਜ ਸੇਵਾ ਦੇ ਇਸ ਉਪਰਾਲੇ ਵਿਚ ਆਪਣਾ ਯੋਗਦਾਨ ਪਾਉਣ। 16 ਆਰਪੀਆਰ22 ਇੰਜ: ਭਾਰਤ ਭੂਸ਼ਣ ਸ਼ਰਮਾ ਪ੍ਰਧਾਨ ਗੋਪਾਲ ਗਊਸ਼ਾਲਾ ।
Ad Position 22
No active advertisement
ਪਿਛਲੀ ਖ਼ਬਰ ਜਲਫਾ ਮਾਤਾ ਦੇ ਦਰਬਾਰ ’ਚ ਪਰਿਵਾਰ ਸਮੇਤ ਨਤਮਸਤਕ ਹੋਏ ਮੰਤਰੀ ਹਰਜੋਤ ਸਿੰਘ ਬੈਂਸ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਗੁਰਦੁਆਰਾ ਬੇਰ ਸਾਹਿਬ ਤੱਕ ਸਜਾਈ ਪੈਦਲ ਯਾਤਰਾ
Ad Position 24