ਚੋਗਾਵਾਂ, 5 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਪੱਛਮੀ ਕਮਾਨ ਹੈੱਡਕੁਆਰਟਰ ਮਾਨਕ ਸ਼ਾਹ ਆਡੀਟੋਰੀਅਮ ਵਿਖੇ 28 ਜਨਵਰੀ 2026 ਨੂੰ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਪੱਛਮੀ ਕਮਾਨ ਅਤੇ ਰਾਸ਼ਟਰੀ ਆਫਤਾ ਪ੍ਰਬੰਧਨ ਸੰਸਥਾ ਨੇ ਕੁਦਰਤੀ ਆਫਤਾਂ ਨਾਲ ਨਿਪਟਣ ਲਈ ਤਿਆਰੀਆਂ ਦੀ ਸਮੀਖਿਆ ਕਰਨ ਲਈ ਸਾਂਝੇ ਤੌਰ 'ਤੇ ਇਕ ਵਿਸ਼ੇਸ਼ ਸੰਮੇਲਨ ਕਰਵਾਇਆ ਗਿਆ | ਇਹ ਸੰਮੇਲਨ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਪੱਛਮੀ ਕਮਾਨ ਅਤੇ ਲੈਫਟੀਨੈਂਟ ਜਨਰਲ ਸਈਅਦ ਅਤਾ ਹੁਸੈਨ (ਰਿਟਾਇਰਡ) ਮੈਂਬਰ ਰਾਸ਼ਟਰੀ ਆਫ਼ਤਾ ਪ੍ਰਬੰਧਨ ਸੰਸਥਾ ਦੀ ਸਾਂਝੇ ਤੌਰ 'ਤੇ ਪ੍ਰਧਾਨਗੀ ਹੇਠ ਹੋਇਆ | ਇਸ ਵਿਚ ਪੰਜ ਰਾਜਾਂ ਦੇ ਉੱਘੇ ਨਾਮਵਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ | ਇਸ ਸੰਮੇਲਨ ਵਿਚ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ, ਸ੍ਰੀ ਰਾਜਿੰਦਰ ਸਿੰਘ ਮੈਂਬਰ ਅਤੇ ਹੈਡ ਆਫ਼ ਡਿਪਾਰਟਮੈਂਟ ਰਾਸ਼ਟਰੀ ਆਫ਼ਤਾ ਪ੍ਰਬੰਧਨ ਸੰਸਥਾ, ਲੈਫਟੀਨੈਂਟ ਜਨਰਲ ਕੇ. ਐੱਸ. ਬਰਾੜ (ਰਿਟਾਇਰਡ), ਮਨੀਸ਼ ਭਾਰਦਵਾਜ ਆਈ. ਏ. ਐੱਸ. ਸੈਕਟਰੀ ਰਾਸ਼ਟਰੀ ਆਫ਼ਤਾ ਪ੍ਰਬੰਧਨ ਸੰਸਥਾ, ਕੇ. ਏ. ਪੀ. ਸਿਨਹਾ ਚੀਫ਼ ਸੈਕਟਰੀ ਪੰਜਾਬ, ਐੱਚ. ਰਾਜੇਸ਼ ਪ੍ਰਸਾਦ ਚੀਫ਼ ਸੈਕਟਰੀ ਚੰਡੀਗੜ੍ਹ, ਅਨੁਰਾਗ ਰਸਤੋਗੀ ਚੀਫ਼ ਸੈਕਟਰੀ ਹਰਿਆਣਾ, ਸੰਜੇ ਗੁਪਤਾ ਚੀਫ਼ ਸੈਕਟਰੀ ਹਿਮਾਚਲ ਪ੍ਰਦੇਸ਼, ਅਟਲ ਦੌਲੋ ਚੀਫ਼ ਸੈਕਟਰੀ ਜੰਮੂ ਕਸ਼ਮੀਰ, ਲੈਫਟੀਨੈਂਟ ਜਨਰਲ ਰਾਜੇਸ਼ ਪੁਸ਼ਕਰ ਸ੍ਰੀਮਤੀ ਰੀਟਾ ਮਿਸਲ ਮੈਂਬਰ ਰਾਸ਼ਟਰੀ ਆਫ਼ਤਾ ਪ੍ਰਬੰਧਨ ਸੰਸਥਾ, ਦਲਵਿੰਦਰਜੀਤ ਸਿੰਘ ਡੀ. ਸੀ. ਅੰਮਿ੍ਤਸਰ, ਰਾਜਪਾਲ ਸਿੰਘ ਆਈ. ਜੀ. ਪੰਜਾਬ, ਮੇਜਰ ਜਨਰਲ ਕਾਰਤਿਕ ਸੀ ਸ਼ਸ਼ਾਦਰੀ, ਇੰਜ. ਮਨਵੀਰ ਚੌਧਰੀ ਬੀ. ਬੀ. ਐੱਮ. ਬੀ., ਚੀਫ਼ ਇੰਜ. ਐੱਚ. ਐੱਸ. ਮਨਦੱਤਾ ਵਾਟਰ ਰਿਸੋਰਸ ਡਿਪਾਰਟਮੈਂਟ ਪੰਜਾਬ ਅਤੇ ਕਰਨਲ ਧੀਰਜ਼ ਚੰਦੌਲਾ ਐੱਨ. ਡੀ. ਆਰ. ਐੱਫ. ਅਤੇ ਸੈਨਾਂ ਅਤੇ ਸਿਵਲ ਦੇ ਹੋਰ ਉੱਚ ਅਧਿਕਾਰੀਆਂ ਨੇ ਕੁਦਰਤੀ ਆਫ਼ਤਾਂ ਨਾਲ ਨਿਪਟਣ ਦੀ ਤਿਆਰੀਆਂ ਬਾਰੇ ਜਾਣਕਾਰੀਆ ਸਾਂਝੀਆਂ ਕੀਤੀਆਂ | ਇਸ ਸੰਮੇਲਨ ਵਿਚ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ (ਇੰਡੀਆ) ਪੰਜਾਬ ਨੇ ਪਿਛਲੇ ਸਾਲ ਅਗਸਤ ਵਿਚ ਪੰਜਾਬ ਵਿਚ ਹੜ੍ਹਾਂ ਦੌਰਾਨ ਕੈਂਪ ਲਗਾ ਕੇ ਜੋ ਹੁਣ ਤੱਕ ਜਾਰੀ ਹੈ ਅਤੇ ਰਾਤ ਦਿਨ ਇਕ ਕਰਕੇ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਸੀ ਅਤੇ ਉਨ੍ਹਾਂ ਨੂੰ ਹਰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਸਨ ਉਸ ਵਾਸਤੇ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ (ਇੰਡੀਆ) ਪੰਜਾਬ ਦੀ ਭਰਪੂਰ ਸ਼ਲਾਘਾ ਕੀਤੀ ਗਈ | ਕੈਪਟਨ ਰਣਜੀਤ ਸਿੰਘ ਚੇਅਰਮੈਨ ਮਾਝਾ ਜ਼ੋਨ ਅਤੇ ਕੈਪਟਨ ਰਣਜੋਧ ਸਿੰਘ ਵਾਈਸ ਚੇਅਰਮੈਨ ਮਾਝਾ ਜ਼ੋਨ ਨੂੰ ਰਾਤ ਦਿਨ ਇਕ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਸਨਮਾਨਿਤ ਕਰਕੇ ਐਵਾਰਡ ਦਿੱਤੇ ਗਏ | ਇਸ ਮੌਕੇ ਸੂਬੇਦਾਰ ਮੇਜਰ ਦਿਲਬਾਗ ਸਿੰਘ ਪੰਜਾਬ ਪ੍ਰਧਾਨ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ, ਬਲਾਕ ਚੋਗਾਵਾਂ ਦੇ ਪ੍ਰਧਾਨ ਕੈਪਟਨ ਸਤਵਿੰਦਰਪਾਲ ਸਿੰਘ ਤੇ ਪੂਰੀ ਅੰਮਿ੍ਤਸਰ ਟੀਮ ਨੇ ਕਿਹਾ ਕਿ ਪੰਜ ਰਾਜਾਂ ਦੀ ਸਟੇਜ ਤੇ ਸਾਡੇ ਅਹੁਦੇਦਾਰਾਂ ਨੂੰ ਐਵਾਰਡ ਮਿਲਣਾ ਇੱਕ ਫ਼ਖਰ ਵਾਲੀ ਗੱਲ ਹੈ |