03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗੁਰਦੁਆਰਾ ਨਾਨਕਸਰ ਸਰੀ ‘ਚ 5ਵਾਂ ਧਾਰਮਿਕ ਸਮਾਗਮ

ਵੈਨਕੂਵਰ, 3 ਅਕਤੂਬਰ (ਮਲਕੀਤ ਸਿੰਘ)-ਗੁਰਦੁਆਰਾ ਨਾਨਕਸਰ ਸਾਹਿਬ ਸਰੀ ‘ਚ 5ਵਾਂ ਸਾਲਾਨਾ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ ਇਸ ਦੌਰਾਨ ਕਰਵਾਏ ਗਏ ‘ਵਾਹਿਗੁਰੂ ਲਿਖਣ ਭਗਤੀ ਮੁਕਾਬਲਾ’ ਵਿੱਚ ਵੱਡੀ ਗਿਣਤੀ ਚ ਸੰਗਤਾਂ ਨੇ ਭਾਗ ਲਿਆ । ਇਹ ਸਮਾਗਮ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਅਤੇ ਸੰਗਤ ਨੂੰ ਵਾਹਿਗੁਰੂ ਸਿਮਰਨ ਅਤੇ ਗੁਰਮੁਖੀ ਲਿਖਣ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 04-10-2026
ਵੈਨਕੂਵਰ, 3 ਅਕਤੂਬਰ (ਮਲਕੀਤ ਸਿੰਘ)-ਗੁਰਦੁਆਰਾ ਨਾਨਕਸਰ ਸਾਹਿਬ ਸਰੀ ‘ਚ 5ਵਾਂ ਸਾਲਾਨਾ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ ਇਸ ਦੌਰਾਨ ਕਰਵਾਏ ਗਏ ‘ਵਾਹਿਗੁਰੂ ਲਿਖਣ ਭਗਤੀ ਮੁਕਾਬਲਾ’ ਵਿੱਚ ਵੱਡੀ ਗਿਣਤੀ ਚ ਸੰਗਤਾਂ ਨੇ ਭਾਗ ਲਿਆ । ਇਹ ਸਮਾਗਮ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਅਤੇ ਸੰਗਤ ਨੂੰ ਵਾਹਿਗੁਰੂ ਸਿਮਰਨ ਅਤੇ ਗੁਰਮੁਖੀ ਲਿਖਣ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਗਿਆ।ਭਾਈ ਮਲਕੀਤ ਸਿੰਘ ਜੀ ਅਤੇ ਭਾਈ ਅਮਰਿੰਦਰ ਸਿੰਘ ਨੇ ਇਸ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ 300 ਤੋਂ ਵੱਧ ਪ੍ਰਤੀਯੋਗੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ।ਪ੍ਰਬੰਧਕਾਂ ਮੁਤਾਬਕ 7 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਨੇ ਕਰੀਬ 7,500 ਵਾਰ, ਜਦਕਿ 9 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੇ ਲਗਭਗ 12,000 ਵਾਰ ‘ਵਾਹਿਗੁਰੂ’ ਲਿਖਿਆ। ਇਸੇ ਤਰ੍ਹਾਂ ਇੱਕ 41 ਸਾਲਾ ਇਕ ਮਹਿਲਾ ਨੇ ਕਰੀਬ 87,000 ਵਾਰ ‘ਵਾਹਿਗੁਰੂ’ ਲਿਖ ਕੇ ਵਿਸ਼ੇਸ਼ ਪ੍ਰਾਪਤੀ ਦਰਜ ਕੀਤੀ, ਜਿਸ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਗਦੀਪ ਸਿੰਘ ਸਿਵੀਆ, ਬਾਬਾ ਲਖਵਿੰਦਰ ਸਿੰਘ, ਭਾਈ ਸੱਜਣ ਸਿੰਘ, ਭੁਪਿੰਦਰ ਸਿੰਘ ਦਾਦਿਆਲ ਅਤੇ ਕਰਤਾਰ ਸਿੰਘ ਨਾਮਧਾਰੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਸਮਾਗਮ ਦੌਰਾਨ 5,000 ਡਾਲਰ ਤੋਂ ਵੱਧ ਦੇ ਇਨਾਮ ਅਤੇ ਤੋਹਫ਼ੇ ਵੰਡੇ ਗਏ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਅਤੇ ਆਤਮਿਕ ਗਤੀਵਿਧੀਆਂ ਨਾਲ ਜੋੜਨਾ ਹੈ। ਖਾਸ ਕਰਕੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਵੱਧ ਸਕਰੀਨ ਸਮੇਂ ਤੋਂ ਦੂਰ ਰੱਖ ਕੇ ਚੰਗੀਆਂ ਅਤੇ ਸਿਰਜਣਾਤਮਕ ਗਤੀਵਿਧੀਆਂ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਸਿੱਖੀ , ਗੁਰਬਾਣੀ, ਗੁਰਮੁਖੀ ਅਤੇ ਆਤਮਿਕ ਜੀਵਨ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਐਲਏ ਮੇਅਰ ਦੀ ਉਮੀਦਵਾਰ ਨਿਤਿਆ ਰਮਨ ਦੇ ਹੱਕ ’ ਚ ਹੋਇਆ ਵਿਸ਼ਾਲ ਇਕੱਠ ਅਗਲੀ ਖ਼ਬਰ ਜ਼ਹਿਰੀਲਾ ਟੀਕੇ ਲਾ ਕੇ ਫਾਂਸੀ ਦੇਣ ਦੀ ਕੋਸ਼ਿਸ਼ ਹੋਈ ਨਾਕਾਮ
Ad Position 24