ਪ੍ਰਿੰ: ਨਗੀਨ ਸਿੰਘ ਬੱਲ ਰਮੀਦੀ ਨੇ ਪ੍ਰੋਕੈਮ ਸਲੈਮ ਪੂਰਾ ਕਰਕੇ ਰਚਿਆ ਇਤਿਹਾਸ
ਬਾਬਾ ਬਕਾਲਾ ਸਾਹਿਬ, 21 ਅਕਤੂਬਰ (ਰਾਜਨ)-ਇਲਾਕੇ ਦੀ ਨਾਮਵਰ ਸੰਸਥਾ ਸੰਤਸਰ ਪਬਲਿਕ ਸਕੂਲ ਬੁਤਾਲਾ ਦੇ ਡਾਇਰੈਕਟਰ ਪ੍ਰਿੰ: ਨਗੀਨ ਸਿੰਘ ਬੱਲ ਨੇ ਦਿੱਲੀ ਵਿਖੇ ਹੋਈ ਮੈਰਾਥਨ ਦੌੜ ਵਿਚ ਪ੍ਰੋਕੈਮ ਸਲੈਮ ਪੂਰਾ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਮ ਰੋਸ਼ਨ ਕੀਤਾ । ਇਸ ਪ੍ਰੋਕੈਮ ਸਲੈਮ ਨੂੰ ਪੂਰਾ ਕਰਨ ਲਈ ਚਾਰ ਈਵੈਂਟ ਜਿਸ ਵਿਚ 42 ਕਿਲੋਮੀਟਰ, 25 ਕਿਲੋਮੀਟਰ, 21 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕਰਨ ਦਾ ਨਿਸ਼ਾਨਾ ਦਿੱਤਾ ਗਿਆ ।
ਬਾਬਾ ਬਕਾਲਾ ਸਾਹਿਬ, 21 ਅਕਤੂਬਰ (ਰਾਜਨ)-ਇਲਾਕੇ ਦੀ ਨਾਮਵਰ ਸੰਸਥਾ ਸੰਤਸਰ ਪਬਲਿਕ ਸਕੂਲ ਬੁਤਾਲਾ ਦੇ ਡਾਇਰੈਕਟਰ ਪ੍ਰਿੰ: ਨਗੀਨ ਸਿੰਘ ਬੱਲ ਨੇ ਦਿੱਲੀ ਵਿਖੇ ਹੋਈ ਮੈਰਾਥਨ ਦੌੜ ਵਿਚ ਪ੍ਰੋਕੈਮ ਸਲੈਮ ਪੂਰਾ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਮ ਰੋਸ਼ਨ ਕੀਤਾ । ਇਸ ਪ੍ਰੋਕੈਮ ਸਲੈਮ ਨੂੰ ਪੂਰਾ ਕਰਨ ਲਈ ਚਾਰ ਈਵੈਂਟ ਜਿਸ ਵਿਚ 42 ਕਿਲੋਮੀਟਰ, 25 ਕਿਲੋਮੀਟਰ, 21 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕਰਨ ਦਾ ਨਿਸ਼ਾਨਾ ਦਿੱਤਾ ਗਿਆ । ਜਿਸ ਨੂੰ ਪ੍ਰਿੰ: ਬੱਲ ਨੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਪੂਰਾ ਕਰਕੇ ਇੱਕ ਹੋਰ ਨਵਾਂ ਇਤਿਹਾਸ ਰਚਿਆ। ਉਨ੍ਹਾਂ ਨੇ ਦੱਸਿਆ ਸਰੀਰਕ ਵਰਜਿਸ਼ ਸਾਡੇ ਲਈ ਉਨੀ ਹੀ ਜਰੂਰੀ ਹੈ ਜਿੰਨਾ ਸਰੀਰ ਨੂੰ ਐਨਰਜੀ ਦੇਣ ਲਈ ਭੋਜਨ । ਸਾਨੂੰ ਹਰ ਇਕ ਵਿਅਕਤੀ ਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਰੋਗ ਰਹਿਤ ਹੋ ਕੇ ਲੰਮਾ ਸਮਾਂ ਆਪਣੇ ਪਰਿਵਾਰ ਅਤੇ ਸਮਾਜ ਦੀ ਜਿੰਮੇਵਾਰੀ ਨਿਭਾ ਸਕੀਏ । ਸਕੂਲ ਪਹੁੰਚਣ ’ਤੇ ਮੈਨੇਜਮੈਂਟ ਅਤੇ ਅਧਿਆਪਕਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। 21 ਏਐਸਆਰ04