03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੇਲ ਗੇਲ ਪ੍ਰਾਜੈਕਟ ਸਾਊਥਾਲ ਦੀਆਂ ਵਿੱਤੀ ਬੇਨਿਯਮੀਆਂ ਮਾਮਲੇ ’ ਚ ਗੁਰਬਚਨ ਸਿੰਘ ਅਠਵਾਲ ਮੁੜ ਅਦਾਲਤ ’ ਚ ਹੋਣਗੇ ਪੇਸ਼

ਲੰਡਨ, 3 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਅਧੀਨ ਚੱਲ ਰਹੇ ਮੇਲ ਗੇਲ ਪ੍ਰਾਜੈਕਟ ਦੀਆਂ ਵਿੱਤੀ ਬੇਨਿਯਮੀਆਂ ਦੇ ਇੱਕ ਪੁਰਾਣੇ ਮਾਮਲੇ ‘ਚ ਗੁਰਬਚਨ ਸਿੰਘ ਅਠਵਾਲ ਤੇ ਮੈਟਰੋਪੋਲਿਟਨ ਪੁਲਿਸ ਦੀ ਜਾਂਚ ਤੋਂ ਬਾਅਦ ਦੋਸ਼ ਆਇਦ ਕੀਤੇ ਹਨ। ਉਹ 27 ਅਕਤੂਬਰ 2026 ਨੂੰ ਅਕਸਬ੍ਰਿਜ ਮੈਜਿਸਟ੍ਰੇਟਸ ਕੋਰਟ ਵਿੱਚ ਪੇਸ਼ ਹੋਣਗੇ।

Ad Position 21
No active advertisement
ਗੁਰਬਚਨ ਸਿੰਘ ਅਠਵਾਲ 04-10-2026
ਲੰਡਨ, 3 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਅਧੀਨ ਚੱਲ ਰਹੇ ਮੇਲ ਗੇਲ ਪ੍ਰਾਜੈਕਟ ਦੀਆਂ ਵਿੱਤੀ ਬੇਨਿਯਮੀਆਂ ਦੇ ਇੱਕ ਪੁਰਾਣੇ ਮਾਮਲੇ ‘ਚ ਗੁਰਬਚਨ ਸਿੰਘ ਅਠਵਾਲ ਤੇ ਮੈਟਰੋਪੋਲਿਟਨ ਪੁਲਿਸ ਦੀ ਜਾਂਚ ਤੋਂ ਬਾਅਦ ਦੋਸ਼ ਆਇਦ ਕੀਤੇ ਹਨ। ਉਹ 27 ਅਕਤੂਬਰ 2026 ਨੂੰ ਅਕਸਬ੍ਰਿਜ ਮੈਜਿਸਟ੍ਰੇਟਸ ਕੋਰਟ ਵਿੱਚ ਪੇਸ਼ ਹੋਣਗੇ। ਜਦ ਕਿ ਉਕਤ ਮਾਮਲੇ ਵਿੱਚ ਉਹ ਪਹਿਲਾਂ ਅਦਾਲਤ ਤੋਂ ਦੋਸ਼ ਮੁਕਤ ਹੋ ਚੁੱਕੇ ਹਨ।ਇਹ ਮਾਮਲਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸਾਹਮਣੇ ਲਿਆਂਦਾ ਗਿਆ ਸੀ। ਜਿਸ ਨੂੰ ਗੁਰਬਚਨ ਸਿੰਘ ਅਠਵਾਲ ਨੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਉਸ ਸਮੇਂ ਦੀ ਪੰਥਕ ਗਰੁੱਪ ਦੀ ਪ੍ਰਬੰਧਕ ਕਮੇਟੀ ਜਿਸ ਦੇ ਪ੍ਰਧਾਨ ਹਿੰਮਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਸਨ ਨੇ ਸਾਹਮਣੇ ਲਿਆਂਦਾ ਸੀ। ਦੱਸਣਯੋਗ ਇਹ ਵੀ ਹੈ ਕਿ ਜਿਹੜੇ ਸਾਲਾਂ ਦੀਆਂ ਇਹ ਬੇਨਿਯਮੀਆਂ ਦੱਸੀਆਂ ਜਾ ਰਹੀਆਂ ਹਨ ਹਰਮੀਤ ਸਿੰਘ ਗਿੱਲ ਉਸ ਸਮੇਂ ਵੀ ਜਨਰਲ ਸਕੱਤਰ ਸਨ ਅਤੇ ਗੁਰਬਚਨ ਸਿੰਘ ਅਠਵਾਲ ਕਮੇਟੀ ਮੈਂਬਰ ਸਨ, ਦੋਵੇਂ ਸ਼ੇਰਗਰੁੱਪ ਵਿੱਚ ਸਨ। ਹਰਮੀਤ ਸਿੰਘ ਗਿੱਲ ਵੱਲੋਂ ਇੱਕ ਪਾਸੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਦੂਜੇ ਪਾਸੇ ਇਹ ਮਾਮਲਾ ਅਦਾਲਤ ਵਿੱਚ ਲਿਆਂਦਾ ਹੋਇਆ ਸੀ। ਅਦਾਲਤ ਵੱਲੋਂ ਤਾਂ ਦਸੰਬਰ 2025 ਵਿੱਚ ਇਸ ਮਾਮਲੇ ਨੂੰ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਮੌਜੂਦਾ ਕਮੇਟੀ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਕੇਸ ਵਾਪਿਸ ਲੈ ਲਿਆ ਸੀ। ਜਿਸ ਸਬੰਧੀ ਉਸ ਸਮੇਂ ਮੌਜੂਦਾ ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਨੇ ਕਈ ਈਮੇਲਾਂ ਤੇ ਸ਼ੰਕਾ ਪ੍ਰਗਟ ਕਰਦਿਆਂ ਇਸ ਮਾਮਲੇ ਵਿੱਚ ਕੁਝ ਵੀ ਨਾ ਹੋਣ ਦੀ ਗੱਲ ਕਹੀ ਸੀ। ਲੇਕਨ ਪੁਲਿਸ ਨੇ ਉਕਤ ਜਾਂਚ ਨੂੰ ਜਾਰੀ ਰੱਖਦਿਆਂ ਹੁਣ ਗੁਰਬਚਨ ਸਿੰਘ ਅਠਵਾਲ ਤੇ ਦੋਸ਼ ਆਇਦ ਕਰਦਿਆਂ 27 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਮੈਟਰੋਪੋਲਿਟਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਅਠਵਾਲ ਨੂੰ ਅਕਤੂਬਰ 2025 ਵਿੱਚ ਸਵੈ-ਇੱਛਾ ਨਾਲ ਇੰਟਰਵਿਊ ਕੀਤਾ ਗਿਆ ਸੀ ਅਤੇ 25 ਸਤੰਬਰ 2026 ਨੂੰ ਡਾਕ ਰਾਹੀਂ ਅਦਾਲਤੀ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਠਵਾਲ ਮੌਜੂਦਾ ਕਮੇਟੀ ਵਿੱਚ ਵੀ ਮੈਂਬਰ ਹਨ ਅਤੇ ਮਈ 2026 ਤੋਂ ਹੰਸਲੋ ਦੇ ਹੈਸਟਨ ਈਸਟ ਹਲਕੇ ਤੋਂ ਲੇਬਰ ਪਾਰਟੀ ਦੇ ਕੌਂਸਲਰ ਹਨ।ਗੁਰਬਚਨ ਸਿੰਘ ਅਠਵਾਲ ਨੇ ਕਿਹਾ ਕਿ ਉਹ ਇਸ ਮਾਮਲੇ ਦਾ ਅਦਾਲਤ ਵਿਚ ਸਾਹਮਣਾ ਕਰਨਗੇ, ਕਿਉਂਕਿ ਉਹਨਾਂ ਅਜੇਹਾ ਕੁਝ ਵੀ ਗ਼ਲਤ ਨਹੀਂ ਕੀਤਾ। ਭਾਵੇਂ ਕਿ ਇਸ ਮਾਮਲੇ ਦਾ ਨਿਤਾਰਾ ਅਦਾਲਤ ਕਰੇਗੀ ਪਰ ਸਵਾਲ ਇਹ ਵੀ ਉੱਠਦਾ ਹੈ ਕਿ ਜੇ ਇਹ ਬੇਨਿਯਮੀਆਂ ਹੋਈਆਂ ਹਨ ਤਾਂ ਉਸ ਸਮੇਂ ਧਿਆਨ ਕਿਉਂ ਨਹੀਂ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਜੋੜ ਮੇਲੇ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸਮਾਗਮ ਬਰੇਸ਼ੀਆ ਵਿਖੇ 9, 10 ਤੇ 11 ਅਕਤੂਬਰ ਨੂੰ ਅਗਲੀ ਖ਼ਬਰ ਇੰਡੀਅਨ ਕੌਂਸਲੇਟ ਜਨਰਲ ਆਫ਼ ਮਿਲਾਨ ਦੇ ਵਾਈਸ ਕੌਂਸਲ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਤੇਕੀਓ ( ਵਿਚੈਂਸਾ ) ਵਿਖੇ...
Ad Position 24