ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਈ. ਟੀ. ਓ. ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਤਰਸਿੱਕਾ, 21 ਅਕਤੂਬਰ (ਅਤਰ ਸਿੰਘ ਤਰਸਿੱਕਾ, ਗੁਰਪ੍ਰੀਤ ਸਿੰਘ ਮੱਤੇਵਾਲ)-ਰਣਜੀਤ ਸਿੰਘ ਕਲੇਰ ਜ਼ਿਲਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋਏ ਪ੍ਰਮੁੱਖ ਆਗੂ ਤੇ ਵਰਕਰਾਂ ਨੇ ਇਕ ਗਰੁੱਪ ’ਚ ਕਿਸਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਪਉਣ ਵਿਰੁੱਧ ਤਿੱਖੇ ਗੁੱਸੇ ਤੇ ਰੋਹ ’ਚ ਹਰਭਜਨ ਸਿੰਘ ਈ. ਟੀ.
ਤਰਸਿੱਕਾ, 21 ਅਕਤੂਬਰ (ਅਤਰ ਸਿੰਘ ਤਰਸਿੱਕਾ, ਗੁਰਪ੍ਰੀਤ ਸਿੰਘ ਮੱਤੇਵਾਲ)-ਰਣਜੀਤ ਸਿੰਘ ਕਲੇਰ ਜ਼ਿਲਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋਏ ਪ੍ਰਮੁੱਖ ਆਗੂ ਤੇ ਵਰਕਰਾਂ ਨੇ ਇਕ ਗਰੁੱਪ ’ਚ ਕਿਸਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਪਉਣ ਵਿਰੁੱਧ ਤਿੱਖੇ ਗੁੱਸੇ ਤੇ ਰੋਹ ’ਚ ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਤੇ ਭਗਵੰਤ ਮਾਨ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਬਲਜੀਤ ਸਿੰਘ ਲਾਲੀ ਪ੍ਰਧਾਨ ਜ਼ੋਨ ਤਰਸਿੱਕਾ ਨੇ ਦੱਸਿਆ ਕਿ ਬੀਤੀ ਦਿਨੀਂ ਇਕ ਗਰੁੱਪ ’ਚ ਆਮ ਆਦਮੀ ਪਾਰਟੀ ਦੇ ਸਥਾਨਕ ਪ੍ਰਮੁੱਖ ਆਗੂ ਤੇ ਵਰਕਰਾਂ ਨੇ ਕਿਸਾਨਾਂ ਵਿਰੁੱਧ ਭੱਦੀ ਤੇ ਨਿੰਦਣਯੋਗ ਸ਼ਬਦਵਲੀ ਪਾਈ ਸੀ ਜਿਸ ’ਤੇ ਜਥੇਬੰਦੀ ਨੇ ਅੱਜ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ. ਟੀ. ਓ. ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ । ਇਸ ਮੌਕੇ ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਵੀ ਸਖ਼ਤ ਨਿਖੇਧੀ ਕੀਤੀ । ਇਸ ਰੋਸ ਪ੍ਰਦਰਸ਼ਨ ’ਚ ਹਰਦਿਆਲ ਸਿੰਘ ਕੋਟ ਖਹਿਰਾ, ਡਾ. ਕੰਵਲਦਲੀਪ ਸਿੰਘ, ਰਣਜੀਤ ਸਿੰਘ ਚਾਟੀਵਿੰਡ ਸੁਖਦੇਵ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਕੋਟ ਖਹਿਰਾ ਗੁਰਪ੍ਰੀਤ ਸਿੰਘ ਭੀਲੋਵਾਲ, ਸਿਮਰਨਜੀਤ ਸਿੰਘ ਮਾਂਗਟ ਤਰਲੋਕ ਸਿੰਘ ਸੈਕਟਰੀ ਤਰਸਿੱਕਾ, ਬਖਸ਼ੀਸ਼ ਸਿੰਘ ਮਾਂਗਟ ਤੇ ਬਿਕਰਮਜੀਤ ਸਿੰਘ ਆਦਿ ਪ੍ਰਮੁੱਖ ਆਗੂ ਤੇ ਵਰਕਰ ਹਾਜ਼ਰ ਸਨ।