ਜਗਦੇਵ ਕਲਾਂ, 22 ਫਰਵਰੀ (ਸ਼ਰਨਜੀਤ ਸਿੰਘ ਗਿੱਲ)-ਹਰਪਾਲ ਸਿੰਘ ਇੰਸਪੈਕਟਰ ਮੰਡੀ ਬੋਰਡ ਦੇ ਹੋਣਹਾਰ ਸਪੁੱਤਰ ਅਤੇ ਡਾ. ਉਪਿੰਦਰਜੀਤ ਸਿੰਘ ਪਿ੍ੰਸ ਸੰਗਤਪੁਰਾ ਦੇ ਛੋਟੇ ਭਰਾਤਾ ਸਾਬਕਾ ਚੇਅਰਮੈਨ ਸੁਖਪ੍ਰੀਤ ਸਿੰਘ ਹਨੀ ਜੋ ਕਿ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮੌਕੇ ਹਜ਼ੂਰੀ ਰਾਗੀ ਭਾਈ ਮਨਜੀਤ ਸਿੰਘ ਦੇ ਜਥੇ ਵਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੁਖਪ੍ਰੀਤ ਸਿੰਘ ਹਨੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ | ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਜਨਾਲਾ ਦੇ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸ਼ੂਗਰ ਮਿੱਲ ਆਗੂ ਪਲਵਿੰਦਰ ਸਿੰਘ ਗਿੱਲ ਸੰਗਤਪੁਰਾ ਅਤੇ ਸਾ. ਸਰਪੰਚ ਕਸ਼ਮੀਰ ਸਿੰਘ ਚੇਤਨਪੁਰਾ ਵਲੋਂ ਸੁਖਪ੍ਰੀਤ ਸਿੰਘ ਹਨੀ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ | ਇਸ ਤੋਂ ਇਲਾਵਾ ਸ਼ਰਧਾਂਜਲੀ ਸਮਾਗਮ ਦੌਰਾਨ ਗ੍ਰੰਥੀ ਭਾਈ ਕੰਵਲਜੀਤ ਸਿੰਘ, ਹਰਮੀਤ ਸਿੰਘ ਐਕਸੀਅਨ, ਪਰਮੀਤ ਸਿੰਘ, ਜਗਜੀਤ ਸਿੰਘ, ਮਾ. ਅਮਰੀਕ ਸਿੰਘ ਸੰਗਤਪੁਰਾ, ਪ੍ਰਧਾਨ ਸਵਿੰਦਰ ਸਿੰਘ ਸ਼ਿੰਦ ਸੈਂਸਰਾ, ਸਾ. ਸਰਪੰਚ ਰਾਜਵਿੰਦਰ ਸਿੰਘ ਬਾਊ ਸੰਗਤਪੁਰਾ, ਸਾ. ਸਰਪੰਚ ਮਨਜਿੰਦਰ ਸਿੰਘ ਮੰਨਾ ਮੱਜੂਪੁਰਾ, ਸਰਪੰਚ ਸ਼ਮਸ਼ੇਰ ਸਿੰਘ ਸੰਗਤਪੁਰਾ, ਇੰਸਪੈਕਟਰ ਗੁਰਜੀਤ ਸਿੰਘ ਚੇਤਨਪੁਰਾ, ਨੰਬਰਦਾਰ ਪਿ੍ਤਪਾਲ ਸਿੰਘ, ਅਜੀਤ ਸਿੰਘ ਰਿੰਕੂ ਸਰਕਲ ਪ੍ਰਧਾਨ ਅਬੋਹਰ, ਡਾ. ਵਰਜਿੰਦਰਪਾਲ ਸਿੰਘ, ਸੁਖਪਾਲ ਸਿੰਘ ਅਮਰੀਕਾ, ਸਾ. ਸਰਪੰਚ ਗੁਰਭਜਨ ਸਿੰਘ, ਸਾ. ਸਰਪੰਚ ਰਣਜੀਤ ਸਿੰਘ, ਜਗਿੰਦਰ ਸਿੰਘ ਸੋਨੂ, ਅਮਰੀਕ ਸਿੰਘ ਮੈਂਬਰ, ਕਸ਼ਮੀਰ ਸਿੰਘ ਢੰਡ, ਲਖਬੀਰ ਸਿੰਘ ਫੌਜੀ, ਸਾ. ਬਲਾਕ ਸੰਮਤੀ ਮੈਂਬਰ ਕਰਨੈਲ ਸਿੰਘ, ਸੁਖਦੇਵ ਸਿੰਘ ਸੁੱਖ, ਸੂਬੇਦਾਰ ਬਲਵਿੰਦਰ ਸਿੰਘ, ਜਸਬੀਰ ਸਿੰਘ, ਪੀ. ਏ. ਗੁਰਭੇਜ ਸਿੰਘ ਭੱਟੀ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |