27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

'ਆਪ' ਸਰਕਾਰ ਵਲੋਂ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਸ਼ੁਰੂ ਕਰ ਕੇ ਰਚਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 09-03-2026
ਅਜਨਾਲਾ, 8 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕੌਮਾਂਤਰੀ ਮਹਿਲਾ ਦਿਵਸ ਮੌਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਪੰਜਾਬ ਦੀਆਂ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000-1000 ਅਤੇ ਐੱਸ. ਸੀ. ਵਰਗ ਦੀਆਂ ਮਹਿਲਾਵਾਂ ਨੂੰ 1500-1500 ਰੁਪਏ ਦੇਣ ਦਾ ਐਲਾਨ ਕਰਕੇ ਅੱਜ ਦੇ ਦਿਨ ਨੂੰ ਇਤਿਹਾਸਿਕ ਬਣਾ ਦਿੱਤਾ ਹੈ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਬਹੁਤ ਸਹਾਈ ਹੋਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਧੀ ਅਮਨਦੀਪ ਕੌਰ ਧਾਲੀਵਾਲ ਜ਼ਿਲ੍ਹਾ ਕੋਆਰਡੀਨੇਟਰ ਆਪ ਸਿੱਖਿਆ ਵਿੰਗ ਨੇ ਅਜਨਾਲਾ ਸ਼ਹਿਰ ਅੰਦਰ ਸਥਿਤ ਪਾਰਟੀ ਦਫ਼ਤਰ ਵਿਖੇ ਵੱਡੀ ਸਕਰੀਨ ਰਾਹੀਂ ਬਜਟ ਸੈਸ਼ਨ ਨੂੰ ਲਾਈਵ ਦੇਖ ਰਹੀਆਂ ਮਹਿਲਾਵਾਂ ਨਾਲ ਖ਼ੁਸ਼ੀ ਸਾਂਝੀ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ, ਨਗਰ ਪੰਚਾਇਤ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸ਼ਿਵਦੀਪ ਸਿੰਘ ਚਾਹਲ, ਬਲਾਕ ਪ੍ਰਧਾਨ ਹਰਜੀਤ ਸਿੰਘ ਗੁਰਾਲਾ, ਭੁਪਿੰਦਰ ਸਿੰਘ ਮਾਣਾ ਨਾਨਕਪੁਰਾ ਥੇਹ, ਜੇ.ਪੀ. ਕੋਟ ਰਜ਼ਾਦਾ, ਮਹਿਲਾ ਵਿੰਗ ਹਲਕਾ ਕੋਆਰਡੀਨੇਟਰ ਬੀਬੀ ਗੁਰਦੀਪ ਕੌਰ ਅਜਨਾਲਾ, ਬਲਾਕ ਪ੍ਰਧਾਨ ਕੌਂਸਲਰ ਰਾਜਬੀਰ ਚਾਹਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਿ੍ਅੰਕਾ ਵੰਝਾਂਵਾਲਾ, ਸਰਪੰਚ ਗੁਰਜੀਤ ਕੌਰ ਨਾਨਕਪੁਰਾ ਥੇਹ, ਅਮਰਜੀਤ ਕੌਰ ਜੱਸੜ, ਸਰਬਜੀਤ ਕੌਰ ਅਜਨਾਲਾ, ਕੰਵਲਜੀਤ ਕੌਰ ਜਾਫਰਕੋਟ, ਲਵਪ੍ਰੀਤ ਕੌਰ ਚੱਕਡੋਗਰਾਂ, ਜਗਦੀਸ਼ ਦਵਿੰਦਰ ਕੌਰ, ਸੁਮਨਦੀਪ ਕੌਰ ਖਾਨਵਾਲ, ਦਲਜੀਤ ਕੌਰ ਸੰਮੋਵਾਲ ਅਤੇ ਬਲਜੀਤ ਕੌਰ ਕਾਮਲਪੁਰਾ ਸਮੇਤ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕੋਠਾ ਸਾਹਿਬ ਵੱਲ੍ਹਾ ਦਾ ਜੋੜ ਮੇਲਾ ਸਮਾਪਤ <br/> ਅਗਲੀ ਖ਼ਬਰ ਮਰਦ ਪ੍ਰਧਾਨ ਸਮਾਜ ਔਰਤਾਂ ਨੂੰ ਕਠਪੁਤਲੀ ਨਾ ਸਮਝਣ ਸਗੋ ਇਨਸਾਨ ਮੰਨਣਾ ਚਾਹੀਦੈ-ਐਡਵੋਕੇਟ ਰਮਨਦੀਪ ਕੌਰ, ਪਿ੍ੰ: ਸ਼ੁਭਨੀਤ...
Ad Position 24