ਕੱਥੂਨੰਗਲ, 3 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-'ਆਪ' ਦੀ ਹਲਕਾ ਮਜੀਠਾ ਦੇ ਦਾਣਾ ਮੰਡੀ ਵਿਖੇ 18 ਜਨਵਰੀ ਨੂੰ ਹੋਣ ਵਾਲੀ ਵਿਸ਼ਾਲ ਧੰਨਵਾਦ ਰੈਲੀ 'ਚ ਪੁੱਜ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੋ ਕਿ ਹਲਕੇ ਵਿਚ ਨਵਾ ਇਤਿਹਾਸ ਸਿਰਜੇਗੀ ਇਸ ਰੈਲੀ ਸਬੰਧੀ ਲਾਮਬਧ ਕਰਨ ਹਲਕਾ ਮਜੀਠਾ ਦੇ ਪਿੰਡਾਂ ਵਿਚ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਜਿਸ ਤਹਿਤ ਹਲਕੇ ਦੇ ਮਾਂਗਾਸਰਾਏ, ਰੂਪੋਵਾਲੀ ਖੁਰਦ, ਕੋਟਲਾ ਸੈਦਾ, ਕੱਥੂਨੰਗਲ ਅੱਡਾ, ਦੁਧਾਲਾ, ਹਦਾਇਤਪੁਰ, ਚਵਿੰਡਾ ਦੇਵੀ ਵਿਖੇ ਰੈਲੀ ਸਬੰਧੀ ਆਪ ਵਰਕਰਾਂ ਦੀ ਹੋਈ ਭਰਵੀਂ ਮੀਟਿੰਗ ਦੌਰਾਨ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਮਜੀਠਾ ਤੋਂ ਆਪ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ 18 ਦੀ ਰੈਲੀ ਨੂੰ ਸਫਲ ਬਣਾਉਣ ਲਈ ਹਲਕੇ ਨੂੰ ਜ਼ੋਨਾਂ ਵਿਚ ਵੰਡ ਕੇ ਆਪ ਵਰਕਰਾਂ ਦੀ ਡਿਊਟੀਆਂ ਪਿੰਡ ਪੱਧਰ 'ਤੇ ਲਗਾਈਆਂ ਗਈਆਂ ਹਨ ਅਤੇ ਇਸ ਰੈਲੀ ਵਿਚ ਹਲਕੇ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਬੂਤ ਦੇਵੇਗਾ ਕਿ ਲੋਕ ਆਪ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਹਨ | ਗਿੱਲ ਨੇ ਕਿਹਾ ਕਿ ਇਹ ਧੰਨਵਾਦ ਰੈਲੀ 'ਚ ਹਲਕਾ ਮਜੀਠਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਪ ਉਮੀਦਵਾਰਾ ਦੀ ਹੋਈ ਵੱਡੀ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਦੇ ਸਿਰ ਜਾਂਦਾ ਹੈ ਜਿਨ੍ਹਾਂ ਦੀ ਬਦੌਲਤ ਅਕਾਲੀ ਦਲ ਦੇ ਗੜ ਮੰਨੇ ਜਾਂਦੇ ਹਲਕੇ 'ਚ ਪਹਿਲੀ ਰਿਕਾਰਡਤੋੜ ਜਿੱਤ ਪ੍ਰਾਪਤ ਕੀਤੀ ਹੈ ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਲੋਕਾਂ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ ਕੱਥੂਨੰਗਲ, ਰਮਨਦੀਪ ਸਿੰਘ ਕੱਥੂਨੰਗਲ, ਸੋਨੀ ਸਰੀਨ ਕੱਥੂਨੰਗਲ, ਮਨਜਿੰਦਰ ਸਿੰਘ ਮਾਂਗਾਸਰਾਏ, ਅਮਰੀਕ ਸਿੰਘ ਕੋਟਲਾ ਸੈਦਾ, ਹਰਜਿੰਦਰ ਸਿੰਘ ਕੱਥੂਨੰਗਲ ਖੁਰਦ, ਰਾਜਵਿੰਦਰ ਸਿੰਘ, ਸਤਨਾਮ ਸਿੰਘ ਸੱਤਾ, ਗੁਰਚਰਨ ਸਿੰਘ ਮਝਵਿੰਡ, ਗੁਰਜੰਟ ਸਿੰਘ ਕੱਥੂਨੰਗਲ, ਗਿਆਨੀ ਪ੍ਰੇਮ ਸਿੰਘ ਤਲਵੰਡੀ, ਸੁਖਦੇਵ ਸਿੰਘ ਮਾਂਗਾਸਰਾਏ , ਬਲਕਾਰ ਸਿੰਘ, ਰਵਿੰਦਰਪਾਲ ਸਿੰਘ ਹਦਾਇਤਪੁਰਾ, ਅਵਤਾਰ ਸਿੰਘ ਨੰਬਰਦਾਰ, ਦਰਬਾਰਾ ਸਿੰਘ ਚੌਗਾਵਾਂ, ਸਵਿੰਦਰ ਸਿੰਘ ਸਰਪੰਚ, ਪਵਨਦੀਪ ਸਿੰਘ, ਇਕਬਾਲ ਸਿੰਘ ਹਦਾਇਤਪੁਰ, ਜੋਬਨਜੀਤ ਸਿੰਘ ਦੁਧਾਲਾ, ਗੁਰਪ੍ਰੀਤ ਸਿੰਘ ਸਰਪੰਚ ਹਾਂਸ, ਸਿਮਰਤਪਾਲ ਸਿੰਘ ਫੌਜੀ, ਮਿਲਖਾ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ 'ਚ ਆਪ ਵਰਕਰ ਸ਼ਾਮਿਲ ਸਨ |