09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਐੱਸ. ਡੀ. ਐੱਮ. ਪ੍ਰੀਤਇੰਦਰਜੀਤ ਸਿੰਘ ਬੈਂਸ ਵਲੋਂ ਮੈਡਮ ਕੁਲਜੀਤ ਕੌਰ ਬਾਜਵਾ ਨੂੰ ਬੈਸਟ ਟੀਚਰ ਵਜੋਂ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 29-01-2026

ਕੱਥੂਨੰਗਲ, 28 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਸਰਕਾਰੀ ਐਲੀਮੈਂਟਰੀ ਸਕੂਲ ਲੜਕੀਆਂ ਕੱਥੂਨੰਗਲ ਦੀ ਅਧਿਆਪਕਾ ਸ੍ਰੀਮਤੀ ਕੁਲਜੀਤ ਕੌਰ ਬਾਜਵਾ ਨੂੰ ਐੱਸ. ਡੀ. ਐੱਮ. ਪ੍ਰੀਤਇੰਦਰਜੀਤ ਸਿੰਘ ਬਾਜਵਾ ਵਲੋ ਬਲਾਕ ਮਜੀਠਾ 'ਚ ਬੈਸਟ ਟੀਚਰ ਵਜੋ ਸੇਵਾਵਾਂ ਨਿਭਾਉਣ ਤੇ ਸਨਮਾਨਿਤ ਕੀਤਾ | ਐੱਸ. ਡੀ. ਐੱਮ. ਮਜੀਠਾ ਨੇ ਕਿਹਾ ਕਿ ਮੈਡਮ ਕੁਲਜੀਤ ਕੌਰ ਬਾਜਵਾ ਵਲੋਂ ਵਿੱਦਿਆ ਪੱਖੋਂ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਾਸਤੇ ਜਿੱਥੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਪ੍ਰੋਗਰਾਮਾਂ ਰਾਹੀਂ ਨਿਵੇਕਲੀਆਂ ਯੋਜਨਾਵਾਂ ਨੂੰ ਲਾਗੂ ਕਰਵਾ ਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਉੱਥੇ ਪਿੰਡਾਂ ਵਿਚ ਸਮਾਜਿਕ ਕੁਰੀਤੀਆ ਦੇ ਖ਼ਾਤਮੇ ਅਤੇ ਬੱਚਿਆਂ ਦੇ ਦਾਖਲੇ ਨੂੰ ਵਧਾਉਣ ਵਾਸਤੇ ਵੀ ਅਹਿਮ ਉਪਰਾਲੇ ਕੀਤੇ ਜਿਹੜਾ ਸਾਡੇ ਲਈ ਸ਼ਲਾਘਾਯੋਗ ਹੈ | ਇਸ ਮੌਕੇ ਮੈਡਮ ਕੁਲਜੀਤ ਕੌਰ ਬਾਜਵਾ ਨੇ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਉਨ੍ਹਾਂ ਦਾ ਮਾਰਗ ਦਰਸ਼ਕ ਬਣੀਏ ਤਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਬੱਚੇ ਆਪਣੀ ਮੰਜਿਲ 'ਤੇ ਪਹੁੰਚ ਸਕਣ | ਇਸ ਮੌਕੇ ਤਹਿਸੀਲਦਾਰ ਹਮੀਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁਸਨਪ੍ਰੀਤ ਸਿੰਘ ਸਿਆਲਕਾ, ਡੀ. ਐੱਸ. ਪੀ. ਮਜੀਠਾ, ਸੀ. ਡੀ. ਪੀ. ਓ. ਗਗਨਦੀਪ ਸਿੰਘ, ਐੱਚ. ਟੀ. ਮੈਡਮ ਕਮਲ ਲਤਾ, ਮੈਡਮ ਸੋਨੂੰ ਚੋਪੜਾ, ਮੈਡਮ ਅਮਨਦੀਪ ਕੌਰ ਸਮੇਤ ਵੱਡੀ ਗਿਣਤੀ 'ਚ ਕਰਮਚਾਰੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਕਾਹਨ ਸਿੰਘ ਮਜੀਠਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਕਥਾ ਕੀਰਤਨ ਸਮਾਗ... ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਜਨਾਲਾ ਵਿਖੇ ਨਗਰ ਕੀਰਤਨ ਸਜਾਇਆ <br/>
Ad Position 24