01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਹਿਤਾ ਚੌਕ ਵਿਖੇ ਦੁਕਾਨਦਾਰ ਭਾਈਚਾਰੇ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਚੌਕ ਮਹਿਤਾ, 31 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਥਾਨਕ ਕਸਬੇ ਦੇ ਅੰਦਰਲੇ ਬਾਜ਼ਾਰ (ਦਸ਼ਮੇਸ਼ ਸਕੂਲ ਵਾਲੀ ਰੋਡ), ਵਿਖੇ ਸਮੂਹ ਦੁਕਾਨਦਾਰਾਂ ਵਲੋਂ ਲੰਗਰ ਲਗਾਏ ਗਏ | ਇਸ ਮੌਕੇ ਮੁੱਖ ਪ੍ਰਬੰਧਕ ਕਰਮਜੀਤ ਸਿੰਘ ਲਾਲੀ ਸੋਹੀ, ਰਾਜਬੀਰ ਸਿੰਘ ਕਾਕਾ ਬਾਵਾ ਤੇ ਸੁੱਖ ਮਹਿਤਾ (ਮਹਿਸਮਪੁਰ ਵਾਲੇ) ਨੇ ਦੱਸਿਆ ਕਿ ਮਾਰਕੀਟ ਵਿਖੇ ਹਰ ਸਾਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਦੁਕਾਨਦਾਰ ਭਾਈਚਾਰੇ ਦੇ ਆਪਸੀ ਸਹਿਯੋਗ ਸਦਕਾ ਸੰਗਤਾਂ ਲਈ ਪੂੜੀ-ਛੋਲ੍ਹੇ, ਖੀਰ ਤੇ ਕੜਾਹ ਪ੍ਰਸ਼ਾਦ ਆਦਿ ਦੇ ਖੁੱਲ੍ਹੇ ਲੰਗਰ ਲਗਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਲੰਗਰਾਂ ਦੀ ਸੇਵਾ ਦੌਰਾਨ ਇਲਾਕਾ ਸੰਗਤ ਤੇ ਐੱਨ. ਆਰ. ਆਈ. ਵੀਰਾਂ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ | ਇਸ ਮੌਕੇ ਸ. ਗੁਰਦਿਆਲ ਸਿੰਘ (ਮਹਿਮਸਪੁਰ ਵਾਲੇ), ਪ੍ਰਧਾਨ ਅਮਰ ਰਾਵਤ, ਡਾ. ਕਿ੍ਪਾਲ ਸਿੰਘ, ਬਲਰਾਜ ਮਲਹੋਤਰਾ, ਬਲਵਾਨ ਮਲਹੋਤਰਾ, ਬਾਬਾ ਹਰਜੀਤ ਸਿੰਘ ਤੋਤਾ, ਮੌਂਟੂ ਭਾਟੀਆ, ਐਡਵੋਕੇਟ ਸਰਤਾਜ ਸਿੰਘ ਮਲਹੋਤਰਾ, ਗੁਰਜੀਤ ਸਿੰਘ ਸਪੇਨ, ਡਾ. ਨਵਰਾਜ ਸਿੰਘ ਬੱਲ, ਰੋੋਮੀ ਸ਼ਰਮਾ, ਰਣਜੀਤ ਸਿੰਘ ਕੋਹਾਟਵਿੰਡ, ਪ੍ਰਧਾਨ ਮਨਜੀਤ ਸਿੰਘ, ਗੁਰਨਾਮ ਸਿੰਘ ਨੰਗਲੀ, ਕੁਲਵਿੰਦਰ ਸਿੰਘ ਬਿੱਟੂ, ਪਿ੍ੰਸ ਸੋਹੀ, ਸਤਪਾਲ ਸਿੰਘ, ਡਾ. ਰਵਿੰਦਰਪਾਲ ਸਿੰਘ, ਸਾਬੀ ਯੂ. ਐੱਸ. ਏ., ਜ਼ੋਰਾਵਰ ਸਿੰਘ, ਰਾਣਾ ਚੂੰਗ, ਭਾਈ ਸਤਨਾਮ ਸਿੰਘ, ਸੰਨੀ ਤੇ ਸਿਕੰਦਰ ਆਦਿ ਨੇ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ (ਇੰਡੀਆ) ਵਲੋਂ ਮੀਰਾਂਕੋਟ 'ਚ ਇਕੱਤਰਤਾ <br/> ਅਗਲੀ ਖ਼ਬਰ ਜਥੇ. ਬਾਬਾ ਮੇਜਰ ਸਿੰਘ ਸੋਢੀ ਦਾ ਘੱਟ ਗਿਣਤੀ ਲੋਕ ਭਲਾਈ ਸੰਸਥਾ ਵਲੋਂ ਸਨਮਾਨ <br/>
Ad Position 24