ਅਬਿਆਣਾ ਕਲਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੇ ਬੈਠਣ ਲਈ ਮੈਟ ਵੰਡੇ
ਨੂਰਪੁਰ ਬੇਦੀ, 20 ਨਵੰਬਰ (ਵਿੰਦਰ ਪਾਲ ਝਾਂਡੀਆਂ)-’ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਅਬਿਆਣਾ ਕਲਾਂ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਪਸ਼ੂ ਭਲਾਈ ਫ਼ੰਡ ’ਚੋਂ ਪਸ਼ੂਆਂ ਦੇ ਬੈਠਣ ਲਈ ਮੈਟ ਵੰਡਣ ਲਈ ਸਭਾ ਦੇ ਸਕੱਤਰ ਸੰਤੋਖ ਸਿੰਘ ਦੀ ਅਗਵਾਈ ਵਿਚ ਸਮਾਗਮ ਕਰਵਾਇਆ। ਇਸ ਮੌਕੇ ਮੈਂਟ ਵੰਡਣ ਦੀ ਰਸਮ ਵੇਰਕਾ ਮਿਲਕ ਪਲਾਟ ਮੁਹਾਲੀ ਦੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਅਦਾ ਕੀਤੀ।
ਨੂਰਪੁਰ ਬੇਦੀ, 20 ਨਵੰਬਰ (ਵਿੰਦਰ ਪਾਲ ਝਾਂਡੀਆਂ)-’ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਅਬਿਆਣਾ ਕਲਾਂ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਪਸ਼ੂ ਭਲਾਈ ਫ਼ੰਡ ’ਚੋਂ ਪਸ਼ੂਆਂ ਦੇ ਬੈਠਣ ਲਈ ਮੈਟ ਵੰਡਣ ਲਈ ਸਭਾ ਦੇ ਸਕੱਤਰ ਸੰਤੋਖ ਸਿੰਘ ਦੀ ਅਗਵਾਈ ਵਿਚ ਸਮਾਗਮ ਕਰਵਾਇਆ। ਇਸ ਮੌਕੇ ਮੈਂਟ ਵੰਡਣ ਦੀ ਰਸਮ ਵੇਰਕਾ ਮਿਲਕ ਪਲਾਟ ਮੁਹਾਲੀ ਦੇ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਅਦਾ ਕੀਤੀ। ਇਸ ਮੌਕੇ ਐਮ. ਪੀ. ਐੱਸ ਗੁਰਵੀਰ ਸਿੰਘ ਤੇ ਐਮ. ਪੀ. ਏ. ਜਗਵਿੰਦਰ ਸਿੰਘ ਬੰਗਾ ਵੀ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਸਭਾ ਵਲੋਂ ਹਰ ਸਾਲ ਦੁੱਧ ਉਤਪਾਦਕ ਨੂੰ ਮੁਨਾਫ਼ਾ ਤੇ ਬੋਨਸ ਵੰਡਿਆ ਜਾਂਦਾ ਹੈ ਅਤੇ ਸਮੇਂ-ਸਮੇਂ ਸਿਰ ਵੇਰਕਾ ਮਿਲਕ ਪਲਾਂਟ ਮੁਹਾਲੀ ਵਲੋਂ ਦੁੱਧ ਉਤਪਾਦਕਾਂ ਨੂੰ ਡਾਕਟਰੀ ਸਹੂਲਤ, ਪਸ਼ੂਆਂ ਦੀ ਚੁਆਈ ਲਈ ਮਸ਼ੀਨ ਸਮੇਤ ਹੋਰ ਮਿਲਣ ਵਾਲੀ ਸਾਰੀ ਸਹੂਲਤਾਂ ਤੇ ਭਲਾਈ ਸਕੀਮਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਸਕੱਤਰ ਸੰਤੋਖ ਸਿੰਘ ਨੇ ਦੱਸਿਆ ਕਿ ਡਿਪਟੀ ਮੈਨੇਜਰ ਨਰਿੰਦਰ ਸਿੰਘ ਨੇ ਕੁਲ 9 ਲੱਖ 70 ਹਜ਼ਾਰ ਰੁਪਏ ਦੇ ਮੈਟ ਦੁੱਧ ਸਭਾ ਦੇ 252 ਦੁੱਧ ਉਤਪਾਦਕਾਂ ਨੂੰ ਤਕਸੀਮ ਕੀਤੇ। ਇਸ ਮੌਕੇ ਸਭਾ ਦੇ ਸਕੱਤਰ ਸੰਤੋਖ ਸਿੰਘ, ਸਭਾ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਬੜੀਵਾਲ, ਭਗਵੰਤ ਸਿੰਘ ਢਿੱਲੋਂ, ਰਾਮ ਸਿੰਘ, ਪਵਨ ਸਿੰਘ, ਜਸਵੰਤ ਸਿੰਘ, ਧਰਮਪਾਲ, ਗੱਜਣ ਸਿੰਘ ਆਦਿ ਸਮੇਤ ਕਾਫ਼ੀ ਗਿਣਤੀ ’ਚ ਦੁੱਧ ਉਤਪਾਦਕ ਹਾਜ਼ਰ ਸਨ।