03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪ੍ਰਗਟ ਸਿੰਘ ਪੰਜਾਬ ਕਾਂਗਰਸ ਦੀ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ - ਅਮੋਲਕ ਸਿੰਘ ਗਾਖਲ

ਸਾਨ ਫਰਾਂਸਿਸਕੋ, 3 ਅਕਤੂਬਰ (ਐੱਸ. ਅਸ਼ੋਕ ਭੌਰਾ)-ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਸਿਆਸਤਦਾਨ, ਹਾਕੀ ਉਲੰਪੀਅਨ ਤੇ ਪਦਮ ਸ੍ਰੀ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 04-10-2026
ਸਾਨ ਫਰਾਂਸਿਸਕੋ, 3 ਅਕਤੂਬਰ (ਐੱਸ. ਅਸ਼ੋਕ ਭੌਰਾ)-ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਸਿਆਸਤਦਾਨ, ਹਾਕੀ ਉਲੰਪੀਅਨ ਤੇ ਪਦਮ ਸ੍ਰੀ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ।ਕਾਂਗਰਸ ਦੇ ਇਸ ਫੈਸਲੇ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਉਘੇ ਖੇਡ ਪ੍ਰੋਮੋਟਰ ਅਤੇ ਸਮਾਜ ਸੇਵੀ ਅਤੇ ਚੇਅਰਮੈਨ ਗਾਖਲ ਗਰੁੱਪ ਯੂ.ਐੱਸ.ਏ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਪ੍ਰਗਟ ਸਿੰਘ ਪੰਜਾਬ ਕਾਂਗਰਸ ਦੀ ਮੁਕੰਮਲ ਰੂਪ ਵਿਚ ਅਗਵਾਈ ਕਰਨ ਦੇ ਸਮਰੱਥ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਉਨ੍ਹਾਂ ਤੋਂ ਵੱਡੀਆਂ ਆਸਾਂ ਹਨ ਕਿ ਜਿਵੇਂ ਉਨ੍ਹਾਂ ਖੇਡਾਂ ਦੇ ਖੇਤਰ ਵਿਚ ਪੰਜਾਬ ਦਾ ਨਾਂਅ ਦੁਨੀਆਂ ’ਤੇ ਚਮਕਾਇਆ। ਇਸੇ ਤਰ੍ਹਾਂ ਇਸ ਖੇਤਰ ਵਿਚ ਵੀ ਉਹ ਵੱਖਰੀਆਂ ਪ੍ਰਾਪਤੀਆਂ ਕਰਨਗੇ। ਗਾਖਲ ਨੇ ਕਿਹਾ ਕਿ ਪ੍ਰਗਟ ਸਿੰਘ ਪੜ੍ਹੇ-ਲਿਖੇ ਸੂਝਵਾਨ ਅਤੇ ਵਿਧਾਨ ਸਭਾ ਵਿਚ ਧੀਰਜ ਨਾਲ ਵੱਡੇ ਮੁੱਦੇ ਉਠਾਉਣ ਦੇ ਯੋਗ ਸੰਜੀਦਾ ਸਿਆਸਤਦਾਨ ਹਨ। ਸਾਨੂੰ ਮਾਣ ਹੈ ਕਿ ਜਦੋਂ ਗਾਖਲ ਪਰਿਵਾਰ ਨੇ ਆਪਣੇ ਪਿੰਡ ਗਾਖਲਾਂ ’ਚ ਸਾਢੇ 4 ਕਰੋੜ ਰੁਪਏ ਦੀ ਲਾਗਤ ਨਾਲ ਕਰੋਨਾ ਕਾਲ ਦੌਰਾਨ ਗੰਦੇ ਨਿਕਾਸੀ ਪਾਣੀ ਦਾ ਛੱਪੜ ਪੂਰ ਕੇ ਸੁੰਦਰ ਪਾਰਕ ਬਣਾਇਆ ਸੀ ਤਾਂ ਉਸ ਦੇ ਯਾਦਗਾਰੀ ਉਦਘਾਟਨੀ ਸਮਾਗਮ ਵਿਚ ਪ੍ਰਗਟ ਸਿੰਘ ਵੀ ਮੁੱਖ ਮਹਿਮਾਨਾਂ ਵਿਚ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਕੌਂਸਲੇਟ ਜਨਰਲ ਆਫ਼ ਮਿਲਾਨ ਦੇ ਵਾਈਸ ਕੌਂਸਲ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਤੇਕੀਓ ( ਵਿਚੈਂਸਾ ) ਵਿਖੇ... ਅਗਲੀ ਖ਼ਬਰ ਬਸੰਤ ਮੋਟਰਜ਼ ਵਲੋਂ 35ਵਾਂ ਸਕਾਲਰਸ਼ਿਪ ਵੰਡ ਸਮਾਗਮ ਅੱਜ
Ad Position 24