15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਔਰਤ ਦਿਵਸ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਮੌਕੇ ਵਿਧਾਇਕ ਟੌਂਗ ਨੇ ਅਗਾਂਹਵਧੂ ਔਰਤਾਂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 07-03-2026
ਰਈਆ, 6 ਮਾਰਚ (ਸ਼ਰਨਬੀਰ ਸਿੰਘ ਕੰਗ)-ਨਹਿਰੀ ਵਿਸ਼ਰਾਮ ਘਰ ਰਈਆ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਔਰਤ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਹਲਕੇ ਅੰਦਰ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਔਰਤਾਂ ਨੂੰ ਸਨਮਾਨ ਪੱਤਰ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੁਮੈਨ ਕਮਿਸ਼ਨ ਵਲੋਂ ਸ੍ਰੀਮਤੀ ਗੀਤਾ ਗਿੱਲ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਸਨਮਾਨ ਪ੍ਰਾਪਤ ਕਰਨ ਵਾਲੀਆਂ ਸਤਿਕਾਰਿਤ ਔਰਤਾਂ ਵਿਚ ਮਨਦੀਪ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ, ਲਵਜੋਤ ਕੌਰ, ਕਵਲਜੀਤ ਕੌਰ, ਅਮਰਜੀਤ ਕੌਰ, ਮੁਸ਼ਕਾਨਪ੍ਰੀਤ ਕੌਰ, ਦਲਬੀਰ ਕੌਰ, ਅਮਨਦੀਪ ਕੌਰ, ਕਿਰਨਬੀਰ ਕੌਰ, ਸਰਬਜੀਤ ਕੌਰ, ਬਲਜੀਤ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ, ਰਨਜੀਤ ਕੌਰ, ਰਮਨਪ੍ਰੀਤ ਕੌਰ, ਚਰਨਜੀਤ ਕੌਰ, ਰਿੰਪਲ, ਡਿੰਪਲ, ਸੁਰਿੰਦਰ ਕੌਰ, ਪਰਮਜੀਤ ਕੌਰ, ਰਘਬੀਰ ਕੌਰ, ਰਾਜਵਿੰਦਰ ਕੌਰ, ਰਜਵੰਤ ਕੌਰ, ਜਤਿੰਦਰ ਕੌਰ, ਜਗਦੀਪ ਕੌਰ, ਰਾਜਬੀਰ ਕੌਰ, ਰੁਪਿੰਦਰਜੀਤ ਕੌਰ, ਕੁਲਵਿੰਦਰ ਕੌਰ, ਨਵਦੀਪ ਕੌਰ, ਬਲਵਿੰਦਰ ਕੌਰ, ਹਰਜੀਤ ਕੌਰ, ਨਰਿੰਦਰ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਪ੍ਰੀਆ, ਪਰਦੀਪ ਕੌਰ, ਗੁਰਜੀਤ ਕੌਰ ਆਦਿ ਸ਼ਾਮਿਲ ਸਨ | ਇਸ ਮੌਕੇ ਵਿਧਾਇਕ ਟੌਂਗ ਨੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਵਿਚ ਦਿੱਸਆ ਕਿ ਸਾਡੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਵੱਡੀ ਗਿਣਤੀ ਵਿਚ ਪੂਰੇ ਕਰ ਦਿੱਤੇ ਗਏ ਹਨ | ਇਸ ਮੌਕੇ ਹਰਜਿੰਦਰ ਸਿੰਘ ਸਰਪੰਚ ਟੌਂਗ, ਸੰਜੀਵ ਭੰਡਾਰੀ ਪ੍ਰਧਾਨ ਵਪਾਰ ਸੈਲ, ਗੁਰਪ੍ਰਤਾਪ ਸਿੰਘ ਮੀਆਂਵਿੰਡ, ਸੰਮਤੀ ਮੈਂਬਰ ਜੋਗਬੀਰ ਸਿੰਘ ਜੋਗੀ ਟੌਂਗ, ਚੇਅਰਮੈਨ ਦੀ ਰਈਆ ਅਜਾਦ ਕੋ-ਅਪਰੇਟਿਵ ਮਾਰਕੀਟਿੰਗ ਸੁਸਾਇਟੀ ਰਈਆ ਅਤੇ ਪ੍ਰਧਾਨ ਆੜਤੀ ਐਸੋ: ਰਈਆ ਗੁਰਦੇਵ ਸਿੰਘ ਖਾਲਸਾ, ਯੋਧਾ ਸਰਪੰਚ ਛਾਪਿਆਂਵਾਲੀ, ਹੀਰਾ ਸਿੰਘ ਭੱਠੇ ਵਾਲੇ, ਹੈਪੀ ਨਿੱਜਰ, ਮਲਕੀਤ ਸਿੰਘ ਕਾਲੇਕੇ, ਗੁਰਚਰਨ ਸਿੰਘ ਕਾਲੇਕੇ, ਭੁਪਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ 'ਚ ਮਜੀਠਾ ਵਿਖੇ ਭਾਜਪਾ ਦੀ ਮੋਗਾ ਦੀ ਬਦਲਾਅ ਰੈਲੀ ਸੰਬੰਧੀ ਭਾਜਪਾ ਵਰਕਰਾਂ ਦੀ ਬੈਠਕ <... ਅਗਲੀ ਖ਼ਬਰ ਚੰਨੀ ਨੂੰ ਮੁੱਖ ਮੰਤਰੀ ਐਲਾਨੇ ਉੱਚ ਕਮਾਨ ਤਾਂ 2027 'ਚ ਕਾਂਗਰਸ ਦੀ ਬਣ ਸਕਦੀ ਸਰਕਾਰ-ਰਾਏਪੁਰ <br/>
Ad Position 24