ਮੰਦਰ ਬਾਵਾ ਲਾਲ ਦਿਆਲ ਮਜੀਠਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ
ਮਜੀਠਾ, 8 ਅਕਤੂਬਰ (ਜਗਤਾਰ ਸਿੰਘ ਸਹਿਮੀ)-ਮੰਦਰ ਬਾਵਾ ਲਾਲ ਦਿਆਲ ਮਜੀਠਾ ਵਿਖੇ ਓਮ ਪ੍ਰਕਾਸ਼ ਆਈ ਹਸਪਤਾਲ ਵਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਸਬੰਧੀ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਜੀਠਾ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਲੋਕਾਂ ਨੇ ਪਹੁੰਚ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਅਤੇ ਇਸ ਸਿਹਤ ਸਹੂਲਤ ਦਾ ਲਾਭ ਲਿਆ।
ਮਜੀਠਾ, 8 ਅਕਤੂਬਰ (ਜਗਤਾਰ ਸਿੰਘ ਸਹਿਮੀ)-ਮੰਦਰ ਬਾਵਾ ਲਾਲ ਦਿਆਲ ਮਜੀਠਾ ਵਿਖੇ ਓਮ ਪ੍ਰਕਾਸ਼ ਆਈ ਹਸਪਤਾਲ ਵਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਸਬੰਧੀ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਜੀਠਾ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਲੋਕਾਂ ਨੇ ਪਹੁੰਚ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਅਤੇ ਇਸ ਸਿਹਤ ਸਹੂਲਤ ਦਾ ਲਾਭ ਲਿਆ। ਇਸ ਮੌਕੇ ਮੰਦਰ ਕਮੇਟੀ ਦੇ ਚੇਅਰਮੈਨ ਕੁਲਦੀਪ ਕੁਮਾਰ ਅਤੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਲਈ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਮੁਫ਼ਤ ਸਿਹਤ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਹ ਕੈਂਪ ਲਗਾਇਆ ਗਿਆ ਹੈ। ਕੈਂਪ ਦੌਰਾਨ ਓਮ ਪ੍ਰਕਾਸ਼ ਆਈ ਹਸਪਤਾਲ ਦੇ ਮੈਨੇਜਰ ਰਿਸ਼ੀ ਸ਼ਰਮਾ, ਡਾਕਟਰ ਕੋਮਲ, ਓਪਟੋਮੈਟ੍ਰਿਸਟ ਐਥਰ, ਆਸਮਾ ਤੋਂ ਇਲਾਵਾ ਸਟਾਫ਼ ਮੈਂਬਰ ਵਿਕਟਰ, ਜੋਬਨਪ੍ਰੀਤ ਸਿੰਘ, ਤਰਨਦੀਪ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਅਤੇ ਪਚਿੱਤਰ ਸਿੰਘ ਨੇ ਆਪਣੀਆਂ ਸੇਵਾਵਾਂ ਨਿਭਾਈਆਂ। 07 ਏਐਸਆਰ48