ਅੱਜ ਬਿਜਲੀ ਬੰਦ ਰਹੇਗੀ
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-132 ਕੇ. ਵੀ.
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)-132 ਕੇ. ਵੀ. ਸਬ-ਸਟੇਸ਼ਨ ਰੂਪਨਗਰ ਵਿਖੇ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ 11 ਕੇ. ਵੀ. ਗੋਵਿੰਦ ਵੈਲੀ ਫੀਡਰ ਦੀ ਬਿਜਲੀ ਸਪਲਾਈ 22 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਸੁਖਰਾਮਪੁਰ-ਟਪਰੀਆਂ, ਸੁਖਰਾਮਪੁਰ ਇਨਕਲੇਵ, ਗੋਵਿੰਦ ਵੈਲੀ ਕਲੋਨੀ, ਮਾਜਰੀ ਰੋਡ, ਨਾਨਕਪੁਰਾ, ਉਪਰਲਾ ਨਾਨਕਪੁਰਾ, ਅਮਰ ਕਲੋਨੀ, ਸਦਰ ਥਾਣਾ, ਗਰੀਨ ਐਵੇਨਿਊ, ਸਦਾਬਰਤ, ਹੋਲੀ ਫੈਮਿਲੀ ਸਕੂਲ, ਗੋਲਡਨ ਸਿਟੀ ਤੇ ਹੁਸੈਨਪੁਰ ਸਮੇਤ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਮੁਰੰਮਤ ਦੇ ਕੰਮ ਦੀ ਸਥਿਤੀ ਅਨੁਸਾਰ ਬਿਜਲੀ ਬੰਦ ਰੱਖਣ ਜਾਂ ਸਪਲਾਈ ਬਹਾਲ ਕਰਨ ਦੇ ਸਮੇਂ ਵਿਚ ਤਬਦੀਲੀ ਹੋ ਸਕਦੀ ਹੈ। ਇਸ ਸੰਬੰਧੀ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ. ਐੱਸ. ਪੀ. ਸੀ. ਐਲ., ਸਬ-ਡਿਵੀਜ਼ਨ ਰੂਪਨਗਰ ਵਲੋਂ ਦਿੱਤੀ ਗਈ ਹੈ।