27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮਜੀਠਾ ਦੀ ਅੱਜ ਹੋ ਰਹੀ ਵਿਸ਼ਾਲ ਪੰਥਕ ਕਾਨਫ਼ਰੰਸ ਵਿਚ ਵੱਡੀ ਗਿਣਤੀ ਵਿਚ ਪੁਜਾਂਗੇ -ਸਰਬਜੀਤ ਸਿੰਘ ਖਾਨਪੁਰ <br/>

Ad Position 21
No active advertisement
ਅਜੀਤ ਡੈਸਕ 09-03-2026
ਬਾਬਾ ਬਕਾਲਾ ਸਾਹਿਬ, 8 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੱਲ 9 ਮਾਰਚ ਨੂੰ ਵਿਸ਼ਾਲ ਪੰਥਕ ਕਾਨਫ਼ਰੰਸ ਹਲਕਾ ਮਜੀਠਾ, ਅੰਮਿ੍ਤਸਰ ਵਿਖੇ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ, ਮਰੜੀ ਕਲਾਂ, ਮਜੀਠਾ ਵਿਖੇ ਕੀਤੀ ਜਾ ਰਹੀ ਹੈ, ਜਿੱਥੇ ਕਿ ਸੀਨੀਅਰ ਲੀਡਰਸ਼ਿਪ ਦੇ ਨਾਲ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵੀ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆ ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸ: ਸਰਬਜੀਤ ਸਿੰਘ ਖਾਨਪੁਰ (ਸਾ: ਸਰਪੰਚ) ਨੇ ਕਿਹਾ ਹੈ ਕਿ ਉਹ ਹਲਕੇ ਤੋਂ ਵੱਡਾ ਜਥਾ ਲੈ ਕੇ ਉਕਤ ਕਾਨਫਰੰਸ ਵਿਚ ਸ਼ਾਮੂਲੀਅਤ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਮਰਦ ਪ੍ਰਧਾਨ ਸਮਾਜ ਔਰਤਾਂ ਨੂੰ ਕਠਪੁਤਲੀ ਨਾ ਸਮਝਣ ਸਗੋ ਇਨਸਾਨ ਮੰਨਣਾ ਚਾਹੀਦੈ-ਐਡਵੋਕੇਟ ਰਮਨਦੀਪ ਕੌਰ, ਪਿ੍ੰ: ਸ਼ੁਭਨੀਤ... ਅਗਲੀ ਖ਼ਬਰ ਮਹਿਲਾਵਾਂ ਨੂੰ 1000 ਤੇ ਐਸ.ਸੀ. ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਦੇਣ ਦਾ ਐਲਾਨ ਸ਼ਲਾਘਾਯੋਗ-ਵਿਧਾਇਕ ਬੜਿੰਗ
Ad Position 24