ਬਜ਼ੁਰਗਾਂ ਦੀ ਭਲਾਈ, ਸਿਹਤ ਤੇ ਸੁਰੱਖਿਆ ਬਾਰੇ ਜਾਣਕਾਰੀ ਦੇਣ ਵਾਲਾ ਐਡੀਲੇਡ ਪਾਜ਼ੀਟਿਵ ਏਜਿੰਗ ਐਕਸਪੋ ਸਫ਼ਲਤਾਪੂਰਵਕ ਸੰਪੰਨ
—- ਸਟੀਵ ਜਿਓਰਗਨਸ ਵਲੋਂ ਕਰਵਾਏ ਮੁਫ਼ਤ ਸਮਾਗਮ ਦੌਰਾਨ ਸਰਕਾਰੀ ਸੇਵਾਵਾਂ, ਏਜਡ ਕੇਅਰ, ਸਿਹਤ ਸਹੂਲਤਾਂ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਮਾਹਿਰਾਂ ਨੇ ਦਿੱਤੀ ਜਾਣਕਾਰੀ ਐਡੀਲੇਡ, 22 ਨਵੰਬਰ (ਗੁਰਮੀਤ ਸਿੰਘ ਵਾਲੀਆ)-ਬਜ਼ੁਰਗ ਨਾਗਰਿਕਾਂ ਨੂੰ ਸਿਹਤਮੰਦ, ਸੁਰੱਖਿਅਤ, ਆਤਮ-ਨਿਰਭਰ ਤੇ ਸਮਾਜਿਕ ਤੌਰ ’ਤੇ ਸਰਗਰਮ ਜੀਵਨ ਬਤੀਤ ਕਰਨ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਐਡੀਲੇਡ ਵਿਖੇ 2026 ਪਾਜ਼ੀਟਿਵ ਏਜਿੰਗ ਐਕਸਪੋ ਕਰਵਾਇਆ ਗਿਆ। ਐਡੀਲੇਡ ਤੋਂ ਫੈਡਰਲ ਮੈਂਬਰ ਸਟੀਵ ਜਿਓਰਗਨਸ ਵਲੋਂ ਕਰਵਾਏ ਇਸ ਮੁਫ਼ਤ ਕਮਿਊਨਿਟੀ ਸਮਾਗਮ ਵਿਚ ਬਜ਼ੁਰਗਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ, ਸਿਹਤ ਸਹੂਲਤਾਂ ਤੇ ਸਮਾਜਿਕ ਸਹਾਇਤਾ ਪ੍ਰੋਗਰਾਮਾਂ ਬਾਰੇ ਅਹਿਮ ਜਾਣਕਾਰੀ ਪ੍ਰਦਾਨ ਕੀਤੀ ਗਈ।
—- ਸਟੀਵ ਜਿਓਰਗਨਸ ਵਲੋਂ ਕਰਵਾਏ ਮੁਫ਼ਤ ਸਮਾਗਮ ਦੌਰਾਨ ਸਰਕਾਰੀ ਸੇਵਾਵਾਂ, ਏਜਡ ਕੇਅਰ, ਸਿਹਤ ਸਹੂਲਤਾਂ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਮਾਹਿਰਾਂ ਨੇ ਦਿੱਤੀ ਜਾਣਕਾਰੀ ਐਡੀਲੇਡ, 22 ਨਵੰਬਰ (ਗੁਰਮੀਤ ਸਿੰਘ ਵਾਲੀਆ)-ਬਜ਼ੁਰਗ ਨਾਗਰਿਕਾਂ ਨੂੰ ਸਿਹਤਮੰਦ, ਸੁਰੱਖਿਅਤ, ਆਤਮ-ਨਿਰਭਰ ਤੇ ਸਮਾਜਿਕ ਤੌਰ ’ਤੇ ਸਰਗਰਮ ਜੀਵਨ ਬਤੀਤ ਕਰਨ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਐਡੀਲੇਡ ਵਿਖੇ 2026 ਪਾਜ਼ੀਟਿਵ ਏਜਿੰਗ ਐਕਸਪੋ ਕਰਵਾਇਆ ਗਿਆ। ਐਡੀਲੇਡ ਤੋਂ ਫੈਡਰਲ ਮੈਂਬਰ ਸਟੀਵ ਜਿਓਰਗਨਸ ਵਲੋਂ ਕਰਵਾਏ ਇਸ ਮੁਫ਼ਤ ਕਮਿਊਨਿਟੀ ਸਮਾਗਮ ਵਿਚ ਬਜ਼ੁਰਗਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ, ਸਿਹਤ ਸਹੂਲਤਾਂ ਤੇ ਸਮਾਜਿਕ ਸਹਾਇਤਾ ਪ੍ਰੋਗਰਾਮਾਂ ਬਾਰੇ ਅਹਿਮ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਐਕਸਪੋ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਸਹੂਲਤਾਂ ਤੇ ਅਧਿਕਾਰਾਂ ਬਾਰੇ ਜਾਣੂ ਕਰਵਾਉਣਾ ਸੀ, ਤਾਂ ਜੋ ਉਨ੍ਹਾਂ ਨੂੰ ਲੋੜ ਪੈਣ ’ਤੇ ਸਹੀ ਸੇਵਾ ਤੇ ਸਹਾਇਤਾ ਹਾਸਲ ਕਰਨ ਵਿਚ ਆਸਾਨੀ ਹੋ ਸਕੇ। ਸਮਾਗਮ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ, ਸਿਹਤ ਮਾਹਿਰਾਂ ਅਤੇ ਕਮਿਊਨਿਟੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਪਲਬਧ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਐਕਸਪੋ ਵਿੱਚ ਸੈਂਟਰਲਿੰਕ, ਮਾਈ ਏਜਡ ਕੇਅਰ, ਬਜ਼ੁਰਗਾਂ ਦੀ ਦੇਖਭਾਲ ਦੇ ਮਿਆਰ ਅਤੇ ਉਨ੍ਹਾਂ ਦੇ ਹੱਕਾਂ ਦੀ ਸੁਰੱਖਿਆ, ਸਿਹਤ ਤੇ ਤੰਦਰੁਸਤੀ, ਆਨਲਾਈਨ ਧੋਖਾਧੜੀ ਤੋਂ ਬਚਾਅ ਅਤੇ ਇੰਟਰਨੈੱਟ ਸੁਰੱਖਿਆ ਵਰਗੇ ਵਿਸ਼ੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਵਸੀਅਤ ਬਣਾਉਣ, ਪਾਵਰ ਆਫ਼ ਅਟਾਰਨੀ, ਐਡਵਾਂਸ ਕੇਅਰ ਡਾਇਰੈਕਟਿਵਜ਼, ਮੈਡੀਕਲ ਖੋਜ ਅਤੇ ਘਰ ਤੱਕ ਭੋਜਨ ਪਹੁੰਚਾਉਣ ਵਾਲੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਫੈਡਰਲ ਮੈਂਬਰ ਸਟੀਵ ਜਿਓਰਗਨਸ ਨੇ ਕਿਹਾ ਕਿ ਵਧਦੀ ਉਮਰ ਨੂੰ ਇੱਕ ਸਕਾਰਾਤਮਕ ਪੜਾਅ ਵਜੋਂ ਦੇਖਣਾ ਚਾਹੀਦਾ ਹੈ ਅਤੇ ਬਜ਼ੁਰਗਾਂ ਦੇ ਜੀਵਨ ਭਰ ਦੇ ਯੋਗਦਾਨ ਦਾ ਸਨਮਾਨ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੇ ਆਪਣੇ ਪਰਿਵਾਰਾਂ, ਕੰਮਕਾਜੀ ਖੇਤਰਾਂ ਅਤੇ ਸਮਾਜ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਹ ਸਨਮਾਨ, ਸਹਿਯੋਗ ਅਤੇ ਬਿਹਤਰ ਸਹੂਲਤਾਂ ਦੇ ਹੱਕਦਾਰ ਹਨ।ਉਨ੍ਹਾਂ ਅਨੁਸਾਰ ਕਈ ਵਾਰ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਏਜਡ ਕੇਅਰ, ਸਿਹਤ ਸੇਵਾਵਾਂ ਅਤੇ ਸੈਂਟਰਲਿੰਕ ਵਰਗੀਆਂ ਸਰਕਾਰੀ ਸਹੂਲਤਾਂ ਦੀ ਪ੍ਰਕਿਰਿਆ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਸਬੰਧਤ ਸੰਸਥਾਵਾਂ ਨੂੰ ਇੱਕ ਮੰਚ ’ਤੇ ਇਕੱਠਾ ਕੀਤਾ ਗਿਆ, ਤਾਂ ਜੋ ਲੋਕ ਬਿਨਾਂ ਕਿਸੇ ਝਿਜਕ ਦੇ ਸਵਾਲ ਪੁੱਛ ਸਕਣ ਅਤੇ ਆਪਣੀਆਂ ਲੋੜਾਂ ਅਨੁਸਾਰ ਸਹੀ ਜਾਣਕਾਰੀ ਪ੍ਰਾਪਤ ਕਰ ਸਕਣ।ਇਹ ਐਕਸਪੋ ਬਜ਼ੁਰਗਾਂ ਵਿੱਚ ਸਕਾਰਾਤਮਕ ਸੋਚ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਜੀਵਨ ਸਬੰਧੀ ਫ਼ੈਸਲੇ ਆਤਮ-ਵਿਸ਼ਵਾਸ ਨਾਲ ਲੈਣ ਅਤੇ ਸਮਾਜ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕਰਨ ਦਾ ਇੱਕ ਮਹੱਤਵਪੂਰਨ ਉਪਰਾਲਾ ਰਿਹਾ। Steev