10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪਿੰਡ ਧਿਆਨਪੁਰ-ਕਲੇਰ ਵਿਖੇ ਗਊ ਸੇਵਾ ਕਮਿਸ਼ਨ ਵਲੋਂ ਗਊ ਭਲਾਈ ਕੈਂਪ <br/>

Ad Position 21
No active advertisement
ਅਜੀਤ ਡੈਸਕ 04-01-2026
ਬਾਬਾ ਬਕਾਲਾ ਸਾਹਿਬ, 3 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਵਿੱਤੀ ਸਾਲ 2025-26 ਦੌਰਾਨ ਰਾਜ ਦੇ ਸਮੂਹ ਜ਼ਿਲ਼ਿ੍ਹਆਂ ਵਿਚ 88 ਗਊ ਭਲਾਈ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਅੱਜ ਇੱਥੇ ਸ੍ਰੀ ਸ੍ਰੀ 1008 ਬਾਬਾ ਦਿਆ ਰਾਮ ਜੀ ਗਊਸ਼ਾਲਾ, ਪਿੰਡ ਧਿਆਨਪੁਰ-ਕਲੇਰ (ਬਾਬਾ ਬਕਾਲਾ ਸਾਹਿਬ) ਵਿਖੇ ਗਊ ਭਲਾਈ ਕੈਂਪ ਲਾਇਆ ਗਿਆ, ਜਿਸ ਵਿਚ ਗਊਧਾਨ ਦਾ ਵੱਖ-ਵੱਖ ਬਿਮਾਰੀਆਂ ਅਤੇ ਸਿਹਤ ਸੁਧਾਰ ਲਈ ਇਲਾਜ ਕਰਨ ਲਈ ਦਵਾਈਆਂ, ਸਪਲੀਮੈਂਟ ਆਦਿ ਤਹਿਤ ਖ੍ਰੀਦਣ ਲਈ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਪਸ਼ੂ ਵਿਭਾਗ ਪੰਜਾਬ ਵਲੋਂ ਡਾ: ਸੁਖਮਨਪ੍ਰੀਤ ਕੌਰ ਵੈਟਰਨਰੀ ਅਫਸਰ ਰਈਆ, ਡਾ: ਰੀਤੂ ਵਰਮਾ ਵੈਟਰਨਰੀ ਅਫਸਰ ਕਾਲੇਕੇ, ਡਾ: ਮਨਪ੍ਰੀਤ ਸਿੰਘ ਵੈਟਰਨਰੀ ਅਫਸਰ ਖਿਲਚੀਆਂ, ਦੀਪਕੰਵਰ ਸਿੰਘ ਵੈਟਰਨਰੀ ਇੰਸਪੈਕਟਰ ਵਡਾਲਾ ਕਲਾਂ, ਪਿ੍ੰਸ ਕੁਮਾਰ ਵੈਟਰਨਰੀ ਇੰਸਪੈਕਟਰ ਭਲਾਈਪੁਰ ਪੂਰਬਾਂ, ਮਨਦੀਪ ਸਿੰਘ ਏ.ਆਈ. ਵਰਕਰ ਨੇ ਗਊ ਭਲਾਈ ਕੈਂਪ ਜਾਣਕਾਰੀ ਮੁਹੱਈਆ ਕਰਵਾਈ | ਇਸ ਮੌਕੇ ਕੈਪਟਨ ਪ੍ਰਦੀਪ ਕੁਮਾਰ, ਪ੍ਰਧਾਨ ਸੁਰਿੰਦਰ ਕੁਮਾਰ, ਮਾਸਟਰ ਨਰਿੰਦਰ ਕੁਮਾਰ, ਪਰਦੀਪ ਕੁਮਾਰ, ਜਤਿੰਦਰ ਕੁਮਾਰ, ਭਾਵੁਕ, ਬਲਰਾਜ ਸਿੰਘ, ਸਤਿੰਦਰ ਸਿੰਘ, ਬਾਵਾ ਪਿ੍ੰਸ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡਾਂ ਅੰਦਰ ਮੋਟਰਸਾਈਕਲ ਮਾਰਚ <br/> ਅਗਲੀ ਖ਼ਬਰ ਨਗਰ ਪੰਚਾਇਤ ਅਜਨਾਲਾ ਦੀ ਵਾਰਡਬੰਦੀ ਸੰਬੰਧੀ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ ਤੇ ਸਾਬਕਾ ਅਕਾਲੀ ਕੌਂਸਲਰਾਂ ਨੇ ਕਾਰਜ...
Ad Position 24