ਘੁੰਮ ਰਿਹਾ ਤੇਂਦੂਆ
ਤੇਂਦੂਏ ਦੀ ਦਹਿਸ਼ਤ ਕਾਰਨ ਨੰਗਲ ਦੇ ਲੋਕਾਂ ’ਚ ਸਹਿਮ
ਨੰਗਲ, 20 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਤੇਦੂਏ ਦੀ ਦਹਿਸ਼ਤ ਕਾਰਨ ਨੰਗਲ ਦੇ ਲੋਕਾਂ ’ਚ ਸਹਿਮ ਹੈ । ਤੇਂਦੂਆ ਨਿਰੰਤਰ ਵਾਰਡ ਨੰਬਰ ਇਕ ਦੇ ਕੇਸ਼ਵ ਨਗਰ ’ਚ ਆ ਰਿਹਾ ਹੈ।
ਨੰਗਲ, 20 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਤੇਦੂਏ ਦੀ ਦਹਿਸ਼ਤ ਕਾਰਨ ਨੰਗਲ ਦੇ ਲੋਕਾਂ ’ਚ ਸਹਿਮ ਹੈ । ਤੇਂਦੂਆ ਨਿਰੰਤਰ ਵਾਰਡ ਨੰਬਰ ਇਕ ਦੇ ਕੇਸ਼ਵ ਨਗਰ ’ਚ ਆ ਰਿਹਾ ਹੈ। ਕੇਸ਼ਵ ਨਗਰ ਦੀ ਨਿਵਾਸੀ ਮੈਡਮ ਹਜਿੰਦਰ ਕੌਰ ਪਰਮਾਰ ਨੇ ਦੱਸਿਆ ਕਿ ਲੋਕਾਂ ਨੇ ਡਰ ਕਾਰਨ ਸਵੇਰ ਦੀ ਸੈਰ ਹੀ ਛੱਡ ਦਿੱਤੀ ਹੈ। ਅਸਿਸਟੈਂਟ ਡਾਇਰੈਕਟਰ ਲਲਿਤ ਮੋਹਨ ਚੌਧਰੀ ਦੇ ਬੰਗਲੇ ’ਚ ਲੱਗੇ ਕੈਮਰਿਆਂ ’ਚ ਤੇਂਦੂਆ ਕਈ ਵਾਰੀ ਕੈਦ ਹੋਇਆ ਹੈ। ਵਪਾਰੀ ਅੰਕਿਤ ਅਰੋੜਾ ਦੀ ਕੋਠੀ ਲਾਗਿਓਂ ਲੰਘਦਾ ਤੇਂਦੂਆ ਵੀ ਕੈਮਰੇ ’ਚ ਕੈਦ ਹੋਇਆ ਹੈ। ਆਰ. ਟੀ. ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਮਹਿਕਮੇ ਨੇ ਡੇਢ ਵਰ੍ਹੇ ਤੋਂ ਪਿੰਜਰਾ ਲਗਾਇਆ ਹੋਇਆ ਹੈ ਪਰ ਤੇਂਦੂਆ ਨਹੀਂ ਕਾਬੂ ਆਇਆ। ਪਿੰਜਰੇ ’ਚ ਸ਼ਿਕਾਰ ਦੇ ਤੌਰ ’ਤੇ ਕੁੱਤਾ ਲਗਾਉਣਾ ਹੁੰਦਾ ਹੈ ਪਰ ਵਿਭਾਗ ਨੇ ਪਿੰਜਰਾ ਰੱਖ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਦਿੱਤਾ ਹੈ। ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਾਕ ਮੈਂਬਰ ਡਾ. ਗੁਲਜੀਤ ਸਿੰਘ ਚੱਠਾ ਨੇ ਦੱਸਿਆ ਕਿ ਤੇਂਦੂਏ ਦੀ ਆਮਦ ਰੋਕੀ ਨਹੀਂ ਜਾ ਸਕਦੀ ਕਿਉਂਕਿ ਇਸ ਖ਼ਿੱਤੇ ’ਚ ਕੁੱਤਿਆਂ ਦੀ ਬਹੁਤਾਤ ਹੈ। ਕੁੱਤਾ ਤੇਂਦੂਏ ਦਾ ਮਨ ਪਸੰਦ ਭੋਜਨ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਨੇ ਗੋਲਥਾਈ ’ਚ ਜੰਗਲ ਕੱਟ ਕੇ ਉਦਯੋਗ ਲਗਾ ਦਿੱਤੇ ਹਨ। ਇਹ ਖੇਤਰ ਪਹਿਲਾ ਵਾਈਲਡ ਲਾਈਫ਼ ਸੈਂਚਰੀ ਸੀ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਅਸੀਂ ਯਤਨ ਕਰ ਰਹੇ ਹਾਂ ਤੇ ਤੇਂਦੂਆ ਛੇਤੀ ਕਾਬੂ ਕੀਤਾ ਜਾਵੇਗਾ।