ਰਈਆ, 3 ਫਰਵਰੀ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਦੀ ਵਾਰਡ ਨੰਬਰ 4 ਤੋਂ ਲੰਬੇ ਸਮੇਂ ਤੋਂ ਚਲਦੀ ਆ ਰਹੀ ਸੀਵਰੇਜ਼ ਪਾਉਣ ਦੀ ਮੰਗ ਸੰਬੰਧੀ ਵਾਰਡ ਦੇ ਮੋਹਤਬਰ ਵਿਅਕਤੀਆਂ ਵਲੋਂ ਹਰਸ਼ ਬਾਵਾ ਦੀ ਅਗਵਾਈ ਵਿਚ ਚੇਅਰਮੈਨ ਮਾਰਕੀਟ ਕਮੇਟੀ ਰਈਆ ਸੁਰਜੀਤ ਸਿੰਘ ਕੰਗ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਪਿ੍ਤਪਾਲ ਸਿੰਘ ਪੱਡਾ, ਬੇਅੰਤ ਸਿੰਘ, ਮਲਕੀਤ ਸਿੰਘ, ਹਰਦੀਪ ਸਿੰਘ, ਦੀਦਾਰ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਗੁਰਮੇਲ ਸਿੰਘ, ਪ੍ਰੀਤਮ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਖਾਲਸਾ, ਹਰਵਿੰਦਰ ਸਿੰਘ ਨੰਬਰਦਾਰ, ਸੁਰਜੀਤ ਸਿੰਘ ਮਠਾਰੂ ਆਦਿ ਮੋਹਤਬਰ ਵਿਅਕਤੀ ਹਾਜ਼ਰ ਸਨ | ਮੰਗ ਪੱਤਰ ਰਾਹੀਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਰਈਆ ਨਗਰ ਪੰਚਾਇਤ ਦੀਆਂ ਹੱਦਾਂ ਵੱਧ ਦੇ ਬਾਅਦ ਬਾਬਾ ਬਕਾਲਾ ਸਾਹਿਬ ਮੋੜ ਸਾਰਾ ਰਈਆ ਕਮੇਟੀ ਦੀ ਹੱਦ ਅੰਦਰ ਆ ਗਿਆ ਅਤੇ ਜੀ.ਟੀ. ਰੋਡ ਦੇ ਇੱਕ ਪਾਸੇ ਤਾਂ ਸੀਵਰੇਜ਼ ਚੱਲ ਰਿਹਾ ਹੈ, ਜਦ ਕਿ ਦੂਸਰੇ ਪਾਸੇ ਕੋਈ ਵੀ ਸੀਵਰੇਜ਼ ਨਹੀਂ ਪਾਇਆ ਗਿਆ ਅਤੇ ਅੱਜ ਇਸ ਸਾਈਡ ਤੇ ਕਰੀਬ 500 ਘਰ ਹਨ, ਜਿਨ੍ਹਾਂ ਵਿਚ ਪੈਟਰੋਲ ਪੰਪ, ਏਜੰਸੀਆਂ ਅਤੇ ਕਈ ਕਮਰਸ਼ੀਅਲ ਅਦਾਰੇ ਵੀ ਆਉਂਦੇ ਹਨ, ਜਿਨ੍ਹਾਂ ਦਾ ਸੀਵਰੇਜ਼ ਦਾ ਨਿਕਾਸ ਨਾ ਹੋਣ ਕਾਰਨ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ | ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਵਾਰਡ ਨੰਬਰ 4 ਦੇ ਸਮੂਹ ਵਾਸੀਆਂ ਦੀ ਇਹ ਮੁਸ਼ਕਿਲ ਦੇ ਹੱਲ ਲਈ ਲੋਕਲ ਬਾਡੀਜ਼ ਮੰਤਰੀ ਸ੍ਰੀ ਸੰਜੀਵ ਅਰੋੜਾ ਜੀ ਅਤੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਜਲਦ ਤੋਂ ਜਲਦ ਮੁਸ਼ਕਿਲ ਦਾ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ |
ਰਈਆ ਵਾਰਡ ਨੰਬਰ 4 ਦੇ ਮੁਹੱਲਾ ਵਾਸੀਆਂ ਨੇ ਸੀਵਰੇਜ ਪਾਉਣ ਲਈ ਚੇਅਰਮੈਨ ਸੁਰਜੀਤ ਸਿੰਘ ਕੰਗ ਨੂੰ ਦਿੱਤਾ ਮੰਗ ਪੱਤਰ <br/>
ਅਜੀਤ ਡੈਸਕ
04-02-2026