‘ ਇਨੋਵਿਸਟਾ-2026’ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਦਿਖਾਈ ਵਿਗਿਆਨਕ ਸੋਚ ਤੇ ਸਿਰਜਣਾਤਮਿਕ ਪ੍ਰਤਿਭਾ
ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਐਸ. ਐਸ.
ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਐਸ. ਐਸ. ਆਰ. ਵੀ. ਐਮ. ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰ-ਵਿਸ਼ਾ ਪ੍ਰਦਰਸ਼ਨੀ ‘ਇਨੋਵਿਸਟਾ-2026’ ਦਾ ਸ਼ਾਨਦਾਰ ਆਯੋਜਨ ਕੀਤਾ। ਇਸ ਵਿਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਆਪਣੀ ਵਿਗਿਆਨਕ ਸੋਚ, ਸਿਰਜਣਾਤਮਿਕਤਾ ਤੇ ਵਿਹਾਰਕ ਗਿਆਨ ਦਾ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਦੂਆ, ਪ੍ਰੋਫੈਸਰ ਤੇ ਪ੍ਰਿੰਸੀਪਲ, ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ ਨੇ ਦੀਪ ਜਗਾ ਕੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ਸਰਸਵਤੀ ਵੰਦਨਾ ਵੀ ਕੀਤੀ ਗਈ। ਵਿਦਿਆਰਥੀਆਂ ਨੇ ਵਿਗਿਆਨ, ਵਾਤਾਵਰਨ ਸੰਭਾਲ, ਜਲ ਸੰਭਾਲ, ਸੂਰਜੀ ਊਰਜਾ, ਮੀਂਹ ਦੇ ਪਾਣੀ ਦੀ ਸੰਭਾਲ, ਪ੍ਰਦੂਸ਼ਣ ਨਿਯੰਤਰਨ, ਡਿਜੀਟਲ ਭਾਰਤ, ਨਕਲੀ ਬੁੱਧੀ (ਏ. ਆਈ.), ਪਲਾਸਟਿਕ ਮੁਕਤ ਭਾਰਤ, ਪੰਜਾਬੀ ਸਭਿਆਚਾਰ, ਭਾਸ਼ਾਵਾਂ, ਸਾਹਿਤ ਅਤੇ ਖੇਡਾਂ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਮਾਡਲ ਪੇਸ਼ ਕੀਤੇ। ਨੰਨ੍ਹੇ ਬੱਚਿਆਂ ਦੇ ਆਕਰਸ਼ਕ ਪਹਿਰਾਵੇ ਅਤੇ ਕਾਰਜਸ਼ੀਲ ਮਾਡਲ ਵੀ ਖਿੱਚ ਦਾ ਕੇਂਦਰ ਬਣੇ। ਡਾ. ਦੂਆ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮੌਲਿਕ ਸੋਚ ਤੇ ਨਵੇਂ ਸਿਰਜਣਾਤਮਿਕ ਕਾਰਜਾਂ ਲਈ ਪ੍ਰੇਰਿਤ ਕੀਤਾ। ਸਕੂਲ ਮਹਾਂਪ੍ਰਬੰਧਕ ਸੋਮੇਸ਼ ਸ਼ਰਮਾ ਨੇ ਵਿਗਿਆਨਕ ਪ੍ਰਯੋਗ ਦਿਖਾਉਂਦਿਆਂ ਕਿਹਾ ਕਿ ਛੋਟੇ ਯਤਨ ਬੱਚਿਆਂ ਦੀ ਪ੍ਰਤਿਭਾ ਨਿਖਾਰ ਕੇ ਉਨ੍ਹਾਂ ਨੂੰ ਭਵਿੱਖ ਦੇ ਵਿਗਿਆਨੀ ਬਣਨ ਵੱਲ ਲੈ ਜਾਂਦੇ ਹਨ। ਮਾਪਿਆਂ ਨੇ ਵੀ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਸਾਕਸ਼ੀ ਸ਼ਰਮਾ, ਕੋਆਰਡੀਨੇਟਰ ਸੁਰਿੰਦਰ ਰਤਰਾ ਤੇ ਰਜਨੀਸ਼ ਰਾਏ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।