04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕੌਂਸਲਰ ਹਰਜਿੰਦਰ ਸਿੰਘ ਜਿੰਦਾ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 23-02-2026

ਜੰਡਿਆਲਾ ਗੁਰੂ, 22 ਫਰਵਰੀ (ਪ੍ਰਮਿੰਦਰ ਸਿੰਘ ਜੋਸਨ)-ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਚ ਉਸ ਸਮੇਂ ਵੱਡਾ ਸਮਰਥਨ ਮਿਲਿਆ ਜਦੋਂ ਕਾਂਗਰਸ ਨਾਲ ਸੰਬੰਧਿਤ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਜਿੰਦਾ ਨੇ ਆਪਣੇ ਵੱਡੀ ਤਾਦਾਦ ਵਿਚ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਜਿੱਥੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿਚ ਜੀ ਆਇਆਂ ਆਖਦਿਆਂ ਹਰ ਤਰ੍ਹਾਂ ਦੇ ਮਾਣ- ਸਨਮਾਨ ਦਾ ਭਰੋਸਾ ਦਿਵਾਇਆ | ਇਸ ਮੌਕੇ ਬੋਲਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਗਰੀਬ ਵਰਗ ਨੂੰ ਲਾਰੇ ਲੱਪਿਆਂ ਵਿਚ ਰੱਖਿਆ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਦਲਿਤ ਭਾਈਚਾਰੇ ਪ੍ਰਤੀ ਤੰਗ ਦਿਲੀ ਸੋਚ ਉਸਦੇ ਬਿਆਨਾਂ ਤੋਂ ਝਲਕਦੀ ਹੈ ਕਿਉਂਕਿ ਕਾਂਗਰਸ ਪ੍ਰਧਾਨ ਦਲਿਤ ਸਮਾਜ ਦੇ ਰੰਗ ਅਤੇ ਕਿੱਤੇ ਨੂੰ ਲੈ ਕੇ ਇਤਰਾਜਯੋਗ ਟਿੱਪਣੀਆਂ ਕਰ ਰਿਹਾ ਹੈ ਪਰ ਕਾਂਗਰਸ ਹਾਈ ਕਮਾਂਡ ਇਸ ਮੁੱਦੇ 'ਤੇ ਆਪਣੀ ਮੂਕ ਸਹਿਮਤੀ ਦੇ ਰਹੀ ਹੈ | ਉਨ੍ਹਾਂ ਆਖਿਆ ਕਿ ਦਲਿਤ ਸਮਾਜ ਹੁਣ ਜਾਗਰੂਕ ਹੋ ਕੇ ਭਾਜਪਾ ਨਾਲ ਜੁੜ ਰਿਹਾ ਹੈ ਕਿਉਂਕਿ ਇਸ ਸਮਾਜ ਦੀ ਬਿਹਤਰੀ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਕਈ ਯੋਜਨਾਵਾਂ ਉਲੀਕੀਆਂ ਹਨ | ਉਨ੍ਹਾਂ ਕਿਹਾ ਕਿ ਗਰੀਬ ਵਰਗ ਦੇ ਉਥਾਨ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਕਈ ਉਪਰਾਲੇ ਕੀਤੇ | ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਕੌਂਸਲਰ ਹਰਜਿੰਦਰ ਸਿੰਘ ਜਿੰਦਾ ਨੇ ਇਸ ਮੌਕੇ ਬੋਲਦਿਆਂ ਕਿਆ ਕਿ ਉਹ ਕਾਂਗਰਸ ਦੀਆਂ ਦਲਿਤ ਅਤੇ ਮਜ਼ਦੂਰ ਮਾਰੂ ਨੀਤੀਆਂ ਤੋਂ ਤੰਗ ਆ ਕੇ ਭਾਜਪਾ ਵਿਚ ਸ਼ਾਮਿਲ ਹੋਏ ਹਨ | ਉਨ੍ਹਾਂ ਆਖਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ, ਜਰਨਲ ਸਕੱਤਰ ਸਰਬਜੀਤ ਸਿੰਘ ਵਡਾਲੀ, ਹਿੰਮਤ ਸਿੰਘ, ਦਿਲਬਾਗ ਸਿੰਘ, ਮਨਦੀਪ ਸਿੰਘ, ਜੋਬਨਜੀਤ ਸਿੰਘ, ਵੀਰ ਸਿੰਘ ਲੱਕੀ, ਅਨੂੰ ਗਿੱਲ, ਸੁਨੀਤਾ ਕੁਮਾਰੀ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿਧਾਇਕ ਧਾਲੀਵਾਲ ਦੇ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਐਂਡ ਐਸੋਸੀਏਸ਼ਨ ਵਲੋਂ ਮੁਢਲੇ ਢਾਂਚੇ ਦਾ ਐਲਾਨ <br/>
Ad Position 24