20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਨੂਰਪੁਰ ਬੇਦੀ ਸ਼ਹਿਰ ਵਿਚ ਕਮਿਊਨਿਟੀ ਸੈਂਟਰ ਤੋਂ ਲੈ ਕੇ ਇਨ ਡੋਰ ਸਟੇਡੀਅਮ ਤੱਕ ਵਿਕਾਸ ਕਾਰਜਾਂ ਨੇ ਫੜੀ ਰਫ਼ਤਾਰ

ਨੂਰਪੁਰ ਬੇਦੀ, 20 ਨਵੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਸ਼ਹਿਰ ਵਿਕਾਸ ਕਾਰਜਾਂ ਨੇ ਰਫ਼ਤਾਰ ਫੜ ਲਈ ਹੈ। ਸ਼ਹਿਰ ਵਿਚ ਪੁਰਾਣੇ ਹਸਪਤਾਲ ਦੀ ਖੰਡਰਨੁਮਾ ਇਮਾਰਤ ਦੀ ਥਾਂ ਸੁੰਦਰ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਜ਼ੋਰਾਂ ’ਤੇ ਹੈ।

Ad Position 21
No active advertisement
ਕਮਿਊਨਿਟੀ ਹਾਲ ਦੇ ਨਿਰਮਾਣ ਦੇ ਕੰਮਾਂ ਦੀ ਤਸਵੀਰ। ਤਸਵੀਰ : ਢੀਂਡਸਾ 21-11-2026
ਨੂਰਪੁਰ ਬੇਦੀ, 20 ਨਵੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਸ਼ਹਿਰ ਵਿਕਾਸ ਕਾਰਜਾਂ ਨੇ ਰਫ਼ਤਾਰ ਫੜ ਲਈ ਹੈ। ਸ਼ਹਿਰ ਵਿਚ ਪੁਰਾਣੇ ਹਸਪਤਾਲ ਦੀ ਖੰਡਰਨੁਮਾ ਇਮਾਰਤ ਦੀ ਥਾਂ ਸੁੰਦਰ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਜ਼ੋਰਾਂ ’ਤੇ ਹੈ। ਇਸ ਨਾਲ ਸੰਬੰਧਤ ਮੁਹੱਲੇ ਦੇ ਲੋਕਾਂ ਨੂੰ ਸਮਾਜਿਕ ਤੇ ਸਾਂਝੇ ਸਮਾਗਮਾਂ ਲਈ ਬਿਹਤਰ ਸਹੂਲਤ ਮਿਲੀ ਹੈ। ਇਸੇ ਤਰ੍ਹਾਂ ਬਾਜ਼ਾਰ ਦੇ ਦੁਕਾਨਦਾਰਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਪੂਰੇ ਬਾਜ਼ਾਰ ਵਿਚ ਇੰਟਰਲਾਕ ਟਾਈਲਾਂ ਲਗਵਾਈਆਂ ਗਈਆਂ। ਕੰਨਿਆ ਸਕੂਲ ਵਾਲੀ ਸੜਕ ਨੂੰ ਵੀ ਇੰਟਰਲਾਕ ਟਾਈਲਾਂ ਨਾਲ ਨਵੀਂ ਦਿੱਖ ਦਿੱਤੀ ਗਈ। ਨੂਰਪੁਰਬੇਦੀ-ਰੂਪਨਗਰ ਸੜਕ ਤੋਂ ਬਾਜ਼ਾਰ ਵੱਲ ਜਾਂਦੇ ਗੰਦੇ ਨਾਲੇ ਨੂੰ ਪੱਕਾ ਕਰਵਾ ਕੇ ਉਸ ਦੇ ਨਾਲ ਸੁੰਦਰ ਸੜਕ ਦਾ ਨਿਰਮਾਣ ਕਰਵਾਇਆ। ਨੂਰਪੁਰ ਬੇਦੀ ਇਲਾਕੇ ਵਿਚ ਇਨਡੋਰ ਸਟੇਡੀਅਮ ਦੀ ਘਾਟ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਹੁਣ ਨੂਰਪੁਰਬੇਦੀ-ਗੜ੍ਹਸ਼ੰਕਰ ਰੋਡ ’ਤੇ ਕਰੀਬ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਇਨਡੋਰ ਸਟੇਡੀਅਮ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਸਹੂਲਤ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਬੈਡਮਿੰਟਨ ਸਮੇਤ ਹੋਰ ਇਨਡੋਰ ਖੇਡਾਂ ਲਈ ਬਿਹਤਰ ਮੌਕੇ ਮਿਲਣਗੇ। ਸ਼ਹਿਰ ਦੇ ਖਿਡਾਰੀਆਂ ਦੀ ਓਪਨ ਖੇਡ ਮੈਦਾਨ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਸਥਾਨ ਨੇੜੇ ਪੰਚਾਇਤ ਸੰਮਤੀ ਦੀ ਜ਼ਮੀਨ ’ਤੇ ਸਟੇਡੀਅਮ ਮਨਜ਼ੂਰ ਕਰਵਾਇਆ ਗਿਆ ਹੈ, ਜਿਸ ਦਾ ਕੰਮ ਜਲਦ ਸ਼ੁਰੂ ਹੋਣ ਦੀ ਉਮੀਦ ਹੈ। ਇਸੇ ਸਥਾਨ ’ਤੇ ਪਹਿਲਾਂ ਤੋਂ ਮੌਜੂਦ ਖਸਤਾ ਹਾਲਤ ਕਮਿਊਨਿਟੀ ਸੈਂਟਰ ਦੀ ਇਮਾਰਤ ਨੂੰ ਨਵੀਂ ਦਿੱਖ ਦੇਣ ਲਈ ਵੀ ਲੱਖਾਂ ਰੁਪਏ ਖ਼ਰਚ ਕੀਤੇ ਗਏ। ਗੰਦੇ ਪਾਣੀ ਦੀ ਨਿਕਾਸੀ ਦੇ ਸਥਾਈ ਹੱਲ ਵੱਲ ਕਦਮ ਚੁੱਕਦਿਆਂ ਸੈਣੀਮਾਜਰਾ ਨੇੜੇ ਜ਼ਮੀਨ ਖ਼ਰੀਦਣ ਲਈ ਸਰਕਾਰ ਤੋਂ ਮਨਜ਼ੂਰੀ ਹਾਸਿਲ ਕੀਤੀ ਗਈ ਹੈ, ਤਾਂ ਜੋ ਨਿਕਾਸੀ ਵਾਲੇ ਪਾਣੀ ਦੇ ਸੁਚੱਜੇ ਪ੍ਰਬੰਧ ਲਈ ਢੁਕਵੀਂ ਵਿਵਸਥਾ ਕੀਤੀ ਜਾ ਸਕੇ। ਜੇਕਰ ਇਹ ਯੋਜਨਾਵਾਂ ਨਿਰਧਾਰਿਤ ਸਮੇਂ ਅਨੁਸਾਰ ਨੇਪਰੇ ਚੜ੍ਹਦੀਆਂ ਹਨ ਤਾਂ ਨੂਰਪੁਰ ਬੇਦੀ ਨੂੰ ਆਉਣ ਵਾਲੇ ਸਮੇਂ ਵਿਚ ਖੇਡਾਂ, ਬੁਨਿਆਦੀ ਸਹੂਲਤਾਂ ਤੇ ਸੁੰਦਰਤਾ ਪੱਖੋਂ ਇਕ ਨਵੀਂ ਪਛਾਣ ਮਿਲ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜੰਗ ਵਿਚ ਖੇਡ ਮੈਦਾਨਾਂ ਨੂੰ ਹਥਿਆਰ ਬਣਾਉਣ ਵੱਲ ਵਿਧਾਇਕ ਦਿਨੇਸ਼ ਚੱਢਾ ਦਾ ਉਪਰਾਲਾ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਜਰੂੜ ਸਕੂਲ ਵਿਖੇ ਵਰਕਸ਼ਾਪ
Ad Position 24