ਵੋਇਸ ਆਫ ਵਿਕਟੋਰੀਆ ਵਲੋਂ ਵਿਸ਼ੇਸ਼ ਵਿਚਾਰ - ਗੋਸ਼ਟੀ
ਮੈਲਬੌਰਨ, 22 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਭਾਈਚਾਰਕ ਮੁੱਦਿਆਂ ’ਤੇ ਚਰਚਾ ਕਰਨ ਲਈ ‘ਵੋਇਸ ਆਫ ਵਿਕਟੋਰੀਆ’ ਵਲੋਂ ਅੱਜ ਕਰੇਗੀਬਰਨ ਵਿਖੇ ਵਿਸ਼ੇਸ਼ ਵਿਚਾਰ-ਗੋਸ਼ਟੀ ਕਰਵਾਈ ਗਈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਚੋਣਾਂ ਤੇ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਮੈਲਬੌਰਨ, 22 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਭਾਈਚਾਰਕ ਮੁੱਦਿਆਂ ’ਤੇ ਚਰਚਾ ਕਰਨ ਲਈ ‘ਵੋਇਸ ਆਫ ਵਿਕਟੋਰੀਆ’ ਵਲੋਂ ਅੱਜ ਕਰੇਗੀਬਰਨ ਵਿਖੇ ਵਿਸ਼ੇਸ਼ ਵਿਚਾਰ-ਗੋਸ਼ਟੀ ਕਰਵਾਈ ਗਈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਚੋਣਾਂ ਤੇ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਚਰਨਜੀਤ ਸਿੰਘ, ਤੇਜਪ੍ਰੀਤ ਸਿੰਘ, ਸੁਰਿੰਦਰ ਸਿੰਘ ਕਲੇਰ, ਕੁਲਦੀਪ ਸਿੰਘ ਬਾਸੀ, ਤਕਦੀਰ ਸਿੰਘ ਦਿਓਲ, ਬੂਟਾ ਸਿੰਘ ਤੇ ਸੁਖਦੀਪ ਸਿੰਘ ਮੋਹੀ ਨੇ ਸਿਆਸੀ ਚੇਤਨਾ ਤੇ ਸਮਾਜਿਕ ਸੁਰੱਖਿਆ ਦੇ ਮੁੱਦਿਆਂ ’ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਸਥਾਨਕ ਮੀਡੀਆ ਨਾਲ ਜੁੜੇ ਗੁਰਤੇਜ ਸਿੰਘ, ਖੁਸ਼ਪ੍ਰੀਤ ਸਿੰਘ ਸੁਨਾਮ, ਅਮਰਦੀਪ ਕੌਰ, ਅਵਤਾਰ ਸਿੰਘ ਟਹਿਣਾ, ਹਰਮਨਦੀਪ ਸਿੰਘ ਬੋਪਾਰਾਏ ਅਤੇ ਗੁਰਵਿੰਦਰ ਸਿੰਘ ਨੇ ਵੀ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਵਿੱਚ ਪ੍ਰਭਜੋਤ ਸਿੰਘ ਸੱਗੂ, ਹਰਿੰਦਰ ਸਿੰਘ ਚਾਹਲ, ਵਿਕਰਮ ਸਿੰਘ ਖੰਡੇਬਾਦ, ਪਰਮਿੰਦਰ ਸਿੰਘ ਮੁੰਡੀ, ਗੁਰਚਰਨ ਸਿੰਘ ਭੰਗੂ ਤੇ ਨਿਰਮਲਜੀਤ ਸਿੰਘ ਖੰਡੇਬਾਦ ਵੀ ਹਾਜ਼ਰ ਸਨ। ਅੰਤ ਵਿਚ ਹਰਕਮਲ ਸਿੰਘ ਬਾਠ ਨੇ ਸਮਾਗਮ ’ਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ।