ਸਰਕਾਰੀ ਆਈ.ਟੀ.ਆਈ. (ਲੜਕੀਆਂ) ਮੋਰਿੰਡਾ ਵਿਖੇ ਸਾਲਾਨਾ ਕਨਵੋਕੇਸ਼ਨ
ਮੋਰਿੰਡਾ, 25 ਨਵੰਬਰ (ਪ੍ਰਿਤਪਾਲ ਸਿੰਘ)-ਸਰਕਾਰੀ ਆਈ. ਟੀ.
ਮੋਰਿੰਡਾ, 25 ਨਵੰਬਰ (ਪ੍ਰਿਤਪਾਲ ਸਿੰਘ)-ਸਰਕਾਰੀ ਆਈ.ਟੀ.ਆਈ (ਲੜਕੀਆਂ) ਮੋਰਿੰਡਾ ਵਿਖੇ ਸਾਲਾਨਾ ਕਨਵੋਕੇਸ਼ਨ ਕੀਤੀ ਗਈ। ਇਸ ਮੌਕੇ ਸੈਸ਼ਨ 2025-26 ਦੇ ਵਿਦਿਆਰਥੀਆਂ ਨੂੰ ਸੰਸਥਾ ਵਿਚ ਬੁਲਾਇਆ ਗਿਆ ਅਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੀ ਆਈ.ਐਮ.ਸੀ. ਦੇ ਚੇਅਰਮੈਨ ਚੰਦਰ ਦੱਤ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸੰਸਥਾ ਵਿਚ ਸਿਖਲਾਈ ਹਾਸਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਤਕਨੀਕੀ ਸਿੱਖਿਆ ਦੇ ਉੱਜਵਲ ਭਵਿੱਖ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋ ਆਰ ਸੀ ਢੰਡ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਅਸੀਂ ਇਸ ਖੇਤਰ ਵਿਚ ਕੇਂਦਰ ਸਰਕਾਰ ਤੋਂ ਰਾਸ਼ਟਰੀ ਪੁਰਸਕਾਰ ਤੱਕ ਹਾਸਲ ਕਰ ਸਕਦੇ ਹਾਂ। ਇਸ ਸਮੇਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਰੂਪਨਗਰ ਤੋਂ ਡਾ ਜਸਵੀਰ ਸਿੰਘ ਹਾਜ਼ਰ ਰਹੇ। ਜਸਬੀਰ ਸਿੰਘ ਸ਼ਾਂਤਪੁਰੀ ਨੇ ਤਕਨੀਕੀ ਨਿਪੁੰਨਤਾ ਦੀ ਵਿਦੇਸ਼ੀ ਮੰਗ ਬਾਰੇ ਦੱਸਿਆ। ਰਾਬਿੰਦਰ ਸਿੰਘ ਰੱਬੀ ਨੇ ਸਵੀਪ ਅਤੇ ਸਭਿਆਚਾਰਕ ਗਤੀਵਿਧੀਆਂ ਬਾਰੇ ਵਿਸਥਾਰਪੂਰਬਕ ਚਾਨਣਾ ਪਾਇਆ । ਇਸ ਮੌਕੇ ਆਈ.ਐਮ.ਸੀ. ਦੇ ਮੈਂਬਰ ਮਨਦੀਪ ਸਿੰਘ (ਹੌਂਡਾ ਏਜੰਸੀ), ਹਰਵਿੰਦਦਰ ਸਿੰਘ ਰੂਪਰਾਏ, ਜਸਵਿੰਦਰ ਸਿੰਘ ਆਦਿ ਬੱਚੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਸੰਸਥਾ ਦੀ ਮੁਖੀ ਬਲਦੀਸ਼ ਕੌਰ ਧਨੋਆ ਨੇ ਸੰਸਥਾ ਵਿਚ ਚੱਲ ਰਹੇ ਟਰੇਡਾਂ ਬਾਰੇ ਦੱਸਿਆ ਅਤੇ ਸੰਸਥਾ ਦੀ ਸਾਲਾਨਾ ਰਿਪੋਰਟ ਪੜ੍ਹੀ। ਉਨ੍ਹਾਂ ਕੋਰਸ ਪਾਸ ਕਰਨ ਵਾਲੀਆਂ ਸਿਖਿਆਰਥਣਾਂ ਦੀ ਅਪਰੈਂਟਸ਼ਿਪ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਨਰਿੰਦਰ ਸਿੰਘ, ਲਵਜੋਤ ਸਿੰਘ, ਜਸ਼ਨਦੀਪ ਕੌਰ, ਅੰਜੂ ਸ਼ਰਮਾ, ਕਿਰਨਜੋਤ ਕੌਰ, ਰੀਕਾ ਮੜ੍ਹੀਆਂ, ਮਨਦੀਪ ਥਾਪਾ, ਸੰਤ ਸਿੰਘ ਅਤੇ ਅਨੂ ਬਾਲਾ ਆਦਿ ਹਾਜ਼ਰ ਸਨ।