ਸਠਿਆਲਾ, 8 ਮਾਰਚ (ਜਗੀਰ ਸਿੰਘ ਸਫਰੀ)-ਮਰਦ ਪ੍ਰਧਾਨ ਸਮਾਜ ਔਰਤਾਂ ਨੂੰ ਕਠਪੁਤਲੀ ਨਾ ਸਮਝਣ ਦੀ ਬਜਾਏ ਇਨਸਾਨ ਮੰਨਣਾ ਚਾਹੀਦਾ ਹੈ | ਇਨ੍ਹਾਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਰਮਨਦੀਪ ਕੌਰ ਖਿਲਚੀਆਂ ਨੇ ਪ੍ਰੈਸ ਕੋਲ ਕੀਤਾ | ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਸਮਰੱਥਾ ਪਛਾਣ ਕੇ ਬਰਾਬਰੀ ਦੇ ਅਧਿਕਾਰਾਂ ਲਈ ਅਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿ ਉਹ ਇਕ ੳੁੱਦਮ ਨਾਰੀ ਬਣ ਸਕੇ ਤੇ ਔਰਤਾਂ ਨੂੰ ਘਰੇਲੂ ਕੰਮਾਂ ਦੀ ਸਾਂਝੇਦਾਰੀ ਨੇ ਨਾਲ- ਨਾਲ ਆਪਣੀ ਸੁਰੱਖਿਆ ਲਈ ਆਤਮ -ਨਿਰਭਰ ਵੀ ਹੋਣਾ ਦਾਹੀਦਾ ਹੈ | ਪਿ੍ੰ: ਸ਼ੁਭਨੀਤ ਕੌਰ ਸਠਿਆਲਾ ਨੇ ਕਿਹਾ ਕਿ ਔਰਤਾਂ ਨੂੰ ਨੌਕਰੀ ਕਰਨਾ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਹੋਣਾ ਚਾਹੀਦਾ ਹੈ, ਜਿਸ ਨਾਲ ਉਹ ਖੁਦ ਆਪਣੇ ਫ਼ੈਸਲੇ ਲੈ ਸਕੇ | ਉਨ੍ਹਾਂ ਨੇ ਔਰਤਾਂ ਬਾਰੇ ਕਿਹਾ ਕਿ ਭਾਰਤ ਵਿਚ ਇਸਤਰੀ ਦੀ ਨਿਘਰ ਚੁੱਕੀ ਹਾਲਤ, ਇਸਤਰੀ ਮਾਣ, ਸਨਮਾਨ ਤੇ ਔਰਤਾਂ ਦੇ ਹੱਕ ਵਿਚ ਜ਼ੋਰਦਾਰ ਅਵਾਜ਼ ਬੁੰਲਦ ਕਰਨ ਦੀ ਜਰੂਰਤ ਹੈ,ਤੇ ਸਭ ਇਨਸਾਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਅਤੇ ਔਰਤਾਂ ਨੂੰ ਘਰਾਂ ਵਿਚ ਆਰਥਿਕ ਤੌਰ 'ਤੇ ਮਜ਼ਬੂਤ ਕਰਨ 'ਤੇ ਪੂਰਾ ਮਾਣ ਸਤਿਕਾਰ ਦੇਣ ਦਾ ਪ੍ਰਣ ਕਰਨ ਤੇ ਇਸ ਉੱਤੇ ਅਮਲ ਯਕੀਨੀ ਬਣਾਉਣ ਤਾਂ ਕਿ ਕੁੜੀਆਂ ਆਪਣੀ ਜ਼ਿੰਦਗੀ ਵਿਚ ਚੰਗੇ ਮੁਕਾਮ 'ਚ ਕਾਮਯਾਬ ਹੋ ਸਕਣ |