22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਟਰੰਪ ਦੇ 250 ਫੁੱਟ ਉੱਚੇ ਯਾਦਗਾਰੀ ਦਰਵਾਜ਼ੇ ਨੂੰ ਮੁੜ ਉਸਾਰੀ ਰੋਕਣ ਦੇ ਹੁਕਮ

ਨਿਊਯਾਰਕ, 22 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਆਰਲਿੰਗਟਨ ਨੈਸ਼ਨਲ ਕਬਰਸਤਾਨ ਨੇੜੇ 250 ਫੁੱਟ ਉੱਚਾ ਯਾਦਗਾਰੀ ਦਰਵਾਜ਼ਾ ਬਣਾਉਣ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਨੂੰ ਦੂਜਾ ਅਦਾਲਤੀ ਝਟਕਾ ਲੱਗਾ ਹੈ। ਵਰਜੀਨੀਆ ਦੀ ਸੰਘੀ ਜੱਜ ਲਿਓਨੀ ਬ੍ਰਿੰਕੇਮਾ ਨੇ ਕਿਹਾ ਕਿ ਪ੍ਰਾਜੈਕਟ ਲਈ ਕਾਂਗਰਸ ਦੀ ਮਨਜ਼ੂਰੀ ਨਹੀਂ ਹੈ ਤੇ ਇਸ ਨੂੰ ਕਾਹਲੀ ’ਚ ਅੱਗੇ ਵਧਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 23-11-2026
ਨਿਊਯਾਰਕ, 22 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਆਰਲਿੰਗਟਨ ਨੈਸ਼ਨਲ ਕਬਰਸਤਾਨ ਨੇੜੇ 250 ਫੁੱਟ ਉੱਚਾ ਯਾਦਗਾਰੀ ਦਰਵਾਜ਼ਾ ਬਣਾਉਣ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਨੂੰ ਦੂਜਾ ਅਦਾਲਤੀ ਝਟਕਾ ਲੱਗਾ ਹੈ। ਵਰਜੀਨੀਆ ਦੀ ਸੰਘੀ ਜੱਜ ਲਿਓਨੀ ਬ੍ਰਿੰਕੇਮਾ ਨੇ ਕਿਹਾ ਕਿ ਪ੍ਰਾਜੈਕਟ ਲਈ ਕਾਂਗਰਸ ਦੀ ਮਨਜ਼ੂਰੀ ਨਹੀਂ ਹੈ ਤੇ ਇਸ ਨੂੰ ਕਾਹਲੀ ’ਚ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਮੁਕੱਦਮੇ ਦੀ ਸੁਣਵਾਈ ਚੱਲਣ ਤੱਕ ਉਸਾਰੀ ਰੋਕਣ ਲਈ ਮੁੱਢਲਾ ਰੋਕ ਹੁਕਮ ਜਾਰੀ ਕਰਨ ਦਾ ਫ਼ੈਸਲਾ ਸੁਣਾਇਆ। ਇਹ ਮਾਮਲਾ ਆਰਲਿੰਗਟਨ ਕਾਊਂਟੀ ਨੇ ਦਾਇਰ ਕੀਤਾ ਹੈ। ਇਸ ਤੋਂ ਪਹਿਲਾਂ ਵਾਸ਼ਿੰਗਟਨ ਦੀ ਸੰਘੀ ਜੱਜ ਤਾਨਿਆ ਚਟਕਨ ਵੀ ਇਕ ਵੱਖਰੇ ਮੁਕੱਦਮੇ ਵਿਚ ਉਸਾਰੀ ਉੱਤੇ ਆਰਜ਼ੀ ਰੋਕ ਲਾ ਚੁੱਕੀ ਹੈ, ਜੋ 3 ਦਸੰਬਰ ਤੱਕ ਲਾਗੂ ਹੈ।
Ad Position 22
No active advertisement
ਪਿਛਲੀ ਖ਼ਬਰ ਸਿੰਘ ਸਭਾ ਗੁਰਮੁਖੀ ਸਕੂਲ , ਟੈਗਮ ਵਿਖੇ ਕਰਵਾਇਆ ਸਲਾਨਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਨਵਦੀਪ ਸਿੰਘ ਬੈਂਸ ਬਣੇ ਉਂਟਾਰੀਓ ਲਿਬਰਲ ਪਾਰਟੀ ਦੇ ਆਗੂ
Ad Position 24