22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਤਾ ਸੁਖਵੰਤ ਕੌਰ ਬਾਠ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 10-03-2026
ਮੱਤੇਵਾਲ, 9 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)-ਵਿਧਾਨ ਸਭਾ ਹਲਕਾ ਮਜੀਠਾ ਤੋਂ ਅਕਾਲੀ ਆਗੂ ਰਣਧੀਰ ਸਿੰਘ ਭੋਏ ਤੇ ਐਡਵੋਕੇਟ ਬਿਕਰਮਜੀਤ ਸਿੰਘ ਅਤੇ ਪਟਵਾਰੀ ਗੁਰਭੇਜ ਸਿੰਘ ਦੇ ਮਾਤਾ ਸ੍ਰੀਮਤੀ ਸੁਖਵੰਤ ਕੌਰ ਬਾਠ ਜਿਨ੍ਹਾਂ ਦਾ ਪਿਛਲੇ ਦਿਨੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ਪਰਸੋਂ ਰੋਜ ਤੋਂ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਭੋਏ ਵਿਖੇ ਪਾਏ ਗਏ, ਉਪਰੰਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਵਿਚ ਰਾਗੀ ਜਥੇ ਵਲੋਂ ਵਿਰਾਗਮਈ ਕੀਰਤਨ ਕੀਤਾ | ਇਸ ਉਪਰੰਤ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਤੋਂ ਫਰਾਸ਼ ਭਾਈ ਸੁਖਦੇਵ ਸਿੰਘ ਸਾਧਪੁਰ ਵਲੋਂ ਅੰਤਿਮ ਅਰਦਾਸ ਕੀਤੀ ਗਈ | ਇਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਟ ਭੇਂਟ ਕਰਦੇ ਹੋਏ ਮਾਤਾ ਸੁਖਵੰਤ ਕੌਰ ਦੇ ਇਸ ਵਿਛੋੜੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ, ਉਨ੍ਹਾਂ ਕਿਹਾ ਕਿ ਮਾਤਾ ਸੁਖਵੰਤ ਕੌਰ ਦੀ ਬਿਹਤਰ ਪਰਵਰਿਸ਼ ਸਦਕਾ ਅੱਜ ਉਨ੍ਹਾਂ ਦੇ ਪੁੱਤਰ ਵੱਖ-ਵੱਖ ਖੇਤਰਾਂ ਵਿਚ ਆਪਣੀ ਵਿਲੱਖਣ ਪਹਿਚਾਣ ਕਾਇਮ ਕਰ ਚੁੱਕੇ ਹਨ | ਮਜੀਠੀਆ ਨੇ ਕਿਹਾ ਕਿ ਐਡਵੋਕੇਟ ਬਿਕਰਮ ਸਿੰਘ ਬਾਠ ਅਤੇ ਰਣਧੀਰ ਸਿੰਘ ਭੋਏ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਾਦਾਰ ਸਿਪਾਹੀ ਹਨ, ਜਿਨ੍ਹਾਂ ਅਕਾਲੀ ਦਲ ਦੀ ਹਰ ਲੜਾਈ ਮੁਹਰੇ ਹੋ ਕੇ ਲੜੀ ਹੈ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵਜੋਂ ਸ਼ਰਧਾਂਜਲੀ ਭੇਟ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਬਾਠ ਪਰਿਵਾਰ ਦੀਆਂ ਪਾਰਟੀ ਪਰਤੀ ਦਿੱਤੀਆਂ ਸੇਵਾਵਾਂ ਬਾਰੇ ਦੱਸਿਆ | ਇਸ ਸ਼ਰਧਾਂਜਲੀ ਸਮਾਗਮ ਮੌਕੇ ਗੁਰਦੇਵ ਸਿੰਘ ਯੂ. ਐੱਸ. ਏ. ਵਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ | ਇਸ ਮੌਕੇ ਪਹੁੰਚੇ ਮੁਹਤਬਰ ਆਗੂਆਂ ਵਿਚ ਹੋਰਨਾ ਤੋਂ ਇਲਾਵਾ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਬਾ ਅਨੰਦਪੁਰ ਸਾਹਿਬ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ, ਬਾਬਾ ਜਗਤਾਰ ਸਿੰਘ ਸੈਦਪੁਰ ਵਾਲੇ, ਸੁਖਵਿੰਦਰ ਸਿੰਘ ਗੋਲਡੀ ਸਿਆਸੀ ਸਲਾਹਕਾਰ ਬਿਕਰਮ ਸਿੰਘ ਮਜੀਠੀਆ, ਮੇਜਰ ਸ਼ਿਵ ਚਰਨ ਸਿੰਘ ਬਾਗੜੀ, ਰਾਹੁਲ ਸਿੰਘ ਸੰਧੁ ਪੀ.ਪੀ.ਐੱਸ.ਸੀ. ਮੈਂਬਰ, ਰਾਜਨਬੀਰ ਸਿੰਘ ਘੁਮਾਣ, ਸੰਦੀਪ ਸਿੰਘ ਏ. ਆਰ., ਅਮਰਪਾਲ ਸਿੰਘ ਪਾਲੀ ਉਦੋਕੇ, ਗਗਨਦੀਪ ਸਿੰਘ ਭਕਨਾ, ਗੁਰਨਾਮ ਸਿੰਘ ਰਾਜੂ ਮੱਤੇਵਾਲ, ਕੰਵਰਦੀਪ ਸਿੰਘ ਮਾਨ, ਹਰਜਿੰਦਰ ਸਿੰਘ ਨੰਗਲੀ, ਰਾਜਬੀਰ ਸਿੰਘ ਉਦੋਨੰਗਲ, ਕਿਰਪਾਲ ਸਿੰਘ ਰਾਮਦੀਵਾਲੀ, ਸਰਪੰਚ ਗੁਰਪਾਲ ਸਿੰਘ ਤਨੇਲ, ਐਡਵੋਕੇਟ ਪ੍ਰਦੀਪ ਕੁਮਾਰ ਸੈਣੀ, ਭੁਪਿੰਦਰ ਸਿੰਘ ਬਾਠ, ਮਨਦੀਪ ਸਿੰਘ ਪਟਵਾਰੀ, ਅਡਵੋਕੇਟ ਜਸਪ੍ਰੀਤ ਸਿੰਘ ਬਾਠ, ਐਡਵੋਕੇਟ ਅਮਨਬੀਰ ਸਿੰਘ, ਗੁਰਵੇਲ ਸਿੰਘ ਅਲਕੜੇ, ਸਰਪੰਚ ਧਿਆਨ ਸਿੰਘ ਮਹਿਤਾ, ਕੁਲਵੰਤ ਸਿੰਘ ਡੇਹਰੀਵਾਲ, ਪਰਮਦੀਪ ਸਿੰਘ ਸਰਪੰਚ ਟਕਾਪੁਰ, ਪਿ੍ੰਸੀਪਲ ਇੰਦਰਜੀਤ ਸਿੰਘ, ਗੁਰਮੀਤ ਸਿੰਘ ਮਾਨ, ਮੇਜਰ ਸਿੰਘ ਬੁਲਾਰਾ, ਦਲੇਰ ਸਿੰਘ ਸਾਧਪੁਰ, ਸੁਰਜਨ ਸਿੰਘ ਭਲਾਈਪੁਰ, ਸਰਪੰਚ ਸੁਖਦੇਵ ਸਿੰਘ ਖਿਦੋਵਾਲੀ, ਪਲਵਿੰਦਰ ਸਿੰਘ ਖੁਜਾਲਾ, ਹਰਪਾਲ ਸਿੰਘ ਸਮਰਾ, ਰਜਿੰਦਰ ਸਿੰਘ ਵੈਰੋਵਾਲ, ਸਾਹਿਬ ਸਿੰਘ ਭੋਰਸੀ, ਕੁਲਵਿੰਦਰ ਸਿੰਘ ਬਾਣੀਆਂ, ਦਲਜੀਤ ਸਿੰਘ ਭੈਣੀ, ਪੂਰਨ ਸਿੰਘ ਖਲਚੀਆਂ, ਜਰਨੈਲ ਸਿੰਘ ਚੀਮਾ ਬਾਠ, ਮੋਹਨ ਸਿੰਘ ਕੰਗ, ਬਿੱਲਾ ਛਾਪਿਆਂਵਾਲੀ, ਕੌਂਸਲਰ ਕੁਲਵੰਤ ਸਿੰਘ, ਸੁਖਬੀਰ ਸਿੰਘ ਸੇਰੋਂ, ਹਰਦੇਵ ਸਿੰਘ ਠੇਕੇਦਾਰ, ਪ੍ਰਭਜੀਤ ਸਿੰਘ ਤਾਹਰਪੁਰ, ਰਛਪਾਲ ਸਿੰਘ ਜਲਾਲ, ਤਜਿੰਦਰ ਸਿੰਘ ਸਰਪੰਚ ਕੋਟਲੀ, ਗੁਰਭਿੰਦਰ ਸਿਘ ਸਾਬਕਾ ਸਰਪੰਚ ਖੁਜਾਲਾ, ਮਨਜੀਤ ਸਿੰਘ ਜੀਵਨ ਪੰਧੇਰ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਹਰੇਕ ਕਿਸਾਨ ਲਈ 'ਫਾਰਮਰ ਰਜਿਸਟਰੀ' ਵਿਚ ਰਜਿਸਟ੍ਰੇਸ਼ਨ ਕਰਵਾਉਣਾ... ਅਗਲੀ ਖ਼ਬਰ ਮਾਨ ਸਰਕਾਰ ਵਲੋਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇ ਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ- ਤਲਬੀਰ ਗਿੱਲ
Ad Position 24