03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜ਼ਮੀਨ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਹੋ ਰਹੀ ਹੈ ਮਜ਼ਬੂਤ-ਜੋਧਬੀਰ ਜੋਧਾ <br/>

Ad Position 21
No active advertisement
ਅਜੀਤ ਡੈਸਕ 31-01-2026
ਟਾਹਲੀ ਸਾਹਿਬ, 30 ਜਨਵਰੀ (ਵਿਨੋਦ ਭੀਲੋਵਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਜੰਡਿਆਲਾ ਗੁਰੂ ਦੇ ਸੀਨੀਅਰ ਆਗੂ ਤੇ ਬਲਾਕ ਸੰਮਤੀ ਮੈਂਬਰ ਸਾਬਕਾ ਜੋਧਬੀਰ ਸਿੰਘ ਜੋਧਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਦੇ ਹਿੱਤਾਂ ਅਤੇ ਲੋਕਾਂ ਦੇ ਅਧਿਕਾਰਾਂ ਦੀ ਪੂਰੀ ਮਜ਼ਬੂਤੀ ਨਾਲ ਰਾਖੀ ਕੀਤੀ ਹੈ ਅਤੇ ਹਰ ਵਰਗ ਨੂੰ ਸਾਰੀਆਂ ਬਣਦੀਆਂ ਸਹੂਲਤਾਂ ਦਿੱਤੀਆਂ ਹਨ | ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾਂ ਸੂਬੇ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖੀ ਹੈ ਤੇ ਸਾਰੇ ਧਰਮਾਂ, ਵਰਗਾਂ ਦਾ ਸਨਮਾਨ ਕੀਤਾ ਹੈ ਅਤੇ ਆਪਸੀ ਭਰਾਵਾਂ ਵਾਲੇ ਮਾਹੌਲ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਮੁਹਿੰਮ ਦੀ ਸ਼ਰੂਆਤ ਕੀਤੀ ਜਾ ਰਹੀ ਹੈ | ਜਿਸ ਮੁਹਿੰਮ ਦਾ ਉਦੇਸ਼ ਹੋਵੇਗਾ ਕਿ ਪਾਰਟੀ ਦੇ ਹਰ ਵਰਕਰ ਅਤੇ ਮੈਂਬਰ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਹੋਰ ਮਜ਼ਬੂਤੀ ਨਾਲ ਜੋੜ ਕੇ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਣਾ ਹੈ ਤਾਂਕਿ 2027 ਵਿਚ ਪੰਜਾਬ ਨੂੰ ਬਚਾਉਣ ਲਈ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ | ਇਸ ਮੌਕੇ ਬਲਾਕ ਸੰਮਤੀ ਤਰਸਿੱਕਾ ਦੇ ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਢੱਪਈਆ, ਸੰਦੀਪ ਸਿੰਘ, ਜਗਦੇਵ ਸਿੰਘ ਨੰਗਲੀ ਸਰਕਲ ਪ੍ਰਧਾਨ ਉਦੋਨੰਗਲ, ਹਰਪ੍ਰੀਤ ਸਿੰਘ ਆਦਿ ਨਾਲ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਸਰਕਾਰ ਬਜਟ ਸ਼ੈਸਨ 'ਚ ਸ਼ਾਮਿਲ ਹੋਣ ਦੀ ਦੇਵੇ ਇਜਾਜ਼ਤ-ਭਾਈ ਜੋਧਬੀਰ ਸਿੰਘ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਸਾ: ਵਿਧਾਇਕ ਮੰਨਾ ਸਮੇਤ ਵੱਖ-ਵੱਖ ਆਗੂਆਂ ਨੇ 'ਰਾਜਨ' ਪਰਿਵਾਰ ਨਾਲ ਕੀਤਾ ਦੁੱ...
Ad Position 24
No active advertisement