03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਦਸਮੇਸ਼ ਗੁਰਮਤਿ ਸੰਗੀਤ ਅਕੈਡਮੀ 'ਚ ਤੰਤੀ ਸਾਜ਼ਾਂ ਦੀ ਸਿਖਲਾਈ ਦੀ ਅਰੰਭਤਾ <br/>

Ad Position 21
No active advertisement
ਅਜੀਤ ਡੈਸਕ 24-01-2026
ਬਾਬਾ ਬਕਾਲਾ ਸਾਹਿਬ, 23 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਇਲਾਕੇ ਵਿਚ ਪਿਛਲੇ 27 ਸਾਲਾਂ ਤੋਂ ਚੱਲ ਰਹੀ ਦਸਮੇਸ਼ ਗੁਰਮਤਿ ਸੰਗੀਤ ਅਕੈਡਮੀ ਦੋਲੋਨੰਗਲ 'ਚ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਵਿਚ ਕੀਰਤਨ ਕਰ ਰਹੇ ਹਨ ਤੇ ਸਕੂਲਾਂ, ਕਾਲਜਾਂ ਵਿਚ ਸਿਖਲਾਈ ਦੇ ਰਹੇ ਹਨ, ਵਿਚ ਇਸ ਸਾਲ ਸਾਰੇ ਟਰੱਸਟ ਦੇ ਮੈਂਬਰਾਂ ਵਲੋਂ ਮੀਟਿੰਗ ਦੌਰਾਨ ਤੰਤੀ ਸਾਜਾਂ ਦੀ ਸਿਖਲਾਈ ਦੀ ਅਰੰਭਤਾ ਕੀਤੀ ਗਈ | ਗੁਰਦੁਆਰਾ ਢਾਬਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਨੇ ਅਰਦਾਸ ਬੇਨਤੀ ਕਰਨ ਉਪਰੰਤ ਰਸਮੀ ਤੌਰ 'ਤੇ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਦੀ ਸਿਖਲਾਈ ਦੀ ਅਰੰਭਤਾ ਕਰਵਾਈ ਅਤੇ ਕਿਹਾ ਕਿ ਦਸਮੇਸ਼ ਗੁਰਮਤਿ ਸੰਗੀਤ ਅਕੈਡਮੀ ਵਲੋਂ ਬੱਚਿਆਂ ਨੂੰ ਗੁਰਬਾਣੀ ਸਿੱਖਿਆ ਲਈ ਨਿਪੁੰਨ ਕਰਕੇ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਇਸ ਮੌਕੇੇ ਨਰਿੰਦਰ ਸਿੰਘ ਢਿੱਲੋਂ ਸੈਕਟਰੀ, ਜਸਵਿੰਦਰ ਸਿੰਘ ਢਿੱਲੋਂ ਮੈਂਬਰ ਬਲਾਕ ਸੰਮਤੀ, ਭਾਈ ਮੁਖਤਾਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਜਗੀਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਰਾਮ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਧਰਮਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਦਿਲਮੋਹਿਤ ਸਿੰਘ, ਭਾਈ ਅਕਾਸ਼ਦੀਪ ਸਿੰਘ, ਭਾਈ ਪਰਗਟ ਸਿੰਘ, ਭਾਈ ਆਗਿਆਪਾਲ ਸਿੰਘ, ਭਾਈ ਜਗਰਾਜ ਸਿੰਘ (ਢਾਬਸਰ ਅਕੈਡਮੀ), ਭਾਈ ਗੁਰਪ੍ਰੀਤ ਸਿੰਘ (ਢਾਬਸਰ ਅਕੈਡਮੀ), ਸੂਬੇਦਾਰ ਬਲਦੇਵ ਸਿੰਘ ਧਾਲੀਵਾਲ, ਸਿਮਰਨਜੀਤ ਸਿੰਘ ਬਾਬਾ ਬਕਾਲਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 'ਆਪ' ਸਰਕਾਰ ਦੀ ਇਕ ਇਤਿਹਾਸਕ ਤੇ ਲੋਕ ਹਿੱਤ ਵੱਡੀ ਪਹਿਲ-ਕੁਲਦੀਪ ਸਿੰਘ ਧਾਲੀਵਾਲ <br/... ਅਗਲੀ ਖ਼ਬਰ ਫੇਰੂਮਾਨ ਕਾਲਜ ਦੀਆਂ ਧਾਰਮਿਕ ਪ੍ਰੀਖਿਆ 'ਚ ਮੈਰਿਟ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ <br/>
Ad Position 24
No active advertisement