30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਰਵਣ ਸਿੰਘ ਸਰਾਂ ਨੂੰ ਬਲਾਕ ਸੰਮਤੀ ਰਈਆ ਦਾ ਚੇਅਰਮੈਨ ਬਣਾਇਆ ਜਾਵੇ-ਸਤਨਾਮ ਸਿੰਘ ਗਿੱਲ <br/>

Ad Position 21
No active advertisement
ਅਜੀਤ ਡੈਸਕ 26-01-2026
ਬਾਬਾ ਬਕਾਲਾ ਸਾਹਿਬ, 25 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ: ਸਤਨਾਮ ਸਿੰਘ ਗਿੱਲ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਪ ਆਗੂ, ਬਲਾਕ ਸੰਮਤੀ ਮੈਂਬਰ ਸ: ਸਰਵਣ ਸਿੰਘ ਸਰਾਂ ਨੂੰ ਰਈਆ ਬਲਾਕ ਸੰਮਤੀ ਦਾ ਚੇਅਰਮੈਨ ਬਣਾਇਆ ਜਾਵੇ | ਉਨ੍ਹਾਂ ਨੇ ਇਸ ਗੱਲ 'ਤੇ ਤਸੱਲੀ ਜਿਤਾਈ ਹੈ ਕਿ ਜੇਕਰ ਸ: ਸਰਵਣ ਸਿੰਘ ਸਰਾਂ ਨੂੰ ਰਾਜ ਸਰਕਾਰ ਇਹ ਜ਼ਿੰਮੇਵਾਰੀ ਦੇ ਦਿੰਦੀ ਹੈ ਤਾਂ ਢਾਹੇ ਕੰਢੇ ਦੀ ਬੈਲਟ ਦੀਆਂ ਪੰਚਾਇਤਾਂ ਵਿਕਾਸ ਨੂੰ ਲੈ ਕੇ ਮੀਲ ਪੱਥਰ ਸਾਬਤ ਕਰਨਗੀਆਂ | ਉਨ੍ਹਾਂ ਨੇ ਸਥਾਨਕ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੂੰ ਵੀ ਜਨਤਕ ਹਿੱਤ 'ਚ ਅਪੀਲ ਕੀਤੀ ਹੈ ਕਿ ਸਾਡੀ ਬੈਲਟ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਬਲਾਕ ਸੰਮਤੀ ਰਈਆ ਦੀ ਚੇਅਰਮੈਨੀ ਸਰਵਣ ਸਿੰਘ ਸਰਾਂ ਨੂੰ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' 2027 ਦੀਆਂ ਚੋਣਾਂ ਵਿਚ ਜਿੱਤ ਦਾ ਪਰਚਮ ਲਹਿਰਾਵੇਗਾ-ਭਾਈ ਸਰਬਜੀਤ ਸਿੰਘ ਖਾਨਪੁਰ <br/>... ਅਗਲੀ ਖ਼ਬਰ ਤਰਸੇਮ ਸਿੰਘ ਸਿਆਲਕਾ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਸੀਨੀਅਰ ਵਾਈਸ ਚੇਅਰਮੈਨ ਬਣਨ 'ਤੇ ਬਾਬਾ ਮੇਜਰ ਸਿੰਘ...
Ad Position 24