08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਰਾਜ ਸਭਾ ਮੈਂਬਰ ਪਦਮਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਵਲੋਂ ਆਪਣੇ ਜਨਮ ਦਿਨ ਮੌਕੇ ਹੜ੍ਹ ਪ੍ਰਭਾਵਿਤ ਪਿੰਡ ਚੱਕ ਔਲ ਦੇ ਲੋਕਾਂ ਨੂੰ ਮਕਾਨ ਬਣਾ ਕੇ ਚਾਬੀਆਂ ਸੌਂਪੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
• ਭਿਆਨਕ ਹੜ੍ਹਾਂ ਦੌਰਾਨ ਸਨ ਫਾਊਾਡੇਸ਼ਨ ਵਲੋਂ 50 ਤੋਂ ਵੱਧ ਪਿੰਡਾਂ ਵਿਚ ਬਚਾਅ ਤੇ ਰਾਹਤ ਮੁਹਿੰਮ ਚਲਾਈ ਗਈ ਸੀ-ਡਾ: ਵਿਕਰਮਜੀਤ ਸਿੰਘ ਸਾਹਨੀ
ਅਜਨਾਲਾ, 21 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਰਾਜ ਸਭਾ ਮੈਂਬਰ ਤੇ ਸਨ ਫਾਊਾਡੇਸ਼ਨ ਦੇ ਮੁਖੀ ਪਦਮ ਸ੍ਰੀ ਡਾ: ਵਿਕਰਮਜੀਤ ਸਿੰਘ ਸਾਹਨੀ ਵਲੋਂ ਅੱਜ ਆਪਣੇ ਜਨਮ-ਦਿਨ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਇਕ ਵਾਰ ਮੁੜ ਬਾਂਹ ਫੜਦਿਆਂ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਚੱਕ ਔਲ ਵਿਖੇ ਭਿਆਨਕ ਹੜ੍ਹਾਂ ਕਾਰਨ ਨੁਕਸਾਨੇ 2 ਦਰਜ਼ਨ ਤੋਂ ਵਧੇਰੇ ਘਰਾਂ ਨੂੰ ਤਿਆਰ ਕਰਕੇ ਚਾਬੀਆਂ ਸੰਬੰਧਿਤ ਹੜ੍ਹ ਪੀੜਤ ਪਰਿਵਾਰਾਂ ਨੂੰ ਸੌਂਪੀਆਂ ਗਈਆਂ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਨ ਫਾਊਾਡੇਸ਼ਨ ਦੀ ਤਰਫੋਂ ਅਗਸਤ ਮਹੀਨੇ ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਜਿੱਥੇ ਲੋਕਾਂ ਨੂੰ ਰਾਹਤ ਸਮਗਰੀ ਮੁਹਈਆ ਕਰਵਾਈ ਗਈ ਸੀ, ਉੱਥੇ ਹੀ ਕਿਸਾਨਾਂ ਦੇ ਖੇਤਾਂ ਵਿਚ ਪਈ ਰੇਤ ਬਾਹਰ ਕਢਵਾਈ ਗਈ ਸੀ ਅਤੇ ਕਈ ਖੇਤਾਂ ਵਿਚ ਖੜੇ ਹੜ੍ਹ ਦੇ ਪਾਣੀ ਦੀ ਨਿਕਾਸੀ ਕਰਵਾਉਣ ਤੋਂ ਇਲਾਵਾ ਅਜਨਾਲਾ ਨੇੜਲੇ ਹੜ੍ਹ ਪ੍ਰਭਾਵਿਤ ਪਿੰਡ ਚੱਕ ਔਲ ਨੂੰ ਗੋਦ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਹੜ੍ਹਾਂ ਦੌਰਾਨ ਇਸ ਪਿੰਡ ਦੇ ਗਰੀਬ ਪਰਿਵਾਰਾਂ ਦੇ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ, ਜਿਨ੍ਹਾਂ ਨੂੰ ਮੁੜ ਤਿਆਰ ਕਰਵਾ ਕੇ ਅੱਜ ਚਾਬੀਆਂ ਉਨ੍ਹਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਭਿਆਨਕ ਹੜ੍ਹਾਂ ਦੌਰਾਨ ਸਨ ਫਾਊਾਡੇਸ਼ਨ ਵਲੋਂ 50 ਤੋਂ ਵੱਧ ਪਿੰਡਾਂ ਵਿਚ ਬਚਾਅ ਅਤੇ ਰਾਹਤ ਮੁਹਿੰਮ ਚਲਾਈ ਗਈ, 20,000 ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਅਤੇ ਸਫਾਈ ਸਮੱਗਰੀ ਦਿੱਤੀ ਗਈ ਅਤੇ 1,500 ਏਕੜ ਤੋਂ ਵੱਧ ਜ਼ਮੀਨ ਦੀ ਡੀ-ਸਿਲਟਿੰਗ ਅਤੇ ਡੀ-ਵਾਟਰਿੰਗ ਕਰਕੇ ਖੇਤੀਬਾੜੀ ਜ਼ਮੀਨ ਮੁੜ ਤਿਆਰ ਕੀਤੀ ਗਈ | ਇਸ ਤੋਂ ਇਲਾਵਾ ਪਸ਼ੂਆਂ ਲਈ ਚਾਰੇ ਦੀ ਵੀ ਵਿਵਸਥਾ ਕੀਤੀ ਗਈ ਅਤੇ ਐਂਬੂਲੈਂਸ ਰਾਹੀਂ ਮੈਡੀਕਲ ਸਹਾਇਤਾ ਦਿੱਤੀ ਗਈ, ਹਜ਼ਾਰਾਂ ਪਰਿਵਾਰਾਂ ਨੂੰ ਪੁਨਰਵਾਸ ਕਿਟਾਂ ਦਿੱਤੀਆਂ ਗਈਆਂ ਅਤੇ ਘਰਾਂ ਦੀ ਨਿਰਮਾਣ/ਮੁਰੰਮਤ ਅਤੇ ਖੇਤੀਬਾੜੀ ਜ਼ਮੀਨ ਦੀ ਮੁੜ ਬਹਾਲੀ ਕੀਤੀ ਗਈ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ਚੱਕ ਔਲ ਤੇ ਵੱਖ-ਵੱਖ ਪਰਿਵਾਰਾਂ ਦੇ ਮੁਖੀਆਂ ਵਲੋਂ ਇਸ ਉਪਰਾਲੇ ਲਈ ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਗਿਆ ਅਤੇ ਕੇਕ ਕੱਟ ਕੇ ਉਨ੍ਹਾਂ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ | ਅੰਤ ਵਿਚ ਸਰਪੰਚ ਸਰਬਜੀਤ ਸਿੰਘ ਚੱਕ ਔਲ ਵਲੋਂ ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਅਤੇ ਉਨ੍ਹਾਂ ਦੀ ਪਤਨੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡੀ. ਐੱਸ. ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ, ਐੱਸ. ਐੱਚ. ਓ. ਅਜਨਾਲਾ ਸਬ-ਇੰਸਪੈਕਟਰ ਆਗਿਆਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 300 ਸਾਲ ਸ਼ਹੀਦ ਸਿੰਘਾਂ ਦੇ ਨਾਲ ਸ਼ਹੀਦੀ ਸ਼ਤਾਬਦੀ 26 ਫਰਵਰੀ ਨੂੰ ਮਨਾਈ ਜਾਵੇਗੀ ਅਗਲੀ ਖ਼ਬਰ ਪਿੰਡ ਚਵਿੰਡਾ ਕਲਾਂ ਦੇ 30 ਪਰਿਵਾਰ ਭਾਜਪਾ 'ਚ ਸ਼ਾਮਿਲ, ਮਾਹਲ ਨੇ ਕੀਤਾ ਸਨਮਾਨਿਤ <br/>
Ad Position 24