04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਐਂਡ ਐਸੋਸੀਏਸ਼ਨ ਵਲੋਂ ਮੁਢਲੇ ਢਾਂਚੇ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 23-02-2026
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਐਂਡ ਐਸੋਸੀਏਸ਼ਨ (ਫਿਕਫਾ) ਦੀ ਸਥਾਪਨਾ ਦਸੰਬਰ 2025 ਨੂੰ ਕਬੱਡੀ ਨੂੰ ਸਮਰਪਿਤ ਅੰਤਰਰਾਸ਼ਟਰੀ ਗਵਰਨਿੰਗ ਬਾਡੀ ਵਜੋਂ ਕੀਤੀ ਗਈ ਸੀ ਤਾਂ ਜੋ ਸਰਕਲ ਸਟਾਈਲ ਕਬੱਡੀ ਨੂੰ ਹੋਰ ਬਿਹਤਰ ਤੇ ਪ੍ਰਫੁਲਿਤ ਕੀਤਾ ਜਾ ਸਕੇ | ਬੀਤੇ ਦਿਨੀਂ ਫਿਕਫਾ ਦੀ ਇਕ ਮੀਟਿੰਗ ਔਨਲਾਇਨ ਵੀਡੀਓ ਕਾਨਫ਼ਰੰਸ ਰਾਹੀਂ ਕੀਤੀ ਗਈ ਜਿਸ 'ਚ ਫਿਕਫਾ ਦੇ ਵਿਸ਼ਵ ਭਰ ਤੋਂ ਮੈਂਬਰ ਕਬੱਡੀ ਫੈਡਰੇਸ਼ਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਮਾਣਕ ਐਲ.ਐਲ.ਬੀ. (ਆਨਰਜ਼) ਨੇ ਦੱਸਿਆ ਕਿ ਫਿਕਫਾ ਵੱਲੋਂ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਤੇ ਵਰਗੀਕਰਨ ਢਾਂਚੇ ਨੂੰ ਸਥਾਪਿਤ ਕਰਨ ਲਈ ਇਕ ਕੇਂਦਰੀਕਿ੍ਤ ਪ੍ਰਣਾਲੀ ਰਾਹੀਂ ਰਜਿਸਟਰ ਕੀਤਾ ਜਾਵੇਗਾ | ਜਿਸ ਵਿਚ ਸ਼ੁੱਧਤਾ, ਯੋਗਤਾ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇਗਾ | ਖਿਡਾਰੀਆਂ ਨੂੰ ਉਮਰ ਵਰਗ, ਮੁਕਾਬਲਾ ਪੱਧਰ, ਅਤੇ ਪੇਸ਼ੇਵਰ ਸਥਿਤੀਆਂ ਮੁਤਾਬਿਕ ਸ਼੍ਰੇਣੀਬੱਧ ਕੀਤਾ ਜਾਵੇਗਾ | ਇਹ ਢਾਂਚਾ ਖਿਡਾਰੀਆਂ ਦੀ ਭਲਾਈ ਹੱਕਾਂ ਦੀ ਰੱਖਿਆ ਕਰਨ, ਪ੍ਰਤੀਯੋਗੀ ਸੰਤੁਲਨ ਨੂੰ ਵਧਾਉਣ, ਪ੍ਰਤਿਭਾ ਵਧਾਉਣ ਅਤੇ ਮੁਕਾਬਲਿਆਂ ਦੇ ਚੰਗੇ ਪ੍ਰਬੰਧਾਂ ਲਈ ਮਦਦ ਕਰਨਾ ਹੈ | ਉਨ੍ਹਾਂ ਦੱਸਿਆ ਕਿ ਫਿਕਫਾ ਵੱਲੋਂ ਕਬੱਡੀ ਨੂੰ ਨਸ਼ਾ ਮੁਕਤ ਕਰਨ ਲਈ ਐਂਟੀ-ਡੋਪਿੰਗ ਪ੍ਰੋਗਰਾਮ ਸਥਾਪਤ ਕੀਤਾ ਜਾਵੇਗਾ ਜਿਸ ਵਿਚ ਡੋਪ ਟੈਸਟ, ਸਿੱਖਿਆ ਅਤੇ ਜਾਗਰੂਕਤਾ, ਇਲਾਜ ਦੌਰਾਨ ਵਰਤੀਆਂ ਜਾਣ ਵਾਲੀਆਂ ਦਵਾਈਆਂ ਆਦਿ ਬਾਰੇ ਸਪਸ਼ਟ ਹੋਵੇਗਾ | ਮੀਟਿੰਗ ਵਿਚ ਦੱਸਿਆ ਗਿਆ ਕਿ ਫਿਕਫਾ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਤੇ ਸੰਬੰਧਿਤ ਰੈਗੂਲੇਟਰੀ ਸੰਸਥਾਵਾਂ ਨਾਲ ਤਾਲਮੇਲ ਕਰੇਗਾ ਤਾਂ ਜੋ ਇਸ ਦੇ ਨਤੀਜੇ ਅੰਤਰਰਾਸ਼ਟਰੀ ਖੇਡ ਨਿਯਮਾਂ ਅਨੁਸਾਰ ਹੋਣ | ਸੁਰਿੰਦਰ ਸਿੰਘ ਮਾਣਕ ਨੇ ਕਿਹਾ ਕਿ ਫਿਕਫਾ ਦਾ ਉਦੇਸ਼ ਕਬੱਡੀ ਅਤੇ ਇਸਦੇ ਭਾਗੀਦਾਰਾਂ ਦੇ ਵਧਣ-ਫੁੱਲਣ ਲਈ ਹਾਲਾਤ ਬਣਾਉਣੇ ਅਤੇ ਕਬੱਡੀ ਦੀ ਅਖੰਡਤਾ ਨੂੰ ਕਾਇਮ ਰੱਖਣਾ ਹੈ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਹਰਜਿੰਦਰ ਸਿੰਘ ਜਿੰਦਾ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਇਟਲੀ ਵੱਲੋਂ 'ਪੰਜਾਬ ਬਚਾਓ ਰੈਲੀ' 'ਚ ਪਹੁੰਚੇ ਵਰਕਰਾਂ ਦਾ ਧੰਨਵਾਦ
Ad Position 24