03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਐਲਏ ਮੇਅਰ ਦੀ ਉਮੀਦਵਾਰ ਨਿਤਿਆ ਰਮਨ ਦੇ ਹੱਕ ’ ਚ ਹੋਇਆ ਵਿਸ਼ਾਲ ਇਕੱਠ

ਸੈਕਰਾਮੈਂਟੋ, 3 ਅਕਤੂਬਰ (ਹੁਸਨ ਲੜੋਆ ਬੰਗਾ)-ਭਾਈਚਾਰਕ ਆਗੂ, ਕਾਰੋਬਾਰੀ ਪੇਸ਼ੇਵਰ, ਦੋਸਤ ਅਤੇ ਸਮਰਥਕ ਲਾਸ ਏਂਜਲਸ ਸਿਟੀ ਕੌਂਸਲ ਮੈਂਬਰ ਨਿਤਿਆ ਰਮਨ ਲਈ ਇੱਕ ਸਫਲ ਫੰਡਰੇਜ਼ਿੰਗ ਪ੍ਰੋਗਰਾਮ ਲਈ ਇਕੱਠੇ ਹੋਏ, ਜਿਸ ਵਿੱਚ ਲਾਸ ਏਂਜਲਸ ਦੇ ਭਵਿੱਖ ਅਤੇ ਸ਼ਹਿਰ ਨੂੰ ਦਰਪੇਸ਼ ਕੁਝ ਪ੍ਰਮੁੱਖ ਚੁਣੌਤੀਆਂ ਬਾਰੇ ਗੱਲਬਾਤ ਤੇ ਚਰਚਾ ਹੋਈ| ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਿਨੋਦ ਅਤੇ ਜੈਸ਼੍ਰੀ ਜੀਵਰਾਜਕਾ, ਅਨਿਲ ਅਤੇ ਰੇਣੂਕਾ ਬਦਲਾਨੀ, ਨਵਨੀਤ ਅਤੇ ਰਿਤੂ ਚੁੱਘ, ਡਾ. ਨਿਤਿਨ ਨੰਦਾ ਅਤੇ ਮਨਸਵੀ ਮਮਗਈ ਨੇ ਕੀਤੀ, ਜਿਨ•ਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ| ਲਾਸ ਏਂਜਲਸ ਸਿਟੀ ਕੌਂਸਲ ਦੇ ਜ਼ਿਲਾ 4 ਦੀ ਨੁਮਾਇੰਦਗੀ ਕਰਦੀ ਰਮਨ ਨੇ ਆਪਣੇ ਪਿਛੋਕੜ ਬਾਰੇ ਦੱਸਿਆ ਅਤੇ ਜਨਤਕ ਸੇਵਾ ਵਿੱਚ ਆਪਣੇ ਤਜ਼ਰਬੇ ਅਤੇ ਸਿਟੀ ਹਾਲ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਗੱਲ ਕੀਤੀ| ਇੱਕ ਸ਼ਹਿਰੀ ਯੋਜਨਾਕਾਰ (ਅਰਬਨ ਪਲੈਨਰ), ਪ੍ਰਵਾਸੀ ਅਤੇ ਦੋ ਬੱਚਿਆਂ ਦੀ ਮਾਂ, ਰਮਨ ਨੂੰ ਪਹਿਲੀ ਵਾਰ 2020 ਵਿੱਚ ਸਿਟੀ ਕੌਂਸਲ ਲਈ ਚੁਣਿਆ ਗਿਆ ਸੀ; ਉਹ ਲਾਸ ਏਂਜਲਸ ਸਿਟੀ ਕੌਂਸਲ ਲਈ ਚੁਣੀ ਜਾਣ ਵਾਲੀ ਪਹਿਲੀ ਏਸ਼ੀਆਈ-ਅਮਰੀਕੀ ਔਰਤ ਅਤੇ ਪਹਿਲੀ ਦੱਖਣੀ ਏਸ਼ੀਆਈ ਬਣੀ| ਉਹ 2024 ਵ ਿੱਚ ਦੂਜੇ ਕਾਰਜਕਾਲ ਲਈ ਦੁਬਾਰਾ ਚੁਣੀ ਗਈ ਸੀ| ਆਪਣੇ ਸੰਬੋਧਨ ਵਿੱਚ, ਰਮਨ ਨੇ ਉਨਾਂ ਕਈ ਮੁੱਦਿਆਂ ’ਤੇ ਚਰਚਾ ਕੀਤੀ ਜੋ ਲਾਸ ਏਂਜਲਸ ਵਿੱਚ ਉਨਾਂ ਦੇ ਕੰਮ ਦਾ ਮੁੱਖ ਹਿੱਸਾ ਰਹੇ ਹਨ, ਜਿਨਾਂ ਵਿੱਚ ਬੇਘਰੇ ਹੋਣ ਦੀ ਸਮੱਸਿਆ, ਰਿਹਾਇਸ਼ ਦੀ ਘਾਟ , ਕਿਰਾਏਦਾਰਾਂ ਦੀ ਸੁਰੱਖਿਆ, ਸ਼ਹਿਰ ਦੀਆਂ ਬੁਨਿਆਦੀ ਸੇਵਾਵਾਂ ਵਿੱਚ ਸੁਧਾਰ, ਜਨਤਕ ਸੁਰੱਖਿਆ, ਆਵਾਜਾਈ ਅਤੇ ਵਾਤਾਵਰਣ ਸੰਬੰਧੀ ਚਿੰਤਾਵਾਂ ਸ਼ਾਮਲ ਹਨ| ਰਮਨ ਨੇ ਲਾਸ ਏਂਜਲਸ ਵਰਗੇ ਵਿਸ਼ਾਲ ਅਤੇ ਵਿਭਿੰਨਤਾ ਵਾਲੇ ਸ਼ਹਿਰ ਵਿਚ ਸਥਾਨਕ ਸਰਕਾਰਾਂ ਨੂੰ ਵਧੇਰੇ ਜਵਾਬਦੇਹ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ|

Ad Position 21
No active advertisement
ਅਜੀਤ ਡੈਸਕ 04-10-2026

Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਦੇ ਏਸ਼ਿਆਈ ਪਰਿਵਾਰਾਂ ਦੇ ਘਰਾਂ ਵਿਚੋਂ ਸੋਨਾ ਚੋਰੀ ਕਰਨ ਵਾਲੇ ਗਰੋਹ ਦੀ ਜਾਂਚ ਤੇਜ਼ ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਸਰੀ ‘ਚ 5ਵਾਂ ਧਾਰਮਿਕ ਸਮਾਗਮ
Ad Position 24